ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ ਗੰਜਬਾਸੌਦਾ ਦੇ ਬਾਹਰੀ ਇਲਾਕੇ ’ਚ ਅੱਜ ਦੇਰ ਸ਼ਾਮ ਘੱਟ ਤੋਂ ਘੱਟ 24 ਲੋਕ ਇਕ ਖੂਹ ’ਚ ਡਿੱਗ ਗਏ, ਜਿਨ੍ਹਾਂ ’ਚੋਂ ਦੇਰ ਰਾਤ ਤਕ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਤਕਰੀਬਨ 40 ਲੋਕਾਂ ਦੇ ਖੂਹ ’ਚ ਡਿੱਗਣ ਦੀ ਗੱਲ ਸਾਹਮਣੇ ਆ ਰਹੀ ਹੈ, ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਸੂਤਰਾਂ ਨੇ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਖੂਹ ’ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੌਰਾਨ ਇਸ ਦੇ ਚਾਰੇ ਪਾਸੇ ਇਕੱਠੇ ਹੋਏ ਘੱਟ ਤੋਂ ਘੱਟ 24 ਵਿਅਕਤੀ ਮਿੱਟੀ ਤੇ ਜਾਲੀ ਖਿਸਕਣ ਕਾਰਨ ਖੂਹ ’ਚ ਡਿੱਗ ਗਏ। ਦੱਸਿਆ ਗਿਆ ਹੈ ਕਿ ਖੂਹ ਕਾਫ਼ੀ ਪੁਰਾਣਾ ਹੈ ਤੇ ਉਸ ’ਚ ਕਾਫ਼ੀ ਪਾਣੀ ਭਰਿਆ ਹੋਇਆ ਹੈ। ਹਨੇਰੇ ਕਾਰਨ ਵੀ ਰਾਹਤ ਤੇ ਬਚਾਅ ਕਾਰਜ ’ਚ ਪ੍ਰੇਸ਼ਾਨੀ ਆ ਰਹੀ ਹੈ।
ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ
ਹਾਲਾਂਕਿ ਪ੍ਰਸ਼ਾਸਨ ਨੇ ਰੌਸ਼ਨੀ ਤੇ ਜੇ. ਸੀ. ਬੀ. ਮਸ਼ੀਨ ਆਦਿ ਦੀ ਮਦਦ ਨਾਲ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ। ਰਾਤ 10 ਵਜੇ ਤਕ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਕੱਢ ਕੇ ਗੰਜਬਾਸੌਦਾ ਦੇ ਹਸਪਤਾਲ ’ਚ ਪਹੁੰਚਾਇਆ ਗਿਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਵਿਦਿਸ਼ਾ ’ਚ ਹੀ ਸਨ ਤੇ ਉਹ ਘਟਨਾ ਦੇ ਸਬੰਧ ’ਚ ਲਗਾਤਾਰ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਮੰਤਰੀ ਵਿਸ਼ਵਾਸ ਸਾਰੰਗ ਨੂੰ ਵੀ ਜਲਦ ਮੌਕੇ ’ਤੇ ਰਵਾਨਾ ਕੀਤਾ ਤੇ ਮੁੱਖ ਸਕੱਤਰ ਤੇ ਪੁਲਸ ਕਮਿਸ਼ਨਰ ਨਾਲ ਚਰਚਾ ਕੀਤੀ। ਚੌਹਾਨ ਨੇ ਇਥੇ ਮੀਡੀਆ ਨੂੰ ਕਿਹਾ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਵੀ ਘਟਨਾ ਵਾਲੀ ਥਾਂ ’ਤੇ ਰਵਾਨਾ ਕੀਤੀਆਂ ਗਈਆਂ ਹਨ। ਚੌਹਾਨ ਨੇ ਕਿਹਾ ਕਿ ਇਸ ਘਟਨਾ ’ਚ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਦੁਰਘਟਨਾ ਬਹੁਤ ਮੰਦਭਾਗੀ ਹੈ।
ਉਥੇ ਹੀ ਪੁਲਸ ਨੇ ਦੱਸਿਆ ਕਿ ਪੁਲਸ ਤੇ ਪ੍ਰਸ਼ਾਸਨ ਦਾ ਅਮਲਾ ਵੀ ਪਹੁੰਚਿਆ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.) ਦੇ ਅਮਲੇ ਨੂੰ ਵੀ ਰਾਹਤ ਤੇ ਬਚਾਅ ਕਾਰਜ ਲਈ ਬੁਲਾਇਆ ਗਿਆ ਹੈ। ਸਾਰੰਗ ਨੇ ਦੱਸਿਆ ਕਿ ਇਕ ਬੱਚੇ ਨੂੰ ਬਚਾਉਣ ਲਈ ਪਿੰਡ ਵਾਸੀ ਇਕੱਠੇ ਹੋਏ ਸਨ ਤੇ ਉਨ੍ਹਾਂ ਦੇ ਖੂਹ ’ਚ ਡਿੱਗਣ ਦੀ ਸੂਚਨਾ ਹੈ।
ਮਨਾਲੀ ’ਚ ਪੰਜਾਬ ਦੇ ਸੈਲਾਨੀਆਂ ਨੇ ਲਹਿਰਾਈਆਂ ਤਲਵਾਰਾਂ, 4 ਗ੍ਰਿਫਤਾਰ
NEXT STORY