ਨਵੀਂ ਦਿੱਲੀ- ਮਹਾਰਾਸ਼ਟਰ 'ਚ ਭਾਜਪਾ ਦੇ ਸੀਨੀਅਰ ਨੇਤਾ ਏਕਨਾਥ ਖੜਸੇ ਨੇ ਬੁੱਧਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਟੀ.ਵੀ. ਰਿਪੋਰਟਸ ਅਨੁਸਾਰ ਏਕਨਾਥ ਖੜਸੇ ਐੱਨ.ਸੀ.ਪੀ. 'ਚ ਸ਼ਾਮਲ ਹੋ ਸਕਦੇ ਹਨ। ਅਸਤੀਫ਼ੇ ਤੋਂ ਬਾਅਦ ਖੜਸੇ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਮੇਰੀ ਇੱਛਾ ਨਹੀਂ ਸੀ ਪਾਰਟੀ ਛੱਡਣ ਦੀ ਪਰ ਇਕ ਵਿਅਕਤੀ ਕਾਰਨ ਛੱਡਣੀ ਪੈ ਰਹੀ ਹੈ। ਇਸ ਦੀ ਸ਼ਿਕਾਇਤ ਮੈਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਕੀਤੀ ਪਰ ਉੱਥੇ ਵੀ ਸੁਣਵਾਈ ਨਹੀਂ ਹੋਈ, ਇਸ ਲਈ ਮੈਂ ਪਾਰਟੀ ਛੱਡਣ ਦਾ ਫੈਸਲਾ ਕੀਤਾ।
ਮੇਰੀ ਨਾਰਾਜ਼ਗੀ ਦੇਵੇਂਦਰ ਫੜਨਵੀਸ ਨਾਲ
ਖੜਸੇ ਸ਼ੁੱਕਰਵਾਰ ਨੂੰ ਐੱਨ.ਸੀ.ਪੀ. 'ਚ ਸ਼ਾਮਲ ਹੋਣਗੇ। ਅਸਤੀਫ਼ਾ ਸੌਂਪਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ,''ਪਿਛਲੇ 4 ਸਾਲਾਂ ਤੋਂ ਬਦਨਾਮੀ ਝੱਲਣੀ ਪਈ। ਮੈਂ ਭਾਜਪਾ 'ਤੇ ਨਾਰਾਜ਼ ਨਹੀਂ ਹਾਂ, ਇਕ ਵਿਅਕਤੀ 'ਤੇ ਹਾਂ। ਮੇਰੇ 'ਤੇ ਜੋ ਦੋਸ਼ ਲੱਗਾ ਉਸ 'ਤੇ ਜਾਂਚ ਹੋਈ, ਉਸ 'ਚ ਕੁਝ ਮਿਲਿਆ ਨਹੀਂ। ਬਾਕੀ ਨੇਤਾਵਾਂ 'ਤੇ ਦੋਸ਼ ਲੱਗਾ, ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ, ਮੈਨੂੰ ਨਹੀਂ।'' ਉਨ੍ਹਾਂ ਨੇ ਕਿਹਾ,''ਮੇਰੀ ਨਾਰਾਜ਼ਗੀ ਦੇਵੇਂਦਰ ਫੜਨਵੀਸ ਨਾਲ ਹੈ। ਮੇਰੇ ਪਿੱਛੇ ਜਨਤਾ ਹੈ ਅਤੇ ਮੈਂ ਆਪਣਾ ਅਸਤੀਫ਼ਾ ਦਿੱਤਾ ਅਤੇ ਐੱਨ.ਸੀ.ਪੀ. 'ਚ ਸ਼ਾਮਲ ਹੋ ਜਾਵਾਂਗਾ। 40 ਸਾਲ ਮੈਂ ਪਾਰਟੀ ਨੂੰ ਦਿੱਤੇ ਹਨ। ਜਦੋਂ ਮੇਰੇ 'ਤੇ ਦੋਸ਼ ਲੱਗਾ, ਉਸ ਸਮੇਂ ਮੈਂ ਖ਼ੁਦ ਮੁੱਖ ਮੰਤਰੀ ਨੂੰ ਕਿਹਾ ਸੀ ਮੇਰੇ 'ਤੇ ਦੋਸ਼ ਲੱਗਾ ਰਹੇ ਹੋ। ਉਸ ਤੋਂ ਬਾਅਦ ਮੈਂ ਜਾਂਚ ਕਰਵਾਈ ਪਰ ਕੁਝ ਨਹੀਂ ਨਿਕਲਿਆ।''
40 ਸਾਲ ਪਾਰਟੀ ਲਈ ਕੀਤਾ ਕੰਮ
ਏਕਨਾਥ ਖੜਸੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ,''40 ਸਾਲ ਪਾਰਟੀ ਲਈ ਕੰਮ ਕੀਤਾ। ਉਸ ਦੌਰ ਤੋਂ ਕੰਮ ਕੀਤਾ ਹੈ, ਜਦੋਂ ਲੋਕ ਸਾਨੂੰ ਪੱਥਰ ਮਾਰਦੇ ਸਨ ਪਰ ਅਸੀਂ ਮਿਹਨਤ ਕੀਤੀ ਅਤੇ ਸਰਕਾਰ ਆਈ ਅਤੇ ਫਿਰ ਅਸੀਂ ਮਿਹਨਤ ਕੀਤੀ। ਉਸ ਤੋਂ ਬਾਅਦ ਸਾਨੂੰ ਮੰਤਰੀ ਬਣਾਇਆ ਪਰ ਉਹ ਸਾਡੀ ਮਿਹਨਤ ਸੀ।'' ਖੜਸੇ ਨੇ ਅੱਗੇ ਕਿਹਾ,''ਵਿਧਾਨ ਸਭਾ ਨੇ ਜਦੋਂ ਮੇਰੇ 'ਤੇ ਦੋਸ਼ ਲੱਗਾ, ਉਸ ਸਮੇਂ ਐੱਨ.ਸੀ.ਪੀ., ਕਾਂਗਰਸ ਅਤੇ ਸ਼ਿਵ ਸੈਨਾ ਨੇ ਮੇਰੀ ਜਾਂਚ ਦੀ ਮੰਗ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਸਹੀ ਹਾਂ।''
ਦੇਵੇਂਦਰ ਫੜਨਵੀਸ ਨੇ ਦਿੱਤੀ ਪ੍ਰਤੀਕਿਰਿਆ
ਏਕਨਾਥ ਖੜਸੇ ਦੇ ਅਸਤੀਫ਼ੇ ਤੋਂ ਬਾਅਦ ਜਦੋਂ ਦੇਵੇਂਦਰ ਫੜਨਵੀਸ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''ਮੈਨੂੰ ਖੜਸੇ ਦੇ ਅਸਤੀਫ਼ੇ ਬਾਰੇ ਰਸਮੀ ਰੂਪ ਨਾਲ ਕੁਝ ਵੀ ਪਤਾ ਨਹੀਂ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੈਂ ਜ਼ਰੂਰ ਗੱਲ ਕਰਾਂਗਾ।''
ਹਿਮਾਚਲ ਦੇ ਰਾਜਪਾਲ ਨੇ ਕੋਰੋਨਾ ਪ੍ਰਤੀ ਲੋਕਾਂ ਨੂੰ ਕੀਤਾ ਸਾਵਧਾਨ
NEXT STORY