ਮੁੰਬਈ - ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਡਾਕਟਰਾਂ ਤੋਂ ਸਲਾਹ ਲੈ ਰਹੇ ਹਨ। ਜੋ ਵੀ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਆਪਣਾ ਧਿਆਨ ਰੱਖਣ ਅਤੇ ਜੇਕਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਟੈਸਟ ਕਰਵਾ ਲੈਣ।
ਟੋਪੇ ਨੇ ਲਿਖਿਆ ਹੈ ਕਿ ਉਹ ਕੋਰੋਨਾ ਨੂੰ ਹਰਾ ਕੇ ਫਿਰ ਲੋਕਾਂ ਦੀ ਸੇਵਾ ਵਿੱਚ ਲੱਗ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਇਸ ਨੂੰ ਲੈ ਕੇ ਸੀ.ਐੱਮ. ਉਧਵ ਠਾਕਰੇ ਨੇ ਐਮਰਜੰਸੀ ਬੈਠਕ ਵੀ ਬੁਲਾਈ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟੇ ਦੇ ਅੰਦਰ 5400 ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ।
ਮਹਾਰਾਸ਼ਟਰ ਦੇ ਤਿੰਨ ਜ਼ਿਲ੍ਹਿਆਂ ਨੇ ਐਤਵਾਰ ਤੱਕ ਆਪਣੇ ਇੱਥੇ ਲਾਕਡਾਉਨ ਦਾ ਐਲਾਨ ਕਰ ਦਿੱਤਾ ਹੈ। ਇਹ ਤਿੰਨ ਜ਼ਿਲ੍ਹੇ ਯਵਤਮਾਲ, ਅਕੋਲਾ ਅਤੇ ਅਮਰਾਵਤੀ ਹਨ। ਯਵਤਮਾਲ ਵਿੱਚ 28 ਫਰਵਰੀ ਤੱਕ ਨਾਈਟ ਕਰਫਿਊ ਰਹਿਣ ਦਾ ਹੁਕਮ ਵੀ ਦਿੱਤਾ ਗਿਆ ਹੈ। ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਰਾਤ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 7 ਤੱਕ ਲਾਕਡਾਊਨ ਰਹਿਨਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕਸ਼ਮੀਰ ਦੀ ਖੂਬਸੂਰਤੀ ਦੇ ਮੁਰੀਦ ਹੋਏ ਵਿਦੇਸ਼ੀ ਡਿਪਲੋਮੈਟ, ਇਤਿਹਾਸਕ ਦਰਗਾਹ ਦਾ ਕੀਤਾ ਦੌਰਾ
NEXT STORY