ਔਰੰਗਾਬਾਦ— ਮਹਾਰਾਸ਼ਟਰ ਦੇ ਹਿਗੋਲੀ ਜ਼ਿਲੇ ਦੇ ਜ਼ਿਲਾ ਪ੍ਰੀਸ਼ਦ ਸਕੂਲ 'ਚ ਬਹੁਤ ਜ਼ਹਿਰੀਲੇ 60 ਸੱਪਾਂ ਦੇ ਨਿਕਲਣ ਨਾਲ ਵਿਦਿਆਰਥੀਆਂ ਤੇ ਸਕੂਲ ਦੇ ਕਰਮਚਾਰੀਆਂ ਦੇ ਵਿਚਾਲੇ ਹਫੜਾ-ਦਫੜੀ ਮਚ ਗਈ। ਪੰਗਰਾ ਬੋਖਰੇ ਪਿੰਡ 'ਚ ਇਸ ਸਕੂਲ ਨੂੰ ਜ਼ਿਲਾ ਪ੍ਰੀਸ਼ਦ ਚਲਾਉਂਦੀ ਹੈ। ਇਹ ਮਰਾਠਵਾੜਾ ਇਲਾਕੇ ਤੋਂ 225 ਕਿਲੋਮੀਟਰ ਦੂਰ ਹੈ। ਸ਼ੁੱਕਰਵਾਰ ਦੁਪਹਿਰੇ ਸਕੂਲ 'ਚ ਬੱਚਿਆਂ ਦੇ ਭੋਜਨ ਪਕਾਉਣ ਦੇ ਲਈ ਲਕੜੀ ਵਾਲੇ ਢੇਰ ਦੇ ਕੋਲ ਇਕ ਔਰਤ ਨੂੰ ਸੱਪ ਦਿਖੇ। ਜਦੋਂ ਉਸ ਨੇ ਲਕੜੀਆਂ ਹਟਾਈਆਂ ਤਾਂ ਉਸ ਨੂੰ ਉਥੇ ਕਈ ਸੱਪ ਦਿਖਾਈ ਦਿੱਤੇ। ਸਕੂਲ ਦੇ ਹੈੱਡਮਾਸਟਰ ਤ੍ਰਿਯੰਬਕ ਭੋਸਲੇ ਨੇ ਕਿਹਾ ਕਿ ਇੰਨੇ ਸਾਰੇ ਸੱਪਾਂ ਨੂੰ ਦੇਖ ਕੇ ਅਸੀਂ ਵੀ ਹੈਰਾਨ ਰਹਿ ਗਏ।
ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਡੰਡੇ ਤੇ ਪੱਥਰ ਲੈ ਕੇ ਸਕੂਲ ਵੱਲ ਦੌੜੇ ਪਰ ਸਕੂਲ ਦੇ ਹੈੱਡਮਾਸਟਰ ਨੇ ਉਨ੍ਹਾਂ ਨੂੰ ਸੱਪਾਂ ਨੂੰ ਮਾਰਨ ਤੋਂ ਮਨ੍ਹਾ ਕਰ ਦਿੱਤਾ। ਥੋੜੀ ਦੇਰ ਬਾਅਦ ਇਕ ਸਪੇਰੇ ਨੂੰ ਬੁਲਾਇਆ ਗਿਆ ਤੇ ਉਸ ਨੇ ਦੋ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸੱਪਾਂ ਨੂੰ ਫੜ੍ਹ ਕੇ ਬੋਤਲਾਂ 'ਚ ਬੰਦ ਕਰ ਦਿੱਤਾ। ਸਕੂਲ ਪ੍ਰਬੰਧਕ ਭੀਮਰਾਵ ਭੋਖਰੇ ਨੇ ਦੱਸਿਆ ਕਿ ਬਾਅਦ 'ਚ ਸਾਰੇ ਸੱਪਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਜੇ.ਡੀ. ਕਾਚਵੇ ਨੂੰ ਸੌਂਪ ਦਿੱਤਾ ਗਿਆ।
ਗੈਂਗਸਟਰ ਸੰਨੀ ਮਸੀਹ ਦੀ ਮੌਤ ਦੀ ਖਬਰ ਸੁਣ ਪਰਿਵਾਰ ਸਦਮੇ 'ਚ, ਲਾਏ ਪੁਲਸ 'ਤੇ ਦੋਸ਼ (ਵੀਡੀਓ)
NEXT STORY