ਨੈਸ਼ਨਲ ਡੈਸਕ— ਲੋਕ ਸਭਾ ਚੋਣਾਂ 2019 ਦੇ 5ਵੇਂ ਗੇੜ 'ਚ ਦੇਸ਼ ਦੀਆਂ 51 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ 'ਤੇ ਕਿਸਮਤ ਅਜਮਾ ਰਹੇ 673 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੀਬ 2 ਕਰੋੜ 47 ਲੱਖ ਵੋਟਰ ਕਰਨਗੇ। 5ਵੇਂ ਗੇੜ 'ਚ ਲਖਨਊ ਸਮੇਤ ਯੂ.ਪੀ. ਦੀਆਂ 14 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਯੂ.ਪੀ. ਤੋਂ ਇਲਾਵਾ ਬਿਹਾਰ ਦੀਆਂ 5 ਸੀਟਾਂ 'ਤੇ 82, ਜੰਮੂ-ਕਸ਼ਮੀਰ ਦੀਆਂ 2 ਸੀਟਾਂ 'ਤੇ 22, ਮੱਧ ਪ੍ਰਦੇਸ਼ ਦੀਆਂ 7 ਸੀਟਾਂ 'ਤੇ 110, ਰਾਜਸਥਾਨ ਦੀਆਂ 12 ਸੀਟਾਂ 'ਤੇ 134, ਝਾਰਖੰਡ ਦੀਆਂ 4 ਸੀਟਾਂ 'ਤੇ 61 ਅਤੇ ਪੱਛਮੀ ਬੰਗਾਲ ਦੀਆਂ 7 ਸੀਟਾਂ 'ਤੇ 83 ਉਮੀਦਵਾਰਾਂ ਦੀ ਪ੍ਰੀਖਿਆ ਹੋਵੇਗੀ।
ਇਹ ਦਿੱਗਜ ਹਨ ਮੈਦਾਨ 'ਚ
ਰਾਜਨਾਥ ਸਿੰਘ (ਲਖਨਊ), ਸੋਨੀਆ ਗਾਂਧੀ (ਰਾਏਬਰੇਲੀ), ਰਾਹੁਲ ਗਾਂਧੀ (ਅਮੇਠੀ), ਸਮਰਿਤੀ ਇਰਾਨੀ (ਅਮੇਠੀ), ਪੂਨਮ ਸਿਨਹਾ (ਲਖਨਊ), ਜਯੰਤ ਸਿਨਹਾ (ਹਜ਼ਾਰੀਬਾਗ), ਰਾਜਵਰਧਨ ਸਿੰਘ ਰਾਠੌੜ (ਜੈਪੁਰ ਪੇਂਡੂ), ਕ੍ਰਿਸ਼ਨਾ ਪੂਨੀਆ (ਜੈਪੁਰ ਪੇਂਡੂ), ਅਰਜੁਨਰਾਮ ਮੇਘਵਾਲ (ਬੀਕਾਨੇਰ)।
ਜਾਣੋ 7 ਸੂਬਿਆਂ ਦੀਆਂ 51 ਸੀਟਾਂ 'ਤੇ ਵੋਟਿੰਗ ਦਾ ਹਾਲ:-
ਝਾਰਖੰਡ : ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਆਪਣੀ ਪਤਨੀ ਨੀਲਿਮਾ ਸਿਨਹਾ ਨਾਲ ਹਜ਼ਾਰੀਬਾਗ 'ਚ ਵੋਟਿੰਗ ਕੇਂਦਰ 'ਤੇ ਵੋਟ ਪਾਉਣ ਪੁੱਜੇ। ਇੱਥੋਂ ਉਨ੍ਹਾਂ ਦੇ ਬੇਟੇ ਜਯੰਤ ਸਿਨਹਾ ਚੋਣ ਲੜ ਰਹੇ ਹਨ।
ਰਾਜਸਥਾਨ : ਜੈਪੁਰ 'ਚ ਇਕ ਵੋਟਿੰਗ ਕੇਂਦਰ ਦਾ ਦ੍ਰਿਸ਼। ਲੋਕ ਇੱਥੇ ਬਹੁਤ ਉਤਸ਼ਾਹ ਨਾਲ ਲਾਈਨ 'ਚ ਖੜ੍ਹੇ ਦਿਖਾਈ ਦੇ ਰਹੇ ਹਨ। 
ਰਾਜਸਥਾਨ : ਜੈਪੁਰ 'ਚ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਆਪਣੀ ਪਤਨੀ ਗਾਇਤਰੀ ਰਾਠੌੜ ਨਾਲ ਵੋਟ ਕਰਨ ਲਈ ਵੋਟਿੰਗ ਕੇਂਦਰ ਪਹੁੰਚੇ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ 'ਚ ਵੋਟਿੰਗ ਕੇਂਦਰ ਸੰਖਿਆ 333 'ਤੇ ਆਪਣੀ ਵੋਟ ਪਾਈ।
ਜੰਮੂ-ਕਸ਼ਮੀਰ : ਅਨੰਤਨਾਗ ਲੋਕ ਸਭਾ ਸੀਟ ਲਈ ਵੀ ਤੀਜੇ ਗੇੜ ਦੇ ਅਧੀਨ ਅੱਜ ਪੁਲਵਾਮਾ 'ਚ ਵੋਟਿੰਗ ਹੋ ਰਹੀ ਹੈ। ਪੁਲਵਾਮਾ ਦੇ ਸਰਕਾਰੀ ਹਾਈ ਸਕੂਲ 'ਚ ਬਣਾਏ ਗਏ ਵੋਟਿੰਗ ਕੇਂਦਰ 66 ਦਾ ਦ੍ਰਿਸ਼।
ਉੱਤਰ ਪ੍ਰਦੇਸ਼ : ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਦੇ ਇੰਟਰ ਕਾਲਜ 'ਚ ਆਪਣੀ ਵੋਟ ਪਾਈ।
ਜੰਮੂ-ਕਸ਼ਮੀਰ : ਪੁਲਵਾਮਾ ਦੇ ਖਾੜੀ ਖੇਤਰ ਸਥਿਤ ਇਕ ਵੋਟਿੰਗ ਕੇਂਦਰ ਦਾ ਦ੍ਰਿਸ਼। ਇੱਥੇ ਲੋਕ ਉਤਸ਼ਾਹ ਨਾਲ ਲਾਈਨ 'ਚ ਖੜ੍ਹੇ ਦਿਖਾਈ ਦਿੱਤੇ। ਅਨੰਤਨਾਗ ਲੋਕ ਸਭਾ ਸੀਟ ਲਈ ਵੀ ਤੀਜੇ ਗੇੜ ਦੇ ਅਧੀਨ ਅੱਜ ਪੁਲਵਾਮਾ 'ਚ ਵੋਟਿੰਗ ਹੋ ਰਹੀ ਹੈ।
ਝਾਰਖੰਡ: ਹਜ਼ਾਰੀਬਾਗ 'ਚ ਵੋਟਿੰਗ ਕੇਂਦਰ ਸੰਖਿਆ 450 'ਤੇ ਇਕ ਵਿਅਕਤੀ ਆਪਣੀ 105 ਸਾਲਾ ਮਾਂ ਨੂੰ ਲੈ ਕੇ ਵੋਟ ਪਾਉਣ ਪਹੁੰਚਿਆ।
ਝਾਰਖੰਡ : ਹਜ਼ਾਰੀਬਾਗ ਤੋਂ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਜਯੰਤ ਸਿਨਹਾ ਵੋਟ ਪਾਉਣ ਪੋਲਿੰਗ ਬੂਥ ਪਹੁੰਚੇ, ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਗੋਪਾਲ ਸਾਹੂ ਅਤੇ ਸੀ.ਪੀ.ਆਈ. ਦੇ ਭੁਵਨੇਸ਼ਵਰ ਪ੍ਰਸਾਦ ਮੇਹਤਾ ਨਾਲ ਹੈ।
ਹਾਜੀਪੁਰ : ਬਿਹਾਰ ਦੇ ਹਾਜੀਪੁਰ 'ਚ ਫਰਜ਼ੀ ਵੋਟਿੰਗ ਦੀਆਂ ਖਬਰਾਂ ਦਰਮਿਆਨ ਪੁਲਸ ਨੇ ਲਾਠੀਆਂ ਚਲਾਈਆਂ। ਪੁਲਸ ਦੇ ਜਵਾਨਾਂ ਨੇ ਬਿਨਾਂ ਕਾਰਨ ਇੱਧਰ-ਉੱਧਰ ਖੜ੍ਹੇ ਲੋਕਾਂ 'ਤੇ ਲਾਠੀ ਚਲਾ ਕੇ ਦੌੜਾਇਆ। ਇੱਥੇ ਰਾਮਵਿਲਾਸ ਪਾਸਵਾਨ ਦੇ ਭਰਾ ਪਸ਼ੂਪਤੀ ਪਾਰਸ ਦਾ ਮੁਕਾਬਲਾ ਮਹਾਗਠਜੋੜ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਸ਼ਿਵਚੰਦਰ ਰਾਮ ਨਾਲ ਹੈ।
ਛਪਰਾ : ਬਿਹਾਰ ਦੇ ਛਪਰਾ 'ਚ ਵੋਟਿੰਗ ਕੇਂਦਰ ਸੰਖਿਆ 131 'ਤੇ ਇਕ ਵਿਅਕਤੀ ਨੇ ਈ.ਵੀ.ਐੱਮ. ਤੋੜ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਮੱਧ ਪ੍ਰਦੇਸ਼ : ਛਤਰਪੁਰ 'ਚ ਪਿਤਾ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਇਕ ਵਿਅਕਤੀ ਵੋਟ ਪਾਉਣ ਪੁੱਜਿਆ। ਕੁਝ ਦਿਨ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।
ਰਿਲਾਂਇੰਸ ਗਰੁੱਪ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਦੱਸਿਆ ਝੂਠ, ਮੰਗਿਆ ਇਹ ਜਵਾਬ
NEXT STORY