ਨਵੀਂ ਦਿੱਲੀ- ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਬੈਠਕ ਸੋਮਵਾਰ ਨੂੰ ਇਕ ਵਾਰ ਮੁਲਤਵੀ ਹੋਣ ਦੇ ਕਰੀਬ 8 ਮਿੰਟ ਦੇ ਅੰਦਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਜਿਵੇਂ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਮੈਂਬਰ ਪਿਛਲੇ ਹਫਤੇ ਵਾਂਗ ਹੀ ਆਸਨ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਮੈਂਬਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਨੂੰ ਚੁੱਕ ਰਹੇ ਸਨ, ਉੱਥੇ ਹੀ ਸਪਾ ਸੰਸਦ ਸੰਭਲ ਹਿੰਸਾ ਦਾ ਮੁੱਦਾ ਚੁੱਕਦੇ ਵੇਖੇ ਗਏ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀ ਥਾਂ 'ਤੇ ਜਾਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਹੰਗਾਮੇ ਦਰਮਿਆਨ ਹੀ ਹੁਨਰ ਵਿਕਾਸ ਅਤੇ ਉੱਦਮ ਰਾਜ ਮੰਤਰੀ (ਸੁਤੰਤਰ ਚਾਰਜ) ਜਯੰਤ ਚੌਧਰੀ ਨੇ ਕੁਝ ਪੂਰਕ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ। ਬਿਰਲਾ ਨੇ ਇਸ ਦੌਰਾਨ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਪ੍ਰਸ਼ਨ ਕਾਲ ਤੁਹਾਡਾ ਸਮਾਂ ਹੈ। ਕ੍ਰਿਪਾ ਪ੍ਰਸ਼ਨਕਾਲ ਚਲਣ ਦਿਓ ਅਤੇ ਆਪਣੀ-ਆਪਣੀ ਸੀਟ 'ਤੇ ਬਿਰਾਜੋ। ਬਿਰਲਾ ਦੀ ਵਾਰ-ਵਾਰ ਅਪੀਲ ਕਰਨ ਮਗਰੋਂ ਵੀ ਆਸਨ ਨੇੜੇ ਕਾਂਗਰਸ ਅਤੇ ਸਪਾ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਜਾਰੀ ਰਹੀ।
ਹੰਗਾਮੇ ਦਰਮਿਆਨ ਹੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕੋਸਟਲ ਸ਼ਿਪਿੰਗ ਬਿੱਲ, 2024 ਪੇਸ਼ ਕੀਤਾ। ਰੌਲਾ-ਰੱਪਾ ਪੈਣ 'ਤੇ ਉਨ੍ਹਾਂ ਨੇ ਸਦਨ ਦੀ ਮੀਟਿੰਗ ਕਰੀਬ 12.08 ਵਜੇ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਸੰਸਦ ਦਾ ਸਰਦ ਰੁੱਤ ਇਜਲਾਸ 25 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੀ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲਗਾਤਾਰ ਡੈੱਡਲਾਕ ਬਣਿਆ ਹੋਇਆ ਹੈ।
ਜਲ ਸੈਨਾ ਲਈ 26 ਰਾਫੇਲ-ਐੱਮ ਜੈੱਟ ਖਰੀਦਣ 'ਤੇ ਜਲਦ ਹੋਵੇਗਾ ਸਮਝੌਤਾ : ਦਿਨੇਸ਼ ਤ੍ਰਿਪਾਠੀ
NEXT STORY