ਚੇਨਈ (ਭਾਸ਼ਾ)- ਕਿਹਾ ਜਾਂਦਾ ਹੈ ਕਿ ਜੋੜੀਆਂ ਸਵਰਗ 'ਚ ਬਣਦੀਆਂ ਹਨ ਪਰ 225 ਸਾਲ ਪੁਰਾਣੀ ਮਾਨਸਿਕ ਸਿਹਤ ਸੰਸਥਾ (ਆਈ.ਐੱਮ.ਐੱਚ.) 'ਚ ਦੋ ਮਰੀਜਾਂ ਦੇ ਮਾਮਲੇ 'ਚ ਦੈਵੀ ਇੱਛਾ ਸੀ ਕਿ ਦੋਹਾਂ ਦਾ ਵਿਆਹ ਇਸ ਹਸਪਤਾਲ ਕੰਪਲੈਕਸ 'ਚ ਹੋਵੇ। ਇਹ ਏਸ਼ੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਮਾਨਸਿਕ ਹਸਪਤਾਲ ਹੈ। 2 ਸਾਲ ਪਹਿਲਾਂ ਇਸ ਹਸਪਤਾਲ 'ਚ ਇਲਾਜ ਲਈ ਆਏ ਮਹੇਂਦਰਨ ਅਤੇ ਦੀਪਾ ਨੂੰ ਇਲਾਜ ਦੌਰਾਨ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਈ.ਐੱਮ.ਐੱਚ. ਕੈਂਪਸ 'ਚ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਵਿਆਹ ਤਾਮਿਲਨਾਡੂ ਦੇ ਸਿਹਤ ਮੰਤਰੀ ਐੱਮ.ਏ. ਸੁਬਰਾਮਨੀਅਮ ਨੇ ਆਪਣੀ ਮੌਜੂਦਗੀ 'ਚ ਸੰਪੰਨ ਕਰਵਾਇਆ। ਸੁਬਰਮਣੀਅਮ ਨੇ ਡਾਕਟਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ,“ਇਹ ਇਕ ਵੱਖਰੇ ਤਰ੍ਹਾਂ ਦਾ ਵਿਆਹ ਹੈ ਅਤੇ ਮੇਰੇ ਜੀਵਨ ਦਾ ਪਹਿਲਾ ਅਜਿਹਾ ਵਿਆਹ ਹੈ।
ਆਈ.ਐੱਮ.ਐੱਚ. ਦੇ ਡਾਇਰੈਕਟਰ ਅਤੇ ਸਟਾਫ ਨੇ ਇਕ ਪੁਜਾਰੀ ਦੀ ਮੌਜੂਦਗੀ 'ਚ ਵਿਆਹ ਸਮਾਰੋਹ ਦਾ ਆਯੋਜਨ ਕੀਤਾ। ਇੰਝ ਲੱਗ ਰਿਹਾ ਸੀ ਜਿਵੇਂ ਇਹ ਉਨ੍ਹਾਂ ਦੇ ਆਪਣੇ ਪਰਿਵਾਰ ਦਾ ਵਿਆਹ ਹੋਵੇ।'' ਤਮਿਲ 'ਚ 'ਸੀਰ ਵਾਰਿਸਾਈ' ਵਜੋਂ ਜਾਣੇ ਜਾਂਦੇ ਤੋਹਫ਼ਿਆਂ ਦੀ ਲੁਭਾਉਣ ਵਾਲੀ ਲੜੀ ਤੋਂ ਇਲਾਵਾ, ਜੋੜੇ ਨੂੰ ਇਸ ਮੌਕੇ 'ਤੇ ਹੈਰਾਨੀ ਹੋਈ ਜਦੋਂ ਮੰਤਰੀ ਨੇ ਉਨ੍ਹਾਂ ਨੂੰ 15,000 ਰੁਪਏ ਪ੍ਰਤੀ ਮਹੀਨੇ 'ਤੇ ਆਈ.ਐੱਮ.ਐੱਚ. 'ਚ ਵਾਰਡ ਮੈਨੇਜਰ ਵਜੋਂ ਨਿਯੁਕਤ ਕੀਤੇ ਜਾਣ ਦੇ ਪੱਤਰ ਪ੍ਰਦਾਨ ਕੀਤੇ। ਚੇਨਈ ਦੇ ਰਹਿਣ ਵਾਲੇ 42 ਸਾਲਾ ਲਾੜੇ ਮਹੇਂਦਰਨ ਨੂੰ ਪਹਿਲੀ ਨਜ਼ਰ 'ਚ ਦੀਪਾ ਨਾਲ ਪਿਆਰ ਹੋ ਗਿਆ ਅਤੇ ਉਸ ਨੇ 36 ਸਾਲਾ ਦੀਪਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਜਿਸ 'ਤੇ ਉਸ (ਲਾੜੀ) ਨੇ ਫ਼ੈਸਲਾ ਕਰਨ ਲਈ ਸਮਾਂ ਮੰਗਿਆ ਸੀ। ਦੀਪਾ ਨੇ ਕਿਹਾ,''ਮੈਂ ਤੁਰੰਤ ਜਵਾਬ ਨਹੀਂ ਦੇ ਸਕੀ ਅਤੇ ਇਸ ਲਈ ਮੈਂ ਸਮਾਂ ਮੰਗਿਆ ਅਤੇ ਜਦੋਂ ਮੈਂ 'ਹਾਂ' ਕਿਹਾ ਤਾਂ ਉਹ (ਮਹੇਂਦਰਨ) ਉਤਸ਼ਾਹਿਤ ਹੋ ਗਿਆ।'' ਮਹੇਂਦਰਨ ਬਾਇਪੋਲਰ ਡਿਸਆਰਡਰ ਦਾ ਇਲਾਜ ਕਰਵਾ ਰਿਹਾ ਸੀ ਜਦੋਂ ਕਿ ਦੀਪਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਣਾਅ ਦਾ ਇਲਾਜ ਕਰਵਾ ਰਹੀ ਸੀ।
‘ਵਨ ਨੇਸ਼ਨ-ਵਨ ਯੂਨੀਫਾਰਮ’, ਸੂਰਜਕੁੰਡ ਚਿੰਤਨ ਸ਼ਿਵਰ ਦੇ ਦੂਜੇ ਦਿਨ PM ਨੇ ਪੁਲਸ ਨੂੰ ਲੈ ਕੇ ਦਿੱਤਾ ਸੁਝਾਅ
NEXT STORY