ਅਹਿਮਦਾਬਾਦ— ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇੱਥੇ ਸਥਿਤ ਇਤਿਹਾਸਕ ਸਾਬਰਮਤੀ ਆਸ਼ਰਮ ਤੋਂ ਉਨ੍ਹਾਂ ਨਾਲ ਜੁੜੀਆਂ ਮਸ਼ਹੂਰ ਤਿੰਨ ਬਾਂਦਰਾਂ ਵਾਲੀ ਮੂਰਤੀ ਦੀ ਨਕਲ ਦੀ ਚੋਰੀ ਹੋਣ ਦੇ ਮੱਦੇਨਜ਼ਰ ਪੂਰੇ ਆਸ਼ਰਮ 'ਚ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਸਾਬਰਮਤੀ ਨਦੀ ਦੇ ਕੰਢੇ ਸਥਿਤ ਇਸ ਆਸ਼ਰਮ ਦੀ ਸਥਾਪਨਾ ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਤੋਂ ਵਾਪਸੀ 'ਤੇ ਕੀਤੀ ਸੀ ਅਤੇ ਉਹ ਇੱਥੇ 1933 ਤੱਕ ਰਹੇ ਸਨ, ਜਿਸ ਦੌਰਾਨ ਸੁਤੰਤਰਤਾ ਸੰਗ੍ਰਾਮ ਨਾਲ ਜੁੜੇ ਕਈ ਇਤਿਹਾਸਕ ਫੈਸਲੇ ਵੀ ਇੱਥੇ ਲਏ ਗਏ ਸਨ। ਬੁਰਾ ਨਾ ਬੋਲਣ, ਸੁਣਨ ਅਤੇ ਦੇਖਣ ਦੀ ਸੀਖ ਦੇਣ ਵਾਲੀ ਉਕਤ ਮੂਰਤੀ ਨੂੰ ਇਕ ਜਾਪਾਨੀ ਬੌਧ ਭਿਖਸ਼ੂ ਨੇ ਗਾਂਧੀਜੀ ਨੂੰ ਭੇਟ ਕੀਤਾ ਸੀ। ਇਹ ਆਸ਼ਰਮ ਇਸ ਸਾਲ ਆਪਣੀ ਸਥਾਪਨਾ ਦੀ ਸ਼ਤਾਬਦੀ ਮਨਾਏਗਾ।
ਆਸ਼ਰਮ ਸੁਰੱਖਿਆ ਲਈ ਬਣੇ ਟਰੱਸਟ ਦੇ ਨਿਰਦੇਸ਼ਕ ਅਤੇ ਮਸ਼ਹੂਰ ਗਾਂਧੀਵਾਦੀ ਤ੍ਰਿਦੀਬ ਸੁਹਰਦ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਆਸ਼ਰਮ 'ਚ ਰੱਖੀ ਤਿੰਨ ਬਾਂਦਰਾਂ ਦੀ ਨਕਲ ਦੀ ਚੋਰੀ ਹੋ ਗਈ ਸੀ, ਹਾਲਾਂਕਿ ਅਸਲੀ ਮੂਰਤੀ ਦਿੱਲੀ ਦੇ ਸ਼ਿਲਪਕਾਰੀ ਮਿਊਜ਼ੀਅਮ 'ਚ ਸੁਰੱਖਿਅਤ ਰੱਖੀ ਹੈ। ਆਸ਼ਰਮ 'ਚ ਵੀ ਪ੍ਰਦਰਸ਼ਨ ਲਈ ਰੱਖੀਆਂ ਗਈਆਂ ਜ਼ਿਆਦਾਤਰ ਮੂਲ ਵਸਤੂਆਂ ਦੀਆਂ ਨਕਲਾਂ ਹੀ ਹਨ ਅਤੇ ਅਸਲੀ ਵਸਤੂਆਂ ਨੂੰ ਇਲੈਕਟ੍ਰਾਨਿਕ ਸੁਰੱਖਿਆ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਆਸ਼ਰਮ 'ਚ ਹਰ ਜਗ੍ਹਾ ਸੀ.ਸੀ.ਟੀ.ਵੀ. ਲਾਉਣ ਦਾ ਪ੍ਰਸਤਾਵ ਨਿਆਸੀ ਮੰਡਲ ਦੇ ਸਾਹਮਣੇ ਰੱਖਿਆ ਜਾਵੇਗਾ। ਇਹ ਗੱਲ ਵੀ ਯਕੀਨੀ ਕੀਤੀ ਜਾਵੇਗੀ ਕਿ ਸੀ.ਸੀ.ਟੀ.ਵੀ. ਲਾਉਣ ਨਾਲ ਕਿਸੇ ਇਤਿਹਾਸਕ ਇਮਾਰਤ ਦੇ ਢਾਂਚੇ ਨੂੰ ਨੁਕਸਾਨ ਨਾ ਹੋਵੇ। ਜ਼ਿਕਰਯੋਗ ਹੈ ਕਿ ਇਸ ਆਸ਼ਰਮ ਦਾ ਮੁੱਖ ਆਕਰਸ਼ਨ ਇਸ ਦੇ ਵਿਚੋ-ਵਿਚ ਸਥਿਤ ਗਾਂਧੀਜੀ ਦਾ ਮੂਲ ਨਿਵਾਸ ਹਿਰਦਯ ਕੁੰਜ ਹੈ, ਜਿਸ ਤੋਂ ਉਕਤ ਨਕਲ ਦੀ ਚੋਰੀ ਹੋਈ ਹੈ। ਇਸ ਆਸ਼ਰਮ ਨੂੰ ਸ਼ੁਰੂਆਤ 'ਚ 1915 'ਚ ਇੱਥੇ ਕੋਚਰਬ 'ਚ ਸਥਾਪਤ ਕੀਤਾ ਗਿਆ ਸੀ ਪਰ 2 ਸਾਲਾਂ ਬਾਅਦ 1917 'ਚ ਇਸ ਨੂੰ ਰਾਣਿਪ ਨੇੜੇ ਮੌਜੂਦਾ ਸਥਾਨ 'ਤੇ ਰੈਫਰ ਕਰ ਦਿੱਤਾ ਗਿਆ ਸੀ।
ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਔਰਤ ਦਾ ਕੀਤਾ ਕਤਲ
NEXT STORY