ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਸਥਿਤ ਵਿਸ਼ਵ ਪ੍ਰਸਿੱਧ ਠਾਕੁਰ ਬਾਂਕੇ ਬਿਹਾਰੀ ਮੰਦਰ ਦੇ ਗੇਟ ਨੰ-5 ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਮੰਦਰ ਦੇ ਬਿਲਕੁਲ ਨੇੜੇ ਬਣੇ ਇੱਕ ਨਿੱਜੀ ਮਕਾਨ ਦਾ ਛੱਜਾ ਅਚਾਨਕ ਡਿੱਗਣ ਕਾਰਨ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮੌਸਮ 'ਚ ਅਚਾਨਕ ਤਬਦੀਲੀ ਆਈ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਨੇੜੇ ਸਥਿਤ ਇੱਕ ਨਿੱਜੀ ਮਕਾਨ ਦਾ ਛੱਜਾ ਪਹਿਲਾਂ ਹੀ ਕਮਜ਼ੋਰ ਸੀ। ਹਾਦਸੇ ਦੇ ਸਮੇਂ ਛੱਜੇ 'ਤੇ ਵੱਡੀ ਗਿਣਤੀ 'ਚ ਬਾਂਦਰ ਬੈਠੇ ਹੋਏ ਸਨ, ਜਿਸ ਕਾਰਨ ਭਾਰ ਜ਼ਿਆਦਾ ਹੋ ਗਿਆ ਤੇ ਛੱਜਾ ਹੇਠਾਂ ਗਲੀ 'ਚ ਖੜ੍ਹੇ ਸ਼ਰਧਾਲੂਆਂ 'ਤੇ ਜਾ ਡਿੱਗਿਆ।
ਇਸ ਹਾਦਸੇ 'ਚ ਕਰੀਬ 4 ਤੋਂ 6 ਸ਼ਰਧਾਲੂ ਗੰਭੀਰ ਰੂਪ 'ਚ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਮਲਬੇ ਵਿੱਚੋਂ ਕੱਢ ਕੇ ਬ੍ਰਿੰਦਾਵਨ ਦੇ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਛੱਜਾ ਡਿੱਗਿਆ, ਉਸ ਦੇ ਹੇਠਾਂ ਕਾਫੀ ਲੋਕ ਮੌਜੂਦ ਸਨ। ਫਿਲਹਾਲ ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
MP 'ਚ ਕਾਂਗਰਸ ਨੂੰ ਵੱਡਾ ਝਟਕਾ; ਰਾਜ ਸਭਾ ਉਮੀਦਵਾਰ ਮੀਨਾਕਸ਼ੀ ਦੀ ਨਾਮਜ਼ਦਗੀ ਰੱਦ
NEXT STORY