ਨਵੀਂ ਦਿੱਲੀ— ਮਦਰਸਿਆਂ 'ਚ ਡਰੈੱਸ ਕੋਡ ਲਾਗੂ ਕਰਨ ਦੇ ਯੋਗੀ ਸਰਕਾਰ ਦੇ ਫੈਸਲੇ ਦਾ ਮੁਸਲਿਮ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁਸਲਿਮ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਧਾਰਮਿਕ ਸਿਖਲਾਈ 'ਚ ਦਾਖ਼ਲ ਨਾ ਦਵੇ। ਮੁਸਲਿਮ ਧਰਮਗੁਰੂ ਸੁਫੀਆਨ ਨਿਜਾਮੀ ਨੇ ਕਿਹਾ ਕਿ ਦੇਸ਼ 'ਚ ਚੱਲ ਰਹੇ ਸਾਰੇ ਮਦਰਸੇ ਅਤੇ ਕਾਲਜ ਦਾ ਡਰੈੱਸ ਕੋਡ ਸਰਕਾਰ ਵੱਲੋਂ ਤੈਅ ਨਹੀਂ ਹੁੰਦਾ ਹੈ। ਡਰੈੱਸ ਕੋਡ ਸੰਸਥਾਨ ਦੀ ਪ੍ਰਬੰਧਨ ਕਮੇਟੀ ਤੈਅ ਕਰਦੀ ਹੈ।
ਲਖਨਊ ਦੇ ਮਦਰਸਾ ਦਾਰੂਲ ਉਲੂਮ ਫਿਰੰਗੀ ਮਹਲ ਨੇ ਵੀ ਮੰਤਰੀ ਮੋਹਸਿਨ ਰਜਾ ਵੱਲੋਂ ਡਰੈੱਸ ਕੋਡ ਲਾਗੂ ਕਰਨ ਦੇ ਨਿਯਮ ਦਾ ਵਿਰੋਧ ਕੀਤਾ ਹੈ। ਮੁਸਲਿਮ ਧਰਮਗੁਰੂ ਮੋਹਮੰਦ ਹਾਰੂਨ ਨੇ ਕਿਹਾ ਕਿ ਸਰਕਾਰ ਨੂੰ ਸਾਡੇ 'ਤੇ ਛੱਡ ਦੇਣਾ ਚਾਹੀਦਾ ਹੈ ਕਿ ਮਦਰਸਿਆਂ ਲਈ ਕੀ ਸਹੀ ਹੈ। ਮਦਰਸਿਆਂ 'ਚ 1-2 ਫੀਸਦੀ ਮੁਸਲਿਮ ਬੱਚੇ ਹੀ ਪੜ੍ਹਦੇ ਹਨ। ਤੁਹਾਨੂੰ ਦੱਸ ਦਈਏ ਕਿ ਉਤਰ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਰਾਜਮੰਤਰੀ ਮੋਹਸਿਨ ਰਜਾ ਨੇ ਕਿਹਾ ਕਿ ਮਦਰਸਿਆਂ 'ਚ ਪਹਿਣਨ ਵਾਲੇ ਕੁਰਤੇ ਪਜ਼ਾਮੇ ਦੀ ਜਗ੍ਹਾ ਜਲਦ ਹੀ ਮਦਰਸਿਆਂ 'ਚ ਬੱਚਿਆਂ ਲਈ ਪੈਂਟ ਸ਼ਰਟ ਪਹਿਣਨਾ ਜ਼ਰੂਰੀ ਹੋਵੇਗਾ। ਮੋਹਸਿਨ ਰਾਜਾ ਨੇ ਦਲੀਲ ਦਿੱਤੀ ਕਿ ਹੁਣ ਤੱਕ ਮਦਰਸਿਆਂ 'ਚ ਪੜ੍ਹਨ ਵਾਲੇ ਵਿਦਿਆਰਥੀ ਕੁਰਤਾ ਪਜ਼ਾਮੇ ਪਹਿਣਨਦੇ ਹਨ। ਜਿਸ ਦੇ ਕਾਰਨ ਉਨ੍ਹਾਂ ਦੀ ਪਛਾਣ ਇਕ ਵਿਸ਼ੇਸ਼ ਧਰਮ ਨੂੰ ਮੰਨਣ ਵਾਲਿਆਂ ਦੇ ਰੂਪ 'ਚ ਹੁੰਦੀ ਹੈ। ਮੋਹਸਿਨ ਰਜਾ ਨੇ ਕਿਹਾ ਕਿ ਅਜਿਹੇ 'ਚ ਮਦਰਸਿਆਂ 'ਚ ਪੜ੍ਹਨ ਵਾਲੇ ਬੱਚੇ ਵੀ ਹੋਰ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀ ਤਰ੍ਹਾਂ ਲੱਗਣ। ਇਸ ਦੇ ਲਈ ਜ਼ਰੂਰੀ ਹੈ ਕਿ ਮਦਰਸਿਆਂ 'ਚ ਵਿਦਿਆਰਥੀ ਪੈਂਟ ਸ਼ਰਟ ਪਹਿਣਨ ਕੇ ਆਉਣ। ਜਿਸ ਨੂੰ ਲੈ ਕੇ ਰਾਜ ਸਰਕਾਰ ਜਲਦੀ ਹੀ ਕੋਈ ਫੈਸਲਾ ਕਰ ਸਕਦੀ ਹੈ।
ਸ਼ੀਲਾ ਦੀਕਸ਼ਿਤ ਦੀ ਕੇਜਰੀਵਾਲ ਨੂੰ ਸਲਾਹ- 'ਹੁਣ ਜਨਤਾ ਲਈ ਕੰਮ ਕਰਕੇ ਦਿਖਾਓ'
NEXT STORY