ਤਿਰੂਵਨੰਤਪੁਰਮ— ਮੱਥੇ 'ਤੇ ਚੰਦਨ ਦਾ ਟਿੱਕਾ ਲਾ ਕੇ ਜਾਣ ਕਾਰਨ ਕਥਿਤ ਤੌਰ 'ਤੇ ਕੇਰਲ ਦੇ ਇਕ ਮਦਰੱਸੇ ਨੇ ਇਕ ਬੱਚੀ ਨੂੰ ਬਾਹਰ ਕੱਢ ਦਿੱਤਾ।
5ਵੀਂ ਜਮਾਤ 'ਚ ਪੜ੍ਹਨ ਵਾਲੀ ਇਸ ਬੱਚੀ ਦਾ ਕਹਿਣਾ ਹੈ ਕਿ ਇਕ ਲਘੂ ਫਿਲਮ ਵਿਚ ਐਕਟਿੰਗ ਕਰਨ ਲਈ ਉਸ ਨੇ ਮੱਥੇ 'ਤੇ ਚੰਦਨ ਦਾ ਟਿੱਕਾ ਲਾਇਆ ਸੀ। ਇਸ ਪੂਰੀ ਘਟਨਾ ਨੂੰ ਬੱਚੀ ਦੇ ਪਿਤਾ ਨੇ ਆਪਣੇ ਫੇਸਬੁੱਕ ਅਕਾਊਂਟ 'ਚ ਸ਼ੇਅਰ ਕੀਤਾ ਹੈ। ਉਮਰ ਮਲਯਿਕ ਨਾਂ ਦੇ ਇਕ ਵਿਅਕਤੀ ਨੇ ਫੇਸਬੁੱਕ 'ਤੇ ਲਿਖਿਆ ਕਿ ਉਸ ਦੀ 10 ਸਾਲ ਦੀ ਧੀ ਹਿਨਾ ਪੜ੍ਹਾਈ ਦੇ ਇਲਾਵਾ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਵੀ ਕਾਫੀ ਅੱਗੇ ਰਹਿੰਦੀ ਹੈ। ਉਸ ਨੇ ਲਿਖਿਆ, ''ਇਕ ਲਘੂ ਫਿਲਮ ਵਿਚ ਐਕਟਿੰਗ ਲਈ ਮੇਰੀ ਧੀ ਨੇ ਮੱਥੇ 'ਤੇ ਚੰਦਨ ਦਾ ਟਿੱਕਾ ਲਾਇਆ ਸੀ। ਇਸੇ ਕਾਰਨ ਉਸ ਨੂੰ ਮਦਰੱਸੇ ਵਿਚੋਂ ਬਾਹਰ ਕੱਢ ਦਿੱਤਾ ਗਿਆ।''
ਮੋਟਰ ਗੱਡੀ ਚਲਾਉਣ ਦੌਰਾਨ ਇਸਤੇਮਾਲ ਕੀਤਾ ਫੋਨ ਤਾਂ ਹੋਵੇਗਾ ਜ਼ਬਤ
NEXT STORY