ਬਕਸਰ—ਦਿੱਲੀ ਤੋਂ ਪਟਨਾ ਆ ਰਹੀ ਮਗਧ ਐਕਸਪ੍ਰੈੱਸ ਦੇ ਇੰਜਣ 'ਚ ਅੱਜ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਟਰੇਨ 'ਚ ਹੜਕੰਪ ਮਚ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਯਾਤਰੀ ਬਾਲ-ਬਾਲ ਬਚ ਗਏ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ।
ਜਾਣਕਾਰੀ ਮੁਤਾਬਕ ਘਟਨਾ ਟੁੰਡੀਗੰਜ ਤੋਂ ਰਘੁਨਾਥਪੁਰ ਵਿਚਾਲੇ ਦੀ ਹੈ, ਜਿਥੇ ਬਕਸਰ ਰੇਲਵੇ ਸਟੇਸ਼ਨ ਤੋਂ ਆ ਰਹੀ ਮਗਧ ਐਕਸਪ੍ਰੈੱਸ ਦੇ ਇੰਜਣ 'ਚ ਅਚਾਨਕ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਗ ਲੱਗ ਗਈ। ਇੰਜਣ ਡੱਬੇ 'ਚ ਅੱਗ ਲੱਗਦੇ ਹੀ ਵੈਕਯੂਮ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੰਜਣ ਅਤੇ ਬੋਗੀ ਨੂੰ ਬਾਕੀ ਡੱਬਿਆਂ ਤੋਂ ਵੱਖਰਾ ਕਰ ਦਿੱਤਾ ਗਿਆ।
ਦੱਸ ਦਈਏ ਕਿ ਇਸ ਘਟਨਾ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਘਟਨਾ ਕਾਰਨ ਰੇਲ ਆਵਾਜਾਈ ਰੋਕੀ ਗਈ।
ਜਦੋਂ ਰਾਹੁਲ ਨੂੰ ਅਚਾਨਕ ਸਾਹਮਣੇ ਦੇਖ ਹੈਰਾਨ ਰਹਿ ਗਿਆ ਢਾਬੇ ਵਾਲਾ
NEXT STORY