ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ’ਚ ਕਥਿਤ ਲਵ ਜੇਹਾਦ ਦੇ ਇਕ ਮਾਮਲੇ ’ਚ ਇਕ 42 ਸਾਲਾ ਸਿੱਖ ਔਰਤ ਨੇ ਆਪਣੇ ਮੁਸਲਮਾਨ ਦੋਸਤ ’ਤੇ ਜਬਰ-ਜ਼ਿਨਾਹ, ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਅਤੇ ਧਰਮ ਤਬਦੀਲੀ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਉਸ ਨੂੰ ਚਿਹਰੇ ’ਤੇ ਤੇਜ਼ਾਬ ਸੁੱਟਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਇਸ ਮਾਮਲੇ ’ਚ ਜਬਰ-ਜ਼ਿਨਾਹ ਸਮੇਤ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਵਲੋਂ ਦਰਜ ਐੱਫ.ਆਈ.ਆਰ. ਅਨੁਸਾਰ ਮਾਮਲੇ ਦੇ ਦੋਸ਼ੀ ਦੀ ਪਛਾਣ 32 ਸਾਲਾ ਅਜ਼ਮਤ ਅਲੀ ਖਾਨ ਵਜੋਂ ਹੋਈ ਹੈ, ਜੋ ਦਿੱਲੀ ਦੇ ਲਕਸ਼ਮੀ ਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਅਨਿਲ ਨੂੰ STF ਨੇ ਐਨਕਾਊਂਟਰ 'ਚ ਕੀਤਾ ਢੇਰ, ਦਰਜ ਸਨ 60 ਤੋਂ ਵੱਧ ਮਾਮਲੇ
2016 ’ਚ ਪੀੜਤਾ ਦੀ ਮੁਲਾਕਾਤ ਲਕਸ਼ਮੀ ਨਗਰ ਨਿਵਾਸੀ ਅਜ਼ਮਤ ਅਲੀ ਖਾਨ ਨਾਲ ਫੇਸਬੁੱਕ ’ਤੇ ਹੋਈ ਅਤੇ ਉਹ ਦੋਸਤ ਬਣ ਗਏ। ਬਾਅਦ ’ਚ ਇਨ੍ਹਾਂ ਦੀ ਦੋਸਤੀ ਹੋਰ ਗੂੜ੍ਹੀ ਹੋਈ ਅਤੇ 2017 ਤੱਕ ਇਹ ਰਿਲੇਸ਼ਨਸ਼ਿਪ ’ਚ ਆ ਗਏ। ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਨੇ ਸਰੀਰਕ ਸਬੰਧ ਬਣਾਏ ਤਾਂ ਅਜ਼ਮਤ ਨੇ ਇਸ ਦੀ ਵੀਡੀਓ ਰਿਕਾਰਡ ਕਰ ਲਈ। ਔਰਤ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਪੀੜਤਾ ਨੇ ਕਿਹਾ,‘‘ਖਾਨ ਨੇ ਮੈਨੂੰ ਮੁਸਲਿਮ ਧਰਮ ਅਪਣਾਉਣ ਲਈ ਮਜ਼ਬੂਰ ਕੀਤਾ ਪਰ ਮੈਂ ਮਨ੍ਹਾ ਕਰ ਦਿੱਤਾ। ਖਾਨ ਨੇ ਮੈਨੂੰ ਕਿਹਾ ਕਿ ਮੈਨੂੰ ਇਸਲਾਮ ਕਬੂਲ ਕਰਨਾ ਹੋਵੇਗਾ, ਬੁਰਕਾ ਪਹਿਨਣਾ ਹੋਵੇਗਾ, ਦਿਨ ’ਚ 5 ਵਾਰ ਨਮਾਜ਼ ਪੜ੍ਹਣੀ ਹੋਵੇਗੀ ਅਤੇ ਰੋਜ਼ਾ ਰੱਖਣਾ ਹੋਵੇਗਾ।’’ ਪੀੜਤਾ ਨੇ ਦੋਸ਼ ਲਾਇਆ ਕਿ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ ਤਾਂ ਉਹ ਮੇਰੇ ਸਾਰੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ।
ਇਹ ਵੀ ਪੜ੍ਹੋ : ਖੇਡਦੇ ਸਮੇਂ ਬੱਚਿਆਂ ਨਾਲ ਵਾਪਰ ਗਿਆ ਭਾਣਾ, 4 ਮਾਸੂਮਾਂ ਨੂੰ ਆਈ ਦਰਦਨਾਕ ਮੌਤ
ਟੈਰਰ ਫੰਡਿੰਗ ਮਾਮਲਾ; SIA ਨੇ ਅੱਤਵਾਦੀ ਮੁਹੰਮਦ ਹੁਸੈਨ ਖਤੀਬ ਨੂੰ ਦਿੱਤਾ 30 ਦਿਨਾਂ ਦਾ ਅਲਟੀਮੇਟਮ
NEXT STORY