ਕੋਲਹਾਪੁਰ— ਮਹਾਰਾਸ਼ਟਰ 'ਚ ਕੋਲਹਾਪੁਰ ਜਿਲੇ ਦੇ ਸ਼ਾਹੁਵਾਦੀ 'ਚ ਕੋਲਹਾਪੁਰ ਰਤਨਾਗਿਰੀ ਰਾਜਮਾਰਗ 'ਤੇ ਸ਼ੁੱਕਰਵਾਰ ਦੁਪਹਿਰ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਰਤਨਾਗਿਰੀ ਵਲੋਂ ਜਾ ਰਹੀ ਇਕ ਕਾਰ ਗਣਪਤੀਪੁਲੇ ਦੇ ਤਲਵਾਡੇ ਪਿੰਡ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਕਾਰ 'ਚ 2 ਮਹਿਲਾਵਾਂ ਅਤੇ 3 ਬੱਚਿਆਂ ਸਮੇਤ 8 ਲੋਕ ਸਵਾਰ ਸਨ। ਕਾਰ ਤਲਵਾਡੇ ਪਿੰਡ ਨੇੜੇ ਪਹੁੰਚੀ ਤਾਂ ਮੋੜ ਨੇੜੇ ਕਾਰ ਚਾਲਕ ਦਾ ਕੰਟਰੋਲ ਵਿਗੜ ਗਿਆ ਅਤੇ ਸੜਕ ਕਿਨਾਰੇ ਖੜ੍ਹੇ ਦਰਖਤ ਨਾਲ ਜਾ ਟਕਰਾ ਗਈ। ਹਾਦਸੇ 'ਚ 2 ਪੁਰਸ਼ ਅਤੇ ਇਕ ਮਹਿਲਾ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ, ਜਦਕਿ 2 ਬੱਚਿਆਂ ਮਲਕਾਪੁਰ ਗ੍ਰਾਮੀਣ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ ਉਥੇ ਇਕ ਮਹਿਲਾ ਅਤੇ ਇਕ ਲੜਕੀ ਸਮੇਤ 3 ਹੋਰ ਜਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਪ੍ਰਸ਼ਾਂਤ ਸਦਾਸ਼ਿਵ ਪਾਟਨਕਰ(40), ਸੰਤੋਸ਼ ਰਾਓਤ(37), ਉਨ੍ਹਾਂ ਦੀ ਪਤਨੀ ਸਨੇਹਲ (32) ਬੇਟਾ ਸਵਾਨੰਦ ਅਤੇ ਦੀਪਕ ਸ਼ੇਲਕੰੰੰੰੰੰਡੇ(40) ਦੇ ਰੂਪ 'ਚ 3 ਸਾਲਾ ਲੜਕੇ ਦੀ ਪਛਾਣ ਸ਼ੇਲਖਾਂਡੇ ਦੇ ਪੁੱਤਰ ਦੇ ਰੂਪ 'ਚ ਹੋਈ ਹੈ।
ਮੋਦੀ ਪਾਵਰ : ਆਸੀਆਨ ਦੇਸ਼ਾਂ ਦੀਆਂ 27 ਅਖਬਾਰਾਂ ਨੇ ਛਾਪਿਆ ਪੀ. ਐੱਮ. ਦਾ ਲੇਖ
NEXT STORY