ਸ਼ਹਿਡੋਲ- ਮੱਧ ਪ੍ਰਦੇਸ਼ ਦੇ ਸ਼ਹਿਡੋਲ ਵਿਚ ਰਿਸ਼ਤਿਆਂ ਦੇ ਭੁਲੇਖੇ ਵਾਲਾ ਇਕ ਅਨੋਖਾ ਪਿੰਡ ਹੈ, ਜਿਥੇ ਪੂਰਾ ਪਿੰਡ ਇਕ-ਦੂਜੇ ਦਾ ਰਿਸ਼ਤੇਦਾਰ ਹੈ। ਇਕ ਵਿਅਕਤੀ ਦੂਜੇ ਵਿਅਕਤੀ ਨਾਲ ਘੱਟੋ-ਘੱਟ 3 ਰਿਸ਼ਤਿਆਂ ਵਿਚ ਜੁੜਿਆ ਹੋਇਆ ਹੈ। ਦਰਅਸਲ ਇਨ੍ਹਾਂ ਸਭ ਦੇ ਪਿੱਛੇ ਪਿੰਡ 'ਚ ਸਦੀਆਂ ਪੁਰਾਣੀ ਚੱਲੀ ਆ ਰਹੀ ਇਕ ਰਵਾਇਤ ਹੈ। ਇਸ ਅਨੋਖੀ ਰਵਾਇਤ ਕਾਰਨ ਪਿੰਡ ਦੇ ਮੁੰਡੇ-ਕੁੜੀਆਂ ਦਾ ਵਿਆਹ ਪਿੰਡ ਵਿਚ ਹੀ ਹੋ ਰਹੇ ਹਨ, ਜਿਸ ਕਾਰਨ ਅੱਜ ਪੂਰਾ ਪਿੰਡ ਇਕ-ਦੂਜੇ ਦਾ ਰਿਸ਼ਤੇਦਾਰ ਬਣ ਬੈਠਾ ਹੈ। ਹਾਲਾਂਕਿ ਹੁਣ ਕੁਝ ਵਿਆਹ ਪਿੰਡ ਦੇ ਬਾਹਰ ਵੀ ਹੋਣ ਲੱਗੇ ਹਨ ਪਰ ਉਨ੍ਹਾਂ ਦੀ ਗਿਣਤੀ ਅਜੇ ਵੀ ਨਾ ਦੇ ਬਰਾਬਰ ਹੈ। ਪਿੰਡ ਵਾਸੀਆਂ ਮੁਤਾਬਕ ਪਿੰਡ ਵਿਚ ਹੋਣ ਵਾਲੇ ਵਿਆਹਾਂ ਦੀ ਗਿਣਤੀ 500 ਦੇ ਪਾਰ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਖ਼ਤ ਨਿਰਦੇਸ਼- ਨਾ ਹਿੰਸਾ ਹੋਵੇ ਤੇ ਨਾ ਹੀ ਕੋਈ ਦੇਵੇ ਨਫ਼ਰਤੀ ਭਾਸ਼ਣ
ਸ਼ਹਿਡੋਲ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਖੰਨਾਥ ਕੁਰਮੀ ਪਟੇਲ ਬਹੁ-ਗਿਣਤੀ ਹੈ। 4000 ਤੋਂ ਵੱਧ ਦੀ ਆਬਾਦੀ ਵਾਲੇ ਇਸ ਪਿੰਡ ਦੀ ਕੁੱਲ ਆਬਾਦੀ 'ਚੋਂ 60 ਫੀਸਦੀ ਤੋਂ ਵੱਧ ਪਟੇਲ ਭਾਈਚਾਰੇ ਦੇ ਲੋਕ ਜਲਾਵਤਨੀ ਹਨ। ਇਸ ਕਾਰਨ ਇਸ ਪਿੰਡ ਨੂੰ ਪਟੇਲਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਖੰਨਾਥ ਸਮੇਤ ਨੇੜੇ-ਤੇੜੇ ਦੇ ਕੁਲ 8 ਪਿੰਡ ਹਨ, ਇਨ੍ਹਾਂ ਵਿਚ ਬੋਡਰੀ, ਪਿਪਰੀਆ, ਖੈਰਹਾ, ਨੌਗਾਓਂ, ਚੌਰਾਡੀਹ, ਕੰਚਨਪੁਰ, ਬੰਡੀ, ਨਦਨਾ ਸ਼ਾਮਲ ਹਨ। ਪਿੰਡ ਦੇ ਬਾਹਰ ਜੇਕਰ ਵਿਆਹ ਹੁੰਦੇ ਹਨ ਤਾਂ ਇਨ੍ਹਾਂ ਹੀ ਪਿੰਡਾਂ ਵਿਚੋਂ ਬਾਰਾਤ ਆਏਗੀ ਜਾਂ ਜਾਵੇਗੀ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਦਾਖ਼ਲੇ ਮੌਕੇ ਸਕੂਲਾਂ 'ਚ ਮੰਗਿਆ ਜਾਂਦਾ ਹੈ ਆਧਾਰ ਕਾਰਡ ਤਾਂ ਪੜ੍ਹੋ ਇਹ ਅਹਿਮ ਖ਼ਬਰ
ਖੰਨਾਥ ਪਿੰਡ ਵਿਚ ਰਹਿਣ ਵਾਲੇ 81 ਸਾਲਾ ਬਜ਼ੁਰਗ ਪ੍ਰੇਮਲਾਲ ਪਟੇਲ ਦੱਸਦੇ ਹਨ ਕਿ ਸਾਡੇ ਇਥੇ ਮੁੰਡੇ-ਕੁੜੀਆਂ ਦੇ ਵਿਆਹ ਪਿੰਡ ਵਿਚ ਹੀ ਕਰਨ ਦੀ ਪਰੰਪਰਾ 500 ਸਾਲ ਤੋਂ ਵੱਧ ਪੁਰਾਣੀ ਹੈ। ਸਾਡੇ ਦਾਦਾ, ਪੜਦਾਦਾ ਸਮੇਤ ਉਨ੍ਹਾਂ ਦੇ ਵੀ ਪਰਿਵਾਰਕ ਮੈਂਬਰਾਂ ਦੇ ਵਿਆਹ ਪਿੰਡ ਵਿਚ ਹੀ ਹੁੰਦੇ ਸਨ। ਉਨ੍ਹਾਂ ਤੋਂ ਬਾਅਦ ਆਉਣ ਵਾਲੀਆਂ ਪੁਸ਼ਤਾਂ ਨੇ ਇਸ ਪਰੰਪਰਾ ਨੂੰ ਅੱਜ ਵੀ ਜਿਊਂਦਾ ਰੱਖਿਆ ਹੈ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਮਿਲਦਾ ਹੈ ਹੁਲਾਰਾ : PM ਮੋਦੀ
NEXT STORY