ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਬੁੱਧਵਾਰ ਨੂੰ 'ਚਿਲਡਰਨ ਬੈਂਕ ਆਫ ਇੰਡੀਆ' ਦੇ ਡਮੀ ਬਿੱਲ ਅਤੇ ਨਕਲੀ ਅਮਰੀਕੀ ਡਾਲਰ ਸਮੇਤ ਕਰੀਬ 55 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਗਏ। ਇਸ ਬਾਰੇ ਫੌਜ ਦੇ ਇਕ ਕਾਮੇ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਅਪਰਾਧ ਬਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਣੇ ਪੁਲਸ ਅਤੇ ਫੌਜ ਦੀ ਦੱਖਣੀ ਕਮਾਨ ਦੀ ਖੁਫੀਆ ਇਕਾਈ ਨੇ ਇਕ ਸਾਂਝੀ ਮੁਹਿੰਮ ਦੇ ਅਧੀਨ ਵਿਮਾਨ ਨਗਰ ਇਲਾਕੇ 'ਚ ਛਾਪਾ ਮਾਰਿਆ ਅਤੇ ਗਿਰੋਹ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 55 ਕਰੋੜ ਰੁਪਏ ਤੋਂ ਵਧ ਦੀ ਨਕਲੀ ਭਾਰਤੀ ਅਤੇ ਅਮਰੀਕੀ ਮੁਦਰਾ ਗਿਣੀ ਜਾ ਚੁਕੀ ਹੈ ਅਤੇ ਗਿਣਤੀ ਹਾਲੇ ਵੀ ਜਾਰੀ ਹੈ। ਪੁਲਸ ਡਿਪਟੀ ਕਮਿਸ਼ਨਰ ਬੱਚਨ ਸਿੰਘ ਨੇ ਦੱਸਿਆ ਕਿ ਨੋਟਾਂ ਦੀ ਕੁਆਲਿਟੀ ਪ੍ਰਮਾਣਿਤ ਕਰਵਾਈ ਜਾ ਰਹੀ ਹੈ ਪਰ ਕਈ ਨੋਟ 'ਚਿਲਡਰਨ ਬੈਂਕ ਆਫ ਇੰਡੀਆ' ਦੇ ਡਮੀ ਬਿੱਲ ਹਨ। ਸਿੰਘ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਲੋਕਾਂ ਨੂੰ ਨਕਲੀ ਨੋਟ ਅਸਲੀ ਦੇ ਤੌਰ 'ਤੇ ਦੇ ਕੇ ਉਨ੍ਹਾਂ ਨਾਲ ਧੋਖਾਧੜੀ ਕਰਦੇ ਸਨ। ਡੀ.ਸੀ.ਪੀ. ਨੇ ਕਿਹਾ ਕਿ ਨਕਲੀ ਮੁਦਰਾ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਦੇਸ਼ 'ਚ 'ਕੋਰੋਨਾ' ਦਾ ਟੁੱਟਿਆ ਰਿਕਾਰਡ, 24 ਘੰਟਿਆਂ 'ਚ 357 ਲੋਕਾਂ ਨੇ ਤੋੜਿਆ ਦਮ
NEXT STORY