ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੈਗਾ ਕੈਬਨਿਟ ਵਿਸਥਾਰ ਤੋਂ ਬਾਅਦ ਦੇਰ ਰਾਤ ਮੰਤਰਾਲਿਆਂ ਵਿੱਚ ਵੱਡਾ ਫੇਰਬਦਲ ਕੀਤਾ ਹੈ। ਵਿਗਿਆਨ ਅਤੇ ਤਕਨੀਕੀ ਮੰਤਰਾਲਾ ਦਾ ਚਾਰਜ ਪੀ.ਐੱਮ. ਮੋਦੀ ਨੇ ਆਪਣੇ ਕੋਲ ਰੱਖਿਆ ਹੈ। ਇਸ ਤੋਂ ਇਲਾਵਾ ਨਵੇਂ ਮੰਤਰਾਲਾ ਸਹਿਕਾਰਤਾ ਮੰਤਰਾਲਾ ਦੀ ਜ਼ਿੰਮੇਦਾਰੀ ਅਮਿਤ ਸ਼ਾਹ ਨੂੰ ਸੌਂਪੀ ਗਈ ਹੈ। ਅਮਿਤ ਸ਼ਾਹ ਗ੍ਰਹਿ ਮੰਤਰਾਲਾ ਦੇ ਨਾਲ-ਨਾਲ ਸਹਿਕਾਰਤਾ ਮੰਤਰਾਲਾ ਦਾ ਚਾਰਜ ਵੀ ਵੇਖਣਗੇ।
ਇਸ ਤੋਂ ਇਲਾਵਾ ਪਿਯੂਸ਼ ਗੋਇਲ ਤੋਂ ਰੇਲ ਮੰਤਰਾਲਾ ਦਾ ਚਾਰਜ ਖੋਹ ਕੇ ਨਵੇਂ ਮੰਤਰੀ ਅਸ਼ਵਿਨੀ ਵੈਸ਼ਣਵ ਦੇ ਹਵਾਲੇ ਕੀਤਾ ਗਿਆ ਹੈ। ਵੈਸ਼ਣਵ ਆਈ.ਟੀ. ਮੰਤਰਾਲਾ ਦਾ ਵੀ ਚਾਰਜ ਸੌਂਪਿਆ ਗਿਆ ਹੈ। ਪਿਯੂਸ਼ ਗੋਇਲ ਨੂੰ ਕੱਪੜਾ ਮੰਤਰਾਲਾ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਗੋਇਲ ਕੱਪੜਾ ਮੰਤਰਾਲਾ ਤੋਂ ਇਲਾਵਾ ਮੋਦੀ ਸਰਕਾਰ ਵਿੱਚ ਮੰਤਰੀ ਬਣੇ ਜੋਤੀਰਾਦਿਤਿਆ ਸਿੰਧੀਆ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸੌਂਪਿਆ ਗਿਆ ਹੈ। ਉਥੇ ਹੀ, ਹਰਦੀਪ ਸਿੰਘ ਪੁਰੀ ਨੂੰ ਪੇਂਡੂ ਵਿਕਾਸ ਮੰਤਰਾਲਾ ਦੇ ਨਾਲ-ਨਾਲ ਪੈਟਰੋਲੀਅਮ ਮੰਤਰਾਲਾ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।
ਉਥੇ ਹੀ, ਧਰਮੇਂਦਰ ਪ੍ਰਧਾਨ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਪੈਟਰੋਲੀਅਮ ਮੰਤਰਾਲਾ ਵੇਖ ਰਹੇ ਸਨ। ਅਨੁਰਾਗ ਠਾਕੁਰ ਨੂੰ ਆਈ.ਬੀ. ਐਂਡ ਬ੍ਰਾਡਕਾਸਟਿੰਗ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਠਾਕੁਰ ਸਪੋਰਟਸ ਮੰਤਰਾਲਾ ਦਾ ਕੰਮਕਾਰਜ ਵੀ ਵੇਖਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ 'ਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲਾ ਮਹਿਮਾਨ ਹਾਂ : ਦਲਾਈਲਾਮਾ
NEXT STORY