ਕੁਰੂਕੁਸ਼ੇਤਰ- ਹਰਿਆਣਾ ਦੇ ਕੁਰੂਕੁਸ਼ੇਤਰ ਦੇ ਕੇਸ਼ਵ ਪਾਰਕ 'ਚ ਚੱਲ ਰਹੇ ਮਹਾਯੱਗ 'ਚ ਆਏ ਬ੍ਰਾਹਮਣਾਂ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਾਹਮਣਾਂ ਨੇ ਬਾਸੀ ਖਾਣਾ ਖਾਣ ਦਾ ਵਿਰੋਧ ਕੀਤਾ ਸੀ, ਜਿਸ 'ਤੇ ਯੱਗ 'ਚ ਆਏ ਬਾਊਂਸਰਾਂ ਨੇ ਬ੍ਰਾਹਮਣਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ 'ਚ ਇਕ ਬ੍ਰਾਹਮਣ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਐੱਲਐੱਨਜੇਪੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਨਾਰਾਜ਼ ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ 'ਤੇ ਜਾਮ ਲਗਾ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੇ। ਅਜੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬ੍ਰਾਹਮਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬਾਸੀ ਖਾਣਾ ਦਿੱਤਾ ਜਾ ਰਿਹਾ ਸੀ। ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸਨ। ਇਸ ਗੱਲ ਨੂੰ ਲੈ ਕੇ ਸ਼ਨੀਵਾਰ ਸਵੇਰੇ 9.30 ਵਜੇ ਉਨ੍ਹਾਂ ਦੀ ਬਹਿਸ ਹੋ ਗਈ। ਇਸ ਵਾਰ ਯੱਗ ਕਰਵਾਉਣ ਵਾਲੇ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਇਸ 'ਚ ਲਖਨਊ ਤੋਂ ਆਏ ਆਸ਼ੀਸ਼ ਤਿਵਾੜੀ ਨੂੰ ਗੋਲੀ ਲੱਗ ਗਈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਇਸ ਘਟਨਾ ਤੋਂ ਗੁੱਸੇ ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ ਜਾਮ ਕਰ ਦਿੱਤੀ ਅਤੇ ਪੱਥਰਬਾਜ਼ੀ ਵੀ ਕੀਤੀ। ਸੜਕ ਕਿਨਾਰੇ ਲੱਗੇ ਬੈਨਰ ਅਤੇ ਪੋਸਟਰਾਂ ਨੂੰ ਡੰਡੇ ਮਾਰ ਕੇ ਪਾੜ ਦਿੱਤਾ। ਸੂਚਨਾ 'ਤੇ ਪਹੁੰਚੀ ਪੁਲਸ ਨੇ ਲਾਠੀਚਾਰਜ ਕਰ ਕੇ ਹੰਗਾਮਾ ਕਰ ਰਹੇ ਬ੍ਰਾਹਮਣਾਂ ਨੂੰ ਦੌੜਾਇਆ ਪਰ ਵੱਡੀ ਗਿਣਤੀ 'ਚ ਅਜੇ ਵੀ ਬ੍ਰਾਹਮਣ ਸੜਕਾਂ 'ਤੇ ਹੀ ਇਕੱਠੇ ਹਨ। ਉਹ ਬਾਊਂਸਰ 'ਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਬ੍ਰਾਹਮਣਾਂ ਦਾ ਦੋਸ਼ ਹੈ ਕਿ ਪਹਿਲੇ ਦਿਨ ਤੋਂ ਹੀ ਬਾਬਾ ਦੇ ਸੁਰੱਖਿਆ ਗਾਰਡ (ਬਾਊਂਸਰ) ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਕਰ ਰਹੇ ਸਨ। ਕਦੇ ਵੀ ਕਿਸੇ ਨਾਲ ਕੁੱਟਮਾਰ ਕਰ ਦਿੰਦੇ ਸਨ। ਕੋਈ ਘੁੰਮਦਾ ਦਿਖਾਈ ਦਿੰਦਾ ਤਾਂ ਉਸ ਨੂੰ ਵੀ ਥੱਪੜ ਜਾਂ ਡੰਡਾ ਮਾਰ ਦਿੰਦੇ ਸਨ। ਦੱਸਣਯੋਗ ਹੈ ਕਿ ਕੇਸ਼ਵ ਪਾਰਕ 'ਚ 18 ਮਾਰਚ ਤੋਂ 1008 ਕੁੰਡੀਯ ਸ਼ਿਵ-ਸ਼ਕਤੀ ਮਹਾਯੱਗ ਸ਼ੁਰੂ ਹੋਇਆ ਸੀ। ਇਸ 'ਚ ਦੇਸ਼ ਭਰ ਤੋਂ 1,500 ਤੋਂ ਵੱਧ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ। ਇਨ੍ਹਾਂ ਬ੍ਰਾਹਮਣਾਂ ਦੇ ਰੁਕਣ ਅਤੇ ਖਾਣ-ਪੀਣ ਦੀ ਵਿਵਸਥਾ ਯੱਗ ਆਯੋਜਕਾਂ ਨੇ ਕੀਤੀ। ਇਹ ਯੱਗ 27 ਮਾਰਚ ਤੱਕ ਚੱਲਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਜ਼ਮੀਨ ਦੀ ਰਜਿਸਟਰੀ ਹੋਵੇਗੀ ਆਸਾਨ, ਸਰਕਾਰ ਨੇ ਬਦਲਿਆ ਨਿਯਮ
NEXT STORY