ਮੁੰਬਈ- ਦੇਸ਼ 'ਚ ਗਲੋਬਲ ਮਹਾਮਾਰੀ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਸੂਬੇ ਦੀ ਪੁਲਸ ਫੋਰਸ ਲਈ ਦਿਨੋਂ-ਦਿਨ ਖਤਰਨਾਕ ਸਾਬਤ ਹੋ ਰਹੀ ਹੈ। ਪਿਛਲੇ 24 ਘੰਟਿਆਂ 'ਚ 263 ਕਰਮੀ ਇਸ ਦੀ ਲਪੇਟ 'ਚ ਆਏ, ਜਦੋਂ ਕਿ 7 ਦੀ ਇਸ ਨੇ ਜਾਨ ਲੈ ਲਈ। ਕੋਰੋਨਾ ਵਾਇਰਸ ਹੁਣ ਤੱਕ ਫੋਰਸ ਦੇ 229 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਮਹਾਰਾਸ਼ਟਰ ਪੁਲਸ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ 'ਚ ਪਿਛਲੇ 24 ਘੰਟਿਆਂ 'ਚ ਪੁਲਸ ਮੁਲਾਜ਼ਮਾਂ 'ਚ ਇਨਫੈਕਸ਼ਨ ਦੇ 263 ਨਵੇਂ ਮਾਮਲੇ ਸਾਹਮਣੇ ਆਏ ਅਤੇ ਵਾਇਰਸ ਫੋਰਸ ਦੇ ਹੁਣ ਤੱਕ 21,574 ਮੁਲਾਜ਼ਮਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਿਆ ਹੈ।
ਇਨ੍ਹਾਂ 'ਚੋਂ 2342 ਅਧਿਕਾਰੀ ਅਤੇ 19,232 ਪੁਰਸ਼ ਸਿਪਾਹੀ ਹਨ। ਜਾਨਲੇਵਾ ਕੋਰੋਨਾ ਵਾਇਰਸ ਦੇ 24 ਘੰਟਿਆਂ 'ਚ ਫੋਰਸ ਦੇ 7 ਹੋਰ ਮੁਲਾਜ਼ਮਾਂ ਦੀ ਮੌਤ ਹੋਣ ਨਾਲ ਹੁਣ ਤੱਕ 229 ਪੁਲਸ ਮੁਲਾਜ਼ਮਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁਕੀ ਹੈ। ਇਸ 'ਚ 23 ਅਧਿਕਾਰੀ ਅਤੇ 206 ਪੁਲਸ ਮੁਲਾਜ਼ਮ ਹਨ। ਮਹਾਰਾਸ਼ਟਰ 'ਚ 3548 ਪੁਲਸ ਮੁਲਾਜ਼ਮ ਕੋਰੋਨਾ ਨਾਲ ਮੌਜੂਦਾ ਸਮੇਂ 'ਚ ਪੀੜਤ ਹਨ, ਜਿਸ 'ਚ 442 ਅਧਿਕਾਰੀ ਅਤੇ 3106 ਪੁਰਸ਼ ਸਿਪਾਹੀ ਹਨ। ਕੋਰੋਨਾ ਨੂੰ 17797 ਪੁਲਸ ਮੁਲਾਜ਼ਮ ਮਾਤ ਦੇ ਚੁਕੇ, ਜਿਸ 'ਚ 1877 ਅਧਿਕਾਰੀ ਅਤੇ 15,920 ਪੁਲਸ ਕਰਮੀ ਹਨ।
ਅੱਤਵਾਦੀਆਂ ਲਈ ਡ੍ਰੋਨ ਰਾਹੀਂ ਹਥਿਆਰ ਸੁੱਟ ਰਿਹੈ ਪਾਕਿ, AK-47 ਸਮੇਤ ਕਈ ਹਥਿਆਰ ਬਰਾਮਦ
NEXT STORY