ਨੀਮਚ (ਭਾਸ਼ਾ)— ਕੋਰੋਨਾ ਮਹਾਮਾਰੀ ਨਾਲ ਪਿੰਡ ਵਿਚ ਕਿਸੇ ਦੀ ਮੌਤ ਨਾ ਹੋਣ ਦੀ ਮੰਨਤ ਪੂਰੀ ਹੋਣ ’ਤੇ ਕਰੀਬ 100 ਲੋਕਾਂ ਨੇ ਮੁੰਡਨ ਕਰਵਾਇਆ। ਦਰਅਸਲ ਕਿਸੇ ਦੀ ਮੌਤ ਨਾ ਹੋਣ ’ਤੇ ਪਰਮਾਤਮਾ ਦਾ ਧੰਨਵਾਦ ਜ਼ਾਹਰ ਕਰਦੇ ਹੋਏ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਦੇਵਰੀ ਖਵਾਸਾ ਪਿੰਡ ਦੇ 90 ਤੋਂ ਵੱਧ ਵਾਸੀਆਂ ਨੇ ਇਕ ਮੰਦਰ ’ਚ ਸਮੂਹਕ ਰੂਪ ਨਾਲ ਮੁੰਡਨ ਕਰਵਾਇਆ ਅਤੇ ਸਮੂਹਕ ਭੋਜ ਦਾ ਆਯੋਜਨ ਕੀਤਾ। ਦੇਵਰੀ ਖਵਾਸਾ ਪਿੰਡ ਦੇ ਵਾਸੀਆਂ ਅੰਬਾਲਾਲ ਪਾਟੀਦਾਰ ਅਤੇ ਅਮਿਤ ਗੁੱਜਰ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦੱਸਿਆ ਕਿ 2021 ਵਿਚ ਜਦੋਂ ਕੋਵਿਡ ਦੀ ਦੂਜੀ ਲਹਿਰ ਸ਼ਿਖਰ ’ਤੇ ਸੀ, ਤਾਂ ਪਿੰਡ ਦੇ ਲੋਕਾਂ ਨੇ ਪ੍ਰਾਚੀਨ ਦੇਵਨਾਰਾਇਣ ਮੰਦਰ ’ਚ ਮੰਨਤ ਮੰਗੀ ਸੀ ਕਿ ਜੇਕਰ ਪਿੰਡ ਵਿਚ ਮਹਾਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਤਾਂ ਉਹ ਮੰਦਰ ਵਿਚ ਸਮੂਹਕ ਰੂਪ ਨਾਲ ਮੁੰਡਨ ਕਰਵਾਉਣਗੇ।
ਹੁਣ ਮੰਨਤ ਪੂਰੀ ਹੋਣ ’ਤੇ ਪਿੰਡ ਦੇ 100 ਦੇ ਕਰੀਬ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਮੂਹਕ ਰੂਪ ਨਾਲ ਸਾਲ ਦੇ ਆਖਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਇਸ ਮੰਦਰ ਵਿਚ ਮੁੰਡਨ ਕਰਵਾਇਆ ਅਤੇ ਸਮੂਹਕ ਭੋਜ ਦਾ ਆਯੋਜਨ ਕੀਤਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਸਮੇਤ ਪਿੰਡ ਦੇ ਸਾਰੇ ਲੋਕਾਂ ਨੇ ਜਲੂਸ ਕੱਢਿਆ ਅਤੇ ਬੈਂਡ-ਵਾਜਿਆਂ ਨਾਲ ਭਜਨ-ਕੀਰਤਨ ਕਰਦੇ ਹੋਏ ਮੰਦਰ ਗਏ। ਦੇਵਰੀ ਖਵਾਸਾ ਪਿੰਡ ਨੀਮਚ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਪਾਟੀਦਾਰ ਅਤੇ ਗੁੱਜਰ ਨੇ ਦੱਸਿਆ ਕਿ ਸਾਡੇ ਪਿੰਡ ਦੀ ਆਬਾਦੀ ਕਰੀਬ 2500 ਲੋਕਾਂ ਦੀ ਹੈ। ਦੇਸ਼ ’ਚ ਜਦੋਂ ਮਹਾਮਾਰੀ ਦੀ ਦੂਜੀ ਲਹਿਰ ਸੀ ਤਾਂ ਸਾਡੇ ਪਿੰਡ ਦੇ 25 ਤੋਂ 30 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ, ਜਿਨ੍ਹਾਂ ਵਿਚ ਕੁਝ ਦੀ ਹਾਲਤ ਗੰਭੀਰ ਹੋ ਗਈ ਸੀ ਪਰ ਪਰਮਾਤਮਾ ਦੀ ਕ੍ਰਿਪਾ ਨਾਲ ਸਾਰੇ ਸਿਹਤਮੰਦ ਹੋ ਗਏ।
ਅਖਿਲੇਸ਼ ਦਾ ਵੱਡਾ ਬਿਆਨ, ਸਰਕਾਰ ਬਣਨ ’ਤੇ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ
NEXT STORY