ਦੇਹਰਾਦੂਨ— ਦੇਹਰਾਦੂਨ 'ਚ ਇਕ ਔਰਤ ਨੇ ਪ੍ਰੇਮੀ ਦੇ ਜ਼ਰੀਏ ਸੁਪਾਰੀ ਦੇ ਕੇ ਪਤੀ ਅਤੇ ਸਹੁਰੇ ਦਾ ਘਰ 'ਚ ਹੀ ਕਤਲ ਕਰਵਾ ਦਿੱਤਾ। ਇਸ ਤੋਂ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਪ੍ਰੇਮੀ ਅਤੇ ਉਸ ਦੇ ਸਾਥੀਆਂ ਦੀ ਮਦਦ ਨਾਲ ਮਿਲ ਕੇ ਹਾਈਵੇਅ 'ਤੇ ਆਪਣੀ ਕਾਰ 'ਚ ਰੱਖਵਾ ਦਿੱਤਾ। ਥੌੜੀ ਦੇਰ ਬਾਅਦ ਹੀ ਪੁਲਸ ਨੇ ਘਟਨਾ ਦਾ ਖੁਲ੍ਹਾਸਾ ਕਰ ਦਿੱਤਾ। ਪੁਲਸ ਨੇ ਵਿਆਹੁਤਾ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋ ਹੋਰ ਵਿਅਕਤੀ ਫਰਾਰ ਹਨ। ਵਿਆਹੁਤਾ ਨੇ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਅਤੇ ਅਡਵਾਂਸ ਦੇ ਤੌਰ 'ਤੇ 50 ਹਜ਼ਾਰ ਰੁਪਏ ਦਿੱਤੇ ਸਨ।
ਰਾਤੀ 2 ਵਜੇ ਪੁਲਸ ਨੂੰ ਹਰਿਦੁਆਰ ਹਾਈਵੇਅ 'ਤੇ 1 ਕਾਰ ਲਾਵਾਰਿਸ ਸੇਂਟਰੋ ਕਾਰ 'ਚ ਚਾਦਰ ਅਤੇ ਕੰਬਲ 'ਚ ਲਿਪਟੀਆਂ ਦੋ ਲਾਸ਼ਾਂ ਮਿਲੀਆਂ ਸਨ। ਕਾਰ 'ਚ ਮਿਲੇ ਕਾਗਜ਼ਾਤ ਤੋਂ ਪਤਾ ਚੱਲਿਆ ਕਿ ਵਾਹਨ ਰਾਏਪੁਰ ਥਾਣਾ ਖੇਤਰ ਦੇ ਰਾਜੇਸ਼ ਰਾਣਾ ਦੇ ਨਾਮ 'ਤੇ ਹੈ।
ਪੁਲਸ ਨੇ ਰਾਏਪੁਰ ਥਾਣੇ ਨਾਲ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਦੀਪਿਕਾ ਸ਼ਨੀਵਾਰ ਰਾਤੀ ਨੌਂ ਵਜੇ ਥਾਣਾ ਆਈ ਸੀ। ਉਸ ਨੇ ਦੱਸਿਆ ਸੀ ਕਿ ਸਵੇਰੇ ਘਰ ਤੋਂ ਬੁਲੰਦਸ਼ਹਿਰ ਦੇ ਲਈ ਨਿਕਲੇ ਉਸ ਦੇ ਪਤੀ ਰਾਜੇਸ਼ ਰਾਣਾ ਅਤੇ ਸਹੁਰੇ ਪ੍ਰੇਮ ਸਿੰਘ ਹੁਣ ਤੱਕ ਵਾਪਸ ਨਹੀਂ ਆਏ ਹਨ ਅਤੇ ਉਹ ਫੋਨ ਵੀ ਚੁੱਕ ਨਹੀਂ ਰਹੇ ਹਨ। ਦੋਹਾਂ ਦੀ ਆਖ਼ਰੀ ਲੋਕਸ਼ੇਨ ਮਿਆਂਵਾਲਾ ਤੋਂ ਮਿਲੀ। ਇਸ ਤੋਂ ਪੁਲਸ ਨੂੰ ਦੀਪਿਕਾ ਦੇ ਬਿਆਨ 'ਤੇ ਸ਼ੱਕ ਹੋਇਆ। ਪੁਲਸ ਦੇ ਸਵਾਲਾਂ ਦੇ ਅੱਗੇ ਝੂਠ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਉਸ ਦੇ ਨਾਜਾਇਜ਼ ਸੰਬੰਧਾਂ ਦੀ ਜਾਣਕਾਰੀ ਹੋ ਗਈ ਸੀ। ਇਸ ਨੂੰ ਲੈ ਕੇ ਘਰ 'ਚ ਝਗੜਾ ਹੁੰਦਾ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਪਤੀ ਅਤੇ ਸਹੁਰੇ ਦਾ ਕਤਲ ਕਰਵਾ ਦਿੱਤਾ। ਦੇਹਰਾਦੂਨ 'ਚ ਰੈਸਟੋਰੈਂਟ ਚਲਾਉਣ ਵਾਲੇ ਯੋਗੇਸ਼ ਦੇ ਜ਼ਰੀਏ ਦੋ ਲੋਕਾਂ ਨੂੰ ਸੁਪਾਰੀ ਦਿੱਤੀ ਸੀ। ਯੋਜਨਾ ਤਹਿਤ ਸ਼ੁੱਕਰਵਾਰ ਰਾਤੀ 12 ਵਜੇ ਯੋਗੇਸ਼ ਉਸ ਦੇ ਘਰ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜੇਸ਼ ਅਤੇ ਪ੍ਰੇਮ ਸਿੰਘ ਦਾ ਗਲਾ ਦਬਾ ਦਿੱਤਾ ਅਤੇ ਫਿਰ ਚਾਕੂ ਨਾਲ ਕਤਲ ਕਰ ਦਿੱਤਾ। ਯੋਗੇਸ਼ ਨੇ ਕਾਰ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ੀਸ਼ਾ ਬੰਦ ਹੋਣ ਕਾਰਨ ਅੱਗ ਬੁਝ ਗਈ।
ਗਾਂਧੀਜੀ ਦੇ ਤਿੰਨ ਬਾਂਦਰਾਂ ਦੀ ਨਕਲ ਦੀ ਚੋਰੀ ਤੋਂ ਬਾਅਦ ਸਾਬਰਮਤੀ ਆਸ਼ਰਮ 'ਚ ਲੱਗਣਗੇ ਕੈਮਰੇ
NEXT STORY