ਨਵੀਂ ਦਿੱਲੀ- ਲੁਧਿਆਣਾ ਗੈਸ ਲੀਕ ਮਾਮਲੇ 'ਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੀ ਐਂਟਰੀ ਹੋ ਗਈ ਹੈ। ਐੱਨ.ਜੀ.ਟੀ. ਨੇ ਮੀਡੀਆ ਰਿਪੋਰਟਾਂ ਦਾ ਜਾਇਜ਼ਾ ਲੈਂਦੇ ਹੋਏ ਨੋਟਿਸ ਜਾਰੀ ਕੀਤਾ ਹੈ। ਐੱਨ.ਜੀ.ਟੀ. ਨੇ ਮੰਗਲਵਾਰ ਨੂੰ ਹੀ ਮਾਮਲੇ ਦੀ ਸੁਣਵਾਈ ਕੀਤੀ ਜਿਸਤੋਂ ਬਾਅਦ 8 ਮੈਂਬਰੀ ਫੈਕਟ ਫਾਇੰਡਿੰਗ ਕਮੇਟੀ ਗਠਿਤ ਕਰ ਦਿੱਤੀ ਹੈ। ਜਿਸਦੀ ਅਗਵਾਈ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਰਨਗੇ। ਕਮੇਟੀ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਉੱਤਰੀ ਖੇਤਰੀ ਡਾਇਰੈਕਟਰ, ਉਦਯੋਗਿਕ ਜ਼ਹਿਰ ਵਿਗਿਆਨ ਖੋਜ ਕੇਂਦਰ, ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ, ਐੱਨ.ਡੀ.ਆਰ.ਐੱਫ., ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਸ਼ਾਮਲ ਹਨ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ
ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਪੂਰੇ ਮਾਮਲੇ ਵਿੱਚ ਤਾਲਮੇਲ ਕਰੇਗਾ ਅਤੇ ਹੁਕਮਾਂ ਨੂੰ ਲਾਗੂ ਕਰੇਗਾ। ਕਮੇਟੀ ਹਰ ਹਫ਼ਤੇ ਮੀਟਿੰਗ ਕਰੇਗੀ ਅਤੇ ਇੱਕ ਮਹੀਨੇ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪੇਗੀ।
ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਕਥਿਤ ਤੌਰ 'ਤੇ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਵਿਅਕਤੀਆਂ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਗਿਆਸਪੁਰਾ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਸਾਰੇ ਪੀੜਤ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ– ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦੇਵੇ ਸਰਕਾਰ
ਐੱਨ.ਜੀ.ਟੀ. ਨੇ ਇਸ ਵਿੱਚ ਮ੍ਰਿਤਕਾਂ ਨੂੰ 20-20 ਲੱਖ ਦੇਣ ਦੀ ਗੱਲ ਕਹੀ ਹੈ। ਐੱਨ.ਜੀ.ਟੀ. ਦਾ ਕਹਿਣਾ ਹੈ ਕਿ ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਲਈ ਮੌਤ ਹੋਣ 'ਤੇ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਜ਼ਖਮੀਆਂ ਨੂੰ ਸੱਟ ਦੇ ਆਧਾਰ 'ਤੇ ਮੁਆਵਜ਼ਾ ਦਿੱਤਾ ਜਾਂਦਾ ਹੈ। NGT ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ 'ਚ ਦੋਸ਼ੀ ਦਾ ਪਤਾ ਨਹੀਂ ਲੱਗਾ ਤਾਂ ਸਰਕਾਰ ਨੂੰ ਪੀੜਤਾਂ ਨੂੰ ਇਹ ਰਕਮ ਅਦਾ ਕਰਨੀ ਪਵੇਗੀ। ਦੋਸ਼ੀ ਦਾ ਪਤਾ ਲੱਗਣ 'ਤੇ ਦੋਸ਼ੀਆਂ ਤੋਂ ਇਹ ਰਕਮ ਵਸੂਲੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਚੋਰਾਂ ਨੇ ਐਪਲ ਸਟੋਰ 'ਚੋਂ ਫ਼ਿਲਮੀ ਅੰਦਾਜ਼ 'ਚ ਉਡਾਏ 4 ਕਰੋੜ ਦੇ ਆਈਫੋਨ, ਪੁਲਸ ਵੀ ਹੈਰਾਨ
ਗੈਸ ਲੀਕ 'ਤੇ NGT ਦਾ ਮੁੱਖ ਫੋਕਸ
ਐੱਨ.ਜੀ.ਟੀ. ਦਾ ਮੁੱਖ ਫੋਕਸ ਇਸ ਉੱਤੇ ਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਹੁਣ 5 ਕਿਲੋਮੀਟਰ ਦੇ ਖੇਤਰ ਵਿੱਚ ਹਵਾ ਵਿੱਚ ਜ਼ਹਿਰੀਲੀ ਗੈਸ ਦਾ ਪੱਧਰ ਕੀ ਹੈ। ਐੱਨ.ਜੀ.ਟੀ. ਨੂੰ ਲੱਗ ਰਿਹਾ ਹੈ ਕਿ ਇਹ ਲੀਕ ਇੱਕ ਦਿਨ ਵਿੱਚ ਨਹੀਂ ਹੋਈ, ਇਸ ਲਈ ਇਸ ਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੈ। ਇਹ ਟੀਮ ਇਸ ਬਾਰੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰੇਗੀ। ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ– ਪਿਆਰ 'ਚ ਮਿਲਿਆ ਧੋਖਾ ਤਾਂ ਕੁੜੀ ਨੇ ਇੰਝ ਲਿਆ ਆਪਣੇ ਪ੍ਰੇਮੀ ਤੋਂ ਬਦਲਾ, ਕਹਾਣੀ ਜਾਣ ਕੇ ਉੱਡ ਜਾਣਗੇ ਹੋਸ਼
ਹਿਮਾਚਲ ਪ੍ਰਦੇਸ਼ : ਮੌਸਮ ਵਿਭਾਗ ਨੇ 6 ਮਈ ਤੱਕ ਮੀਂਹ ਦਾ 'ਯੈਲੋ' ਅਲਰਟ ਕੀਤਾ ਜਾਰੀ
NEXT STORY