ਬਾਂਸਵਾੜਾ— ਬਾਂਸਵਾੜਾ 'ਚ ਇਕ ਪ੍ਰੇਮੀ ਜੋੜੇ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਸੁਨਸਾਨ ਇਲਾਕੇ 'ਚ ਬੁੱਧਵਾਰ ਨੂੰ ਇਕ ਦਰਖੱਤ ਨਾਲ ਫਾਹੇ ਨਾਲ ਲਟਕੇ ਲੜਕਾ-ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਲੜਕੀ ਦੇ ਹੱਥੇ 'ਤੇ ਪੈਨ ਨਾਲ ਅਸੀਂ ਦੋਨੋਂ ਲਿਖਿਆ ਹੈ। ਅੱਗੇ ਕੀ ਲਿਖਿਆ ਹੈ ਪੜ੍ਹਨ 'ਚ ਨਹੀਂ ਆ ਰਿਹਾ ਕਿਉਂਕਿ ਰਾਤ ਨੂੰ ਹੋਈ ਬਾਰਸ਼ 'ਚ ਸਾਫ ਹੋ ਗਿਆ ਹੈ।
ਬਾਗੀਦੌਰਾ ਆਈ.ਟੀ.ਆਈ ਦੇ ਅੱਗੇ ਸੁਨਸਾਨ ਇਲਾਕੇ 'ਚ ਕੁਝ ਪਿੰਡ ਵਾਸੀਆਂ ਨੇ ਦਰਖੱਤ ਨਾਲ ਫਾਹਾ ਲਗਾਏ ਹੋਏ ਦੋ ਲਾਸ਼ਾਂ ਦੇਖੀਆਂ ਤਾਂ ਹੋਸ਼ ਉਡ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਥੋੜੀ ਦੇਰ 'ਚ ਕਲਿੰਜਰਾ ਥਾਣਾ ਪੁਲਸ ਉਥੇ ਪੁੱਜ ਗਈ। ਪੁਲਸ ਨੇ ਲਾਸ਼ਾਂ ਨੂੰ ਹੇਠਾਂ ਉਤਾਰਿਆ। ਲੜਕੀ ਨੇ ਸਰਕਾਰੀ ਸਕੂਲ ਦੇ ਕੱਪੜੇ ਪਾਏ ਹੋਏ ਹਨ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਬਹੁਤ ਸੰਖਿਆ 'ਚ ਲੋਕ ਇੱਕਠੇ ਹੋ ਗਏ ਹਨ। ਪੁਲਸ ਨੇ ਆਸਪਾਸ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕ ਮਨੀਸ਼ ਹੈ। ਉਹ ਬਾਗੀਦੌਰਾ ਦੇ ਕੋਲ ਉਮੇਦਗੜੀ ਦਾ ਰਹਿਣ ਵਾਲਾ ਹੈ, ਉਥੇ ਹੀ ਲੜਕੀ ਰੇਹਨਵਾੜੀ ਦੇ ਕੋਲ ਦਾਂਗਲ ਦੀ ਰਹਿਣ ਵਾਲੀ ਹੈ ਅਤੇ 12 ਜਮਾਤ 'ਚ ਪੜ੍ਹਦੀ ਹੈ। ਪੁਲਸ ਪੁੱਛਗਿਛ 'ਚ ਸਾਹਮਣੇ ਆਇਆ ਹੈ ਕਿ ਦੋਨੋਂ ਰਾਤ ਨੂੰ ਆਪਣੇ-ਆਪਣੇ ਘਰ ਤੋਂ ਨਿਕਲੇ ਸੀ। ਪਰਿਵਾਰਕ ਮੈਂਬਰ ਉਨ੍ਹਾਂ ਦੀ ਤਲਾਸ਼ ਕਰ ਰਹੇ ਸੀ। ਸਵੇਰੇ ਉਨ੍ਹਾਂ ਦੀ ਲਾਸ਼ਾਂ ਮਿਲਣ ਨਾਲ ਘਰ 'ਚ ਮਾਤਮ ਛਾਅ ਗਿਆ। ਹੁਣ ਤੱਕ ਜਾਂਚ 'ਚ ਮਾਮਲਾ ਪ੍ਰੇਮ ਪਸੰਗ ਦਾ ਸਾਹਮਣੇ ਆਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਸਦ ਕੰਟੀਨ ਦੀ ਦਾਲ 'ਚ ਨਿਕਲੀ ਮੱਕੜੀ, ਇਕ ਸੀਨੀਅਰ ਅਧਿਕਾਰੀ ਬੀਮਾਰ
NEXT STORY