ਨਵੀਂ ਦਿੱਲੀ— ਸੱਪਾਂ ਅਤੇ ਖੋਪੜੀ ਦੇ ਟੈਟੂ ਬਣਵਾਉਣ ਦਾ ਸ਼ੌਂਕੀਨ ਅਪਰਾਧੀ ਲੁੱਟ ਦੇ ਜ਼ਿਆਦਾਤਰ ਪੈਸਿਆਂ ਦੀ ਵਰਤੋਂ ਆਪਣੇ ਇਸ ਸ਼ੌਂਕ ਲਈ ਕਰਦਾ ਸੀ। ਉਸ ਦਾ ਖੱਬਾ ਹੱਥ ਪੂਰੀ ਤਰ੍ਹਾਂ ਟੈਟੂ ਨਾਲ ਭਰਿਆ ਹੋਇਆ ਹੈ। ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਉਸ ਨੂੰ ਵੀਰਵਾਰ ਦੀ ਰਾਤ ਹਥਿਆਰਾਂ ਅਤੇ ਗੋਲੇ-ਬਾਰੂਦ ਨਾਲ ਗ੍ਰਿਫਤਾਰ ਕੀਤਾ। ਵਿੱਕੀ 'ਤੇ ਕਤਲ ਅਤੇ ਲੁੱਟ ਵਰਗੇ ਗੰਭੀਰ ਅਪਰਾਧਾਂ 'ਤੇ 50 ਤੋਂ ਵਧ ਕੇਸ ਦਰਜ ਹਨ, ਇਨ੍ਹਾਂ 'ਚੋਂ 19 ਮਾਮਲੇ ਦਿੱਲੀ ਅਤੇ ਹਰਿਆਣਾ 'ਚ ਕਤਲ, ਕਤਲ ਦੀ ਕੋਸ਼ਿਸ਼, ਗੱਡੀ ਚੋਰੀ ਅਤੇ ਡਕੈਤੀ ਦੇ ਹਨ। ਉਸ ਦੇ ਬਾਰੇ ਸੂਚਨਾ 'ਤੇ ਪੁਲਸ ਨੇ 25 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਸੀ।
ਡੀ.ਸੀ. ਪੀ. ਜਾਏ ਟਿਕਰੀ ਨੇ ਦੱਸਿਆ,''ਉਸ ਨੂੰ ਫੜਨ ਲਈ ਟੀਮ ਬਣਾਈ ਗਈ, ਜਿਸ ਤੋਂ ਬਾਅਦ ਉਹ ਭੂਮੀਗਤ ਹੋ ਗਿਆ ਸੀ। ਇਸ ਸਾਲ ਜੁਲਾਈ 'ਚ ਵਿੱਕੀ ਨੇ ਆਪਣੇ ਵਿਰੋਧੀ ਰਾਹੁਲ ਨੂੰ ਸਵਰੂਪ ਨਗਰ ਸਥਿਤ ਉਸ ਦੇ ਘਰੋਂ ਖਿੱਚ ਕੇ ਚਾਕੂ ਮਾਰ ਦਿੱਤਾ ਸੀ।'' ਵੀਰਵਾਰ ਦੀ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਵਿੱਕੀ ਰੋਹਿਣੀ 'ਚ ਕਿਸੇ ਨੂੰ ਮਿਲਣ ਆਏਗਾ। ਪੁਲਸ ਨੇ ਉਸ ਨੂੰ ਫੜਨ ਲਈ ਜਾਲ ਵਿਛਾ ਦਿੱਤਾ। ਜਦੋਂ ਵਿੱਕੀ ਆਪਣੀ ਸਕੂਟੀ 'ਤੇ ਉੱਥੇ ਪੁੱਜਿਆ ਤਾਂ ਪੁਲਸ ਟੀਮ ਨੇ ਉਸ ਨੂੰ ਫੜ ਲਿਆ। ਉਸ ਨੇ ਦੇਸੀ ਪਿਸਟਲ ਨਾਲ ਪੁਲਸ ਟੀਮ 'ਤੇ ਫਾਇਰ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਕੋਲੋਂ ਕਈ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ। ਵਿੱਕੀ ਨੇ ਬਾਅਦ 'ਚ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਵੇਂ-ਨਵੇਂ ਟੈਟੂ ਬਣਵਾਉਣ ਦਾ ਸ਼ੌਂਕ ਸੀ ਅਤੇ ਉਹ ਸਾਊਥ ਅਤੇ ਸੈਂਟਰਲ ਦਿੱਲੀ ਦੀਆਂ ਮਹਿੰਗੀਆਂ ਦੁਕਾਨਾਂ ਤੋਂ ਆਪਣੇ ਸਰੀਰ 'ਤੇ ਟੈਟੂ ਬਣਵਾਉਂਦਾ ਸੀ। ਉਸ ਦੇ ਜ਼ਿਆਦਾਤਰ ਟੈਟੂ ਸੱਪਾਂ ਅਤੇ ਖੋਪੜੀਆਂ ਨਾਲ ਜੁੜੇ ਹੋਏ ਹਨ।
ਨਸ਼ੇ 'ਚ ਟੱਲੀ ਹੋਏ ਨੌਜਵਾਨਾਂ 'ਚ ਖੂਬ ਚੱਲੇ ਡਾਂਗਾ-ਸੋਟੇ, ਕਈ ਜ਼ਖਮੀ
NEXT STORY