ਚਿੰਤਪੂਰਨੀ— ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਮੰਦਰ ’ਚ ਐਤਵਾਰ ਨੂੰ ਸ਼ਰਧਾਲੂਆਂ ਦੀ ਭੀੜ ਉਮੜੀ। ਮਾਂ ਦੇ ਦਰਸ਼ਨਾਂ ਲਈ ਦਿਨ ਭਰ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਮਾਂ ਦੀ ਪਾਵਨ ਪਿੰਡੀ ਦੇ ਦਰਸ਼ਨ ਕੀਤੇ। ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਮੰਦਰ ਖੇਤਰ ਵਿਚ ਲੱਗੀ ਸ਼ੁਰੂ ਹੋ ਗਈ ਸੀ। ਸਵੇਰੇ 9 ਵਜੇ ਤੱਕ ਸ਼ਰਧਾਲੂਆਂ ਦੀ ਭੀੜ ਮੁੱਖ ਬਾਜ਼ਾਰ ਨੂੰ ਪਾਰ ਕਰ ਗਈ ਅਤੇ ਦੁਪਹਿਰ ਤੱਕ ਪੁਰਾਣਾ ਬੱਸ ਅੱਡਾ ਪਾਰ ਕਰ ਗਈ ਸੀ।
ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਪ੍ਰਸ਼ਾਸਨ ਵਲੋਂ ਵਿਆਪਕ ਪ੍ਰਬੰਧ ਕੀਤੇ ਗਏ ਸਨ। ਭੀੜ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਪੁਖਤਾ ਇੰਤਜ਼ਾਮ ਕੀਤੇ। ਸ਼ਰਧਾਲੂਆਂ ਦੀ ਸਹੂਲਤ ਲਈ ਤਿੰਨ ਥਾਵਾਂ- ਸ਼ੰਭੂ ਬੈਰੀਅਰ, ਐੱਮ. ਆਰ. ਸੀ. ਪਾਰਕਿੰਗ ਅਤੇ ਚਿੰਤਪੂਰਨੀ ਸਦਨ ਵਿਚ ਦਰਸ਼ਨ ਪਰਚੀ ਦਿੱਤੀ ਜਾ ਰਹੀ ਸੀ। ਦਰਸ਼ਨ ਪਰਚੀ ਚੈਕ ਕਰ ਕੇ ਹੀ ਸ਼ਰਧਾਲੂਆਂ ਨੂੰ ਮੰਦਰ ਵਿਚ ਐਂਟਰੀ ਕਰਨ ਦਿੱਤੀ ਜਾ ਰਹੀ ਸੀ। ਬਿਨਾਂ ਮਾਸਕ ਦੇ ਸ਼ਰਧਾਲੂਆਂ ਨੂੰ ਮੰਦਰ ਵਿਚ ਜਾਣ ਦੀ ਆਗਿਆ ਨਹੀਂ ਸੀ। ਸ਼ਰਧਾਲੂਆਂ ਨੂੰ ਕਤਾਰਾਂ ਵਿਚ ਲੱਗ ਕੇ ਹੀ ਮਾਤਾ ਦੇ ਦਰਸ਼ਨ ਹੋ ਰਹੇ ਸਨ। ਐਤਵਾਰ ਨੂੰ ਭੀੜ ਵੱਧਣ ਨਾਲ ਲੱਗਭਗ ਸਾਰੇ ਰਸਤਿਆਂ ’ਤੇ ਪਾਬੰਦੀ ਰਹੀ।
ਓਧਰ ਥਾਣਾ ਮੁਖੀ ਕੁਲਦੀਪ ਸਿੰਘ ਦਿਨ ਭਰ ਭੀੜ ਨੂੰ ਕਾਬੂ ਕਰਦੇ ਹੋਏ ਸਾਰੀ ਵਿਵਸਥਾ ਬਣਾਉਣ ’ਚ ਡਟੇ ਰਹੇ। ਇਸ ਕਾਰਨ ਵਿਵਸਥਾ ਬਿਹਤਰ ਦਿੱਸੀ। ਉਨ੍ਹਾਂ ਆਪਣੀ ਟੀਮ ਨਾਲ ਬਾਜ਼ਾਰ ਅਤੇ ਮੰਦਰ ਦਾ ਨਿਰੀਖਣ ਕੀਤੀ। ਕਾਰਜਕਾਰੀ ਮੰਦਰ ਅਧਿਕਾਰੀ ਰੋਹਿਤ ਜਾਲਟਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਟਰੱਸਟ ਵਲੋਂ ਵੀ ਵਿਆਪਕ ਪ੍ਰਬੰਧ ਕੀਤੇ ਗਏ ਸਨ।
ਦੇਸ਼ ’ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ’ਚ 11451 ਨਵੇਂ ਮਾਮਲੇ ਆਏ ਸਾਹਮਣੇ
NEXT STORY