ਪਟਨਾ— ਮਹਾਗਠਜੋੜ ਟੁੱਟਣ ਦੇ ਬਾਅਦ ਤੋਂ ਰਾਜਦ ਪਾਰਟੀ 'ਤੇ ਲਗਾਤਾਰ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹਨ। ਭਵਿੱਖ ਸਮੇਂ 'ਚ ਪਾਰਟੀ ਆਪਣੀ ਬਗਾਵਤ ਦੇ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਜਿੱਥੇ ਇਕ ਪਾਸੇ ਪਾਰਟੀ ਬੁਲਾਰੇ ਪ੍ਰਗਤੀ ਮਹਿਤਾ ਨੇ ਜਦਯੂ ਦੀ ਮੈਂਬਰਸ਼ਿਪ ਗ੍ਰਹਿਣ ਕਰਦੇ ਹੋਏ ਰਾਜਦ ਦਾ ਸਾਥ ਛੱਡ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਮੁੰਗੇਰ ਦੇ ਇਕਲੌਤੇ ਰਾਜਦ ਵਿਧਾਇਕ ਵਿਜੈ ਕੁਮਾਰ ਨੇ ਉਪ-ਮੁੱਖਮੰਤਰੀ ਤੇਜਸਵੀ ਯਾਦਵ ਦੀ ਜਨਾਦੇਸ਼ ਅਪਮਾਨ ਯਾਤਰਾ 'ਚ ਸ਼ਾਮਲ ਹੋਣ ਤੋਂ ਸਾਫ-ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਇਨਕਾਰ ਕਾਰਨ ਪਾਰਟੀ 'ਚ ਵਿਵਾਦ ਹੋ ਰਿਹਾ ਹੈ।
ਵਿਧਾਇਕ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਉਹ ਜ਼ਿਲੇ 'ਚ ਰਾਜਦ ਦੇ ਇਕਲੌਤੇ ਵਿਧਾਇਕ ਹਨ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਪ੍ਰੋਗਰਾਮ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ। ਉਨ੍ਹਾਂ ਨੇ ਕਿਹਾ ਕਿ ਚੁਣੇ ਗਏ ਵਰਕਰਾਂ ਨੂੰ ਇਸ ਪ੍ਰਕਾਰ ਨਜ਼ਰਅੰਦਾਜ਼ ਕਰਨਾ ਪਾਰਟੀ ਦੇ ਭਵਿੱਖ ਲਈ ਉਚਿਤ ਨਹੀਂ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਇਸ ਬੁਰੇ ਸਮੇਂ ਦੌਰਾਨ ਅਜਿਹੇ ਪ੍ਰੋਗਰਾਮ ਦਾ ਆਯੋਜਨ ਕਰਨਾ ਠੀਕ ਫੈਸਲਾ ਨਹੀਂ ਹੈ।
ਜ਼ਿਲਾ ਅਧਿਕਾਰੀ ਪ੍ਰਮੋਦ ਕੁਮਾਰ ਨੇ ਵਿਧਾਇਕ ਵਿਜੈ ਕੁਮਾਰ ਵੱਲੋਂ ਜਤਾਈ ਗਈ ਇਸ ਨਾਰਾਜ਼ਗੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਤੇਜਸਵੀ ਦਾ ਇਹ ਪ੍ਰੋਗਰਾਮ ਪੂਰੇ ਬਿਹਾਰ ਲਈ ਹੈ। ਕਿਸੀ ਰਾਜਦ ਵਰਕਰਾਂ ਨੂੰ ਇਸ ਪ੍ਰੋਗਰਾਮ ਲਈ ਕਿਸੀ ਪ੍ਰਕਾਰ ਦਾ ਸੱਦਾ ਨਹੀਂ ਭੇਜਿਆ ਗਿਆ ਹੈ। ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਜ਼ਿਲੇ 'ਚ ਰਾਜਦ ਦੇ ਇਕਲੌਤੇ ਵਿਧਾਇਕ ਹੋਣ ਕਾਰਨ ਉਨ੍ਹਾਂ ਨੂੰ ਯਾਤਰਾ 'ਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ।
ਫਿਰ ਮੁਸੀਬਤ 'ਚ ਲਾਲੂ ਪਰਿਵਾਰ, ਮੀਸਾ ਅਤੇ ਉਨ੍ਹਾਂ ਦੇ ਪਤੀ ਨੂੰ ਆਈ.ਟੀ. ਨੇ ਭੇਜਿਆ ਸੰਮਨ
NEXT STORY