ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਭੂਸ਼ਣ ਸਟੀਲ ਦੇ ਪ੍ਰਮੋਟਰ ਨੀਰਜ ਸਿੰਘਲ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ 'ਤੇ ਰੋਕ ਲਾਉਣ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ।
ਗੰਭੀਰ ਧੋਖਾਦੇਹੀ ਜਾਂਚ ਦਫਤਰ (ਐੱਸ. ਐੱਫ. ਆਈ. ਓ.) ਨੇ ਦਿੱਲੀ ਹਾਈ ਕੋਰਟ ਵਲੋਂ ਸ਼੍ਰੀ ਸਿੰਘਲ ਨੂੰ ਦਿੱਤੀ ਗਈ ਜ਼ਮਾਨਤ ਨੂੰ ਚੁਣੌਤੀ ਦਿੱਤੀ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ 3 ਮੈਂਬਰੀ ਬੈਂਚ ਨੇ ਆਪਣੇ ਹੁਕਮ 'ਚ ਸ਼੍ਰੀ ਸਿੰਘਲ ਨੂੰ ਦਿੱਲੀ ਹਾਈ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ ਨੂੰ ਬਹਾਲ ਰੱਖਿਆ ਹੈ। ਅਦਾਲਤ ਨੇ ਹਾਲਾਂਕਿ ਮਾਮਲੇ 'ਤੇ ਰੋਕ ਲਾਉਂਦੇ ਹੋਏ ਪੂਰੇ ਮਾਮਲੇ ਨੂੰ ਆਪਣੇ ਕੋਲ ਤਬਦੀਲ ਕਰਨ ਦਾ ਵੀ ਹੁਕਮ ਦਿੱਤਾ ਹੈ।
ਸੋਸ਼ਲ ਮੀਡੀਆ ਨੂੰ ਦੁਸ਼ਮਣ ਵਿਰੁੱਧ ਹਥਿਆਰ ਬਣਾਉਣਾ ਹੋਵੇਗਾ : ਜਨਰਲ ਬਿਪਿਨ ਰਾਵਤ
NEXT STORY