ਉਦੈਪੁਰ— ਦੇਸ਼ ਭਰ ਨੂੰ ਹਿੱਲਾ ਕੇ ਰੱਖ ਦੇਣ ਵਾਲੇ ਰਾਜਸਮੰਦ ਹੱਤਿਆਕਾਂਡ ਦੇ ਕਈ ਦਿਨ ਬਾਅਦ ਸਥਿਤੀ ਹੁਣ ਵੀ ਤਨਾਅ ਪੂਰਨ ਬਣੀ ਹੋਈ ਹੈ। ਲਵ-ਜੇਹਾਦ ਦੇ ਨਾਮ 'ਤੇ ਕੀਤੀ ਗਈ ਪੱਛਮੀ ਬੰਗਾਲ ਦੇ ਇਕ ਮੁਸਲਿਮ ਮਜ਼ਦੂਰ ਦੀ ਹੱਤਿਆ ਦੇ ਆਰੋਪੀ ਸ਼ੰਭੂਲਾਲ ਦੀ ਗ੍ਰਿਫਤਾਰੀ ਖਿਲਾਫ ਵੀਰਵਾਰ ਨੂੰ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਭੀੜ ਅਤੇ ਪੁਲਸ ਵਿਚਕਾਰ ਝੜਪ 'ਚ ਕਈ ਲੋਕਾਂ ਸਮੇਤ 12 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਸ਼ਾਮ ਤੱਕ ਸ਼ਹਿਰ 'ਚ ਤਨਾਅ ਬਣਿਆ ਰਿਹਾ।
ਪੁਲਸ ਨੇ ਦੱਸਿਆ ਕਿ 175 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਈ ਹੋਰ ਨੂੰ ਨੁਕਸਾਨ ਪਹੁੰਚਾਉਣ ਅਤੇ ਆਦੇਸ਼ਾਂ ਦਾ ਪਾਲਨ ਨਾ ਕਰਨ ਲਈ ਹਿਰਾਸਤ 'ਚ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਜ਼ਬਰਦਸਤੀ ਦੁਕਾਨਾਂ ਅਤੇ ਸੰਸਥਾਨ ਬੰਦ ਕਰਵਾਏ। ਸੜਕਾਂ 'ਤੇ ਬੇਕਾਬੂ ਭੀੜ ਨੇ ਪੱਥਰਬਾਜ਼ੀ ਕੀਤੀ ਅਤੇ ਟਾਇਰ ਵੀ ਸਾੜ ਦਿੱਤੇ। ਪੁਲਸ ਨੂੰ ਕਈ ਸਥਾਨਾਂ 'ਤੇ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ ਅਤੇ ਜ਼ਿਆਦਾਤਰ ਬਲ ਵੀ ਬੁਲਾਉਣਾ ਪਿਆ।
ਉਦੈਪੁਰ ਰੇਂਜ ਦੇ ਆਈ.ਜੀ ਆਨੰਦ ਸ਼੍ਰੀਵਾਸਤਵ ਨੇ ਦੱਸਿਆ ਕਿ ਏ.ਐਸ.ਪੀ ਸਮੇਤ 12 ਪੁਲਸ ਕਰਮਚਾਰੀ ਪੱਥਰ ਲੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ 175 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨੌਜਵਾਨਾਂ ਦੀ ਭੀੜ ਨਾਅਰੇ ਲਗਾਉਂਦੇ ਹੋਏ ਈਮਾਰਤਾਂ ਦੇ ਉਪਰ ਚੜ੍ਹੇ ਅਤੇ ਪੱਥਰਬਾਜ਼ੀ ਕੀਤੀ। ਪੁਲਸ ਨੇ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਤੋਂ ਸ਼ੁਰੂ ਹੋਇਆ ਹਿੰਸਾ ਦਾ ਮਾਹੌਲ ਸ਼ਾਮ ਤੱਕ ਜਾਰੀ ਰਿਹਾ। ਇੰਟਰਨੈਟ ਸੇਵਾ 'ਤੇ ਰੋਕ ਲਗਾਉਣ ਦੇ ਬਾਵਜੂਦ ਪ੍ਰਸ਼ਾਸਨ ਲੋਕਾਂ ਨੂੰ ਸ਼ਹਿਰ ਤੋਂ ਵੱਖ-ਵੱਖ ਸਥਾਨਾਂ 'ਤੇ ਜਮਾਂ ਹੋਣ ਤੋਂ ਰੋਕ ਨਾ ਸਕੀ।
ਸੁਸ਼ੀਲ ਮੋਦੀ ਦਾ ਆਰੋਪ, ਕੋਲਾ ਘੱਪਲਾ ਦੇ ਆਰੋਪੀ ਨੂੰ ਲਾਲੂ-ਕਾਂਗਰਸ ਨੇ ਦਿੱਤੀ ਸੁਰੱਖਿਆ
NEXT STORY