ਸ਼੍ਰੀਨਗਰ— ਕਸ਼ਮੀਰ ਵਿਚ ਵੱਧਦੀਆਂ ਅੱਤਵਾਦ ਵਿਰੋਧੀ ਮੁਹਿੰਮਾਂ ਅਤੇ ਪੁਲਸ ਮੁਖੀ ਵਲੋਂ ਵਾਰ-ਵਾਰ ਨੌਜਵਾਨਾਂ ਨੂੰ ਅੱਤਵਾਦ ਤੋਂ ਦੂਰ ਰਹਿਣ ਦੀ ਬੇਨਤੀ ਦੇ ਬਾਵਜੂਦ ਵੱਧ ਤੋਂ ਵੱਧ ਨੌਜਵਾਨ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋ ਰਹੇ ਹਨ।
ਮਿਲੇ ਅੰਕੜਿਆਂ ਮੁਤਾਬਕ ਇਸ ਸਾਲ ਕਸ਼ਮੀਰ ਵਿਚ 87 ਨੌਜਵਾਨ ਅੱਤਵਾਦੀ ਕੈਂਪਾਂ ਵਿਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਵਧੇਰੇ ਦੱਖਣੀ ਕਸ਼ਮੀਰ 4 ਜ਼ਿਲਿਆਂ ਨਾਲ ਸਬੰਧਤ ਹਨ। ਸੋਸ਼ਲ ਮੀਡੀਆ 'ਤੇ ਬੁੱਧਵਾਰ ਐੱਮ. ਐੱਸ. ਸੀ. ਪਾਸ ਸਮੀਰ ਅਹਿਮਦ ਦੀ ਏ. ਕੇ. 47 ਅਸਾਲਟ ਰਾਈਫਲ ਨਾਲ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋਣ ਦੀ ਤਸਵੀਰ ਵਾਇਰਲ ਹੋਈ। ਤਸਵੀਰ ਮੁਤਾਬਕ ਸਮੀਰ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋਇਆ ਹੈ। ਦੱਸਣਯੋਗ ਹੈ ਕਿ ਇਸ ਸਾਲ ਇਕ ਜਨਵਰੀ ਨੂੰ ਜ਼ਿਲਾ ਪੁਲਸ ਲਾਈਨ ਪੁਲਵਾਮਾ ਵਿਖੇ ਹੋਏ ਫਿਦਾਈਨ ਹਮਲੇ ਪਿੱਛੋਂ ਜੈਸ਼ ਵਾਦੀ ਵਿਚ ਆਮ ਕਰ ਕੇ ਅਤੇ ਦੱਖਣੀ ਕਸ਼ਮੀਰ ਵਿਚ ਖਾਸ ਕਰ ਕੇ ਆਪਣੇ ਪੈਰ ਪਸਾਰ ਰਿਹਾ ਹੈ। ਸਮੀਰ ਦੇ ਲਾਪਤਾ ਹੋਣ ਪਿੱਛੋਂ ਪਰਿਵਾਰ ਨੇ ਸਥਾਨਕ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਸੀ। ਪੁਲਸ ਅਧਿਕਾਰੀਆਂ ਮੁਤਾਬਕ ਉਹ ਤਸਵੀਰ ਦੀ ਸੱਚਾਈ ਬਾਰੇ ਜਾਂਚ ਕਰਵਾ ਰਹੇ ਹਨ।
ਜਦ ਤੱਕ ਸੁਰੱਖਿਆ ਦਾ ਅਹਿਸਾਸ ਨਹੀਂ ਹੁੰਦਾ, ਭਾਰਤ ਨਹੀਂ ਪਰਤਾਂਗਾ : ਜ਼ਾਕਿਰ ਨਾਇਕ
NEXT STORY