ਬੀਕਾਨੇਰ- ਰਾਜਸਥਾਨ ਦੇ ਬੀਕਾਨੇਰ 'ਚ ਮਹਿੰਦਰਾ ਕੰਪਨੀ ਖ਼ਿਲਾਫ਼ ਗਾਹਕਾਂ ਦਾ ਸੜਕ 'ਤੇ ਅਨੋਖਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਰਵਿਸ ਅਤੇ ਤਕਨੀਕੀ ਕਮੀਆਂ ਤੋਂ ਪਰੇਸ਼ਾਨ ਗਾਹਕਾਂ ਨੇ ਗੱਡੀਆਂ 'ਚ ਕੂੜਾ ਭਰ ਕੇ ਸੜਕ 'ਤੇ ਰੈਲੀ ਕੱਢੀ। ਸਰਵਿਸ ਅਤੇ ਤਕਨੀਕੀ ਖਾਮੀਆਂ ਤੋਂ ਪਰੇਸ਼ਾਨ ਗਾਹਕਾਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕੇ ਗੱਡੀ ਖਰੀਦਣ ਤੋਂ ਬਾਅਦ ਵੀ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗੱਡੀਆਂ ਦੀ ਸਰਵਿਸ 'ਚ ਦੇਰੀ ਹੁੰਦੀ ਹੈ ਅਤੇ ਕਈ ਤਕਨੀਕੀ ਖਾਮੀਆਂ ਲੰਬੇ ਸਮੇਂ ਤੱਕ ਦੂਰ ਨਹੀਂ ਕੀਤੀਆਂ ਜਾਂਦੀਆਂ, ਜਿਸ ਕਾਰਨ ਗਾਹਕ ਪਰੇਸ਼ਾਨ ਹਨ।
ਉੱਥੇ ਹੀ ਮਹਿੰਦਰਾ ਕੰਪਨੀ ਵਲੋਂ ਆਪਣੀ ਸਫ਼ਾਈ 'ਚ ਦਾਅਵਾ ਕੀਤਾ ਗਿਆ ਹੈ ਕਿ ਸੰਬੰਧ ਵਾਹਨਾਂ ਦੇ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਉਹ ਤੈਅ ਮਾਨਕਾਂ ਦੇ ਅਨੁਰੂਪ ਨਹੀਂ ਹਨ। ਇਸੇ ਕਾਰਨ ਕੁਝ ਮਾਮਲਿਆਂ 'ਚ ਤਕਨੀਕੀ ਅਤੇ ਸਰਵਿਸ ਸੰਬੰਧੀ ਵਿਵਾਦ ਸਾਹਮਣੇ ਆਏ ਹਨ। ਇਸ 'ਤੇ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਜੁਟੇ ਅਤੇ ਆਪਣੀਆਂ-ਆਪਣਈਆਂ ਗੱਡੀਆਂ 'ਚ ਕੂੜਾ ਭਰ ਕੇ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੰਗਾਲ, ਤ੍ਰਿਪੁਰਾ, ਬਿਹਾਰ 'ਚ ਜਨਸੰਖਿਆ ਬਦਲਾਅ ਬਰਦਾਸ਼ਤ ਨਹੀਂ ਕਰਾਂਗੇ: ਅਮਿਤ ਸ਼ਾਹ
NEXT STORY