ਮੁੰਬਈ — ਮਹਾਰਾਸ਼ਟਰ 'ਚ ਸ਼ਿਵ ਸੈਨਾ ਨਾਲ ਕਾਂਗਰਸ ਅਤੇ ਰਾਕਾਂਪਾ ਦੀ ਸੰਭਾਵਿਤ ਗਠਜੋੜ ਸਰਕਾਰ ਤੋਂ ਪਹਿਲਾਂ ਇਥੇ ਵੀਰਵਾਰ ਨੂੰ ਤਿੰਨਾਂ ਦਲਾਂ ਦੇ ਨੇਤਾਵਾਂ ਨੇ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਚਰਚਾ ਲਈ ਬੈਠਕ ਕੀਤੀ। ਇਸ ਬੈਠਕ 'ਚ ਤਿੰਨਾਂ ਦਲਾਂ ਵਿਚਾਲੇ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਲੈ ਕੇ ਸਹਿਮਤੀ ਬਣੀ, ਜਿਸ ਨਾਲ ਕਿਸਾਨ ਕਰਜ਼ ਮੁਆਫੀ, ਫਸਲ ਬੀਮਾ ਯੋਜਨਾ, ਰੋਜ਼ਗਾਰ ਵਧਾਉਣਾ ਅਤੇ ਫਸਲਾਂ ਦੀ ਐੱਮ.ਐੱਸ.ਪੀ. ਵਧਾਉਣ 'ਤੇ ਤਿੰਨੇ ਦਲ ਸਹਿਮਤ ਹੋਏ।
ਇਕ ਸੀਨੀਅਰ ਕਾਂਗਰਸ ਨੇਤਾ ਨੇ ਦੱਸਿਆ ਕਿ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਆਖਰੀ ਰੂਪ ਦੇਣ ਤੋਂ ਪਹਿਲਾਂ ਤਿੰਨੇ ਦਲਾਂ ਦੇ ਸੀਨੀਅਰ ਨੇਤਾਵਾਂ ਨੂੰ ਮਸੌਦੇ ਨੂੰ ਮਨਜ਼ੂਰੀ ਦੇਣੀ ਹੋਵੇਗੀ। ਉਨ੍ਹਾਂ ਕਿਹਾ, 'ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੈਨਾ ਵਿਚਾਲੇ ਸ਼ਾਸਨ ਦੇ ਸਾਂਝਾ ਏਜੰਡੇ 'ਤੇ ਸਹਿਮਤੀ ਬਣਾਉਣ ਲਈ ਕਈ ਦੌਰ ਦੀ ਗੱਲਬਾਤ ਹੋਈ, ਜਿਸ ਨੂੰ ਕਾਮਨ ਮਿਨੀਮਮ ਪ੍ਰੋਗਰਾਮ ਕਿਹਾ ਜਾਵੇਗਾ।' ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਮਾਹੌਲ ਤੋਂ ਉਲਟ ਵੀਰਵਾਰ ਨੂੰ ਬੈਠਕ ਸ਼ੋਰ ਤੋਂ ਦੂਰ ਰਹੀ।
ਰਾਕਾਂਪਾ ਵਿਧਾਇਕ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬੁੱਧਵਾਰ ਨੂੰ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਸੀ ਕਿ ਕਾਂਗਰਸ ਅਤੇ ਉਨ੍ਹਾਂ ਦੇ ਦਲ ਦੇ ਨੇਤਾਵਾਂ ਵਿਚਾਲੇ ਹੋਣ ਵਾਲੀ ਬੈਠਕ ਟੱਲ ਗਈ ਅਤੇ ਉਹ ਬਾਰਾਮਤੀ ਜਾ ਰਹੇ ਹਨ। ਹਾਲਾਂਕਿ ਬਾਅਦ 'ਚ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਨੇ ਅਜਿਹਾ ਬਿਆਨ ਮੀਡੀਆ ਤੋਂ ਬਚਣ ਲਈ ਦਿੱਤਾ ਸੀ। ਰਾਕਾਂਪਾ ਦੇ ਇਕ ਬੁਲਾਰਾ ਨੇ ਬਾਅਦ 'ਚ ਕਿਹਾ ਸੀ ਕਿ ਬੈਠਕ ਚੱਲ ਰਹੀ ਹੈ।
ਪਾਕਿ ਨੇ ਹਥਿਆਰਾਂ ਸਣੇ ਸਰਹੱਦ 'ਤੇ ਤਾਇਨਾਤ ਕੀਤੇ SSG ਕਮਾਂਡੋ, ਭਾਰਤੀ ਫੌਜ ਅਲਰਟ
NEXT STORY