ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.), ਜੋ ਪ੍ਰੀਖਿਆ ਕਰਵਾਉਣ ’ਚ ਗਲਤ ਕਾਰਨਾਂ ਕਰ ਕੇ ਚਰਚਾ ’ਚ ਰਹੀ ਹੈ, ਇਕ ਵਾਰ ਫਿਰ ਲਾਪ੍ਰਵਾਹੀ ਕਰਦੀ ਫੜੀ ਗਈ ਹੈ। ਪਤਾ ਲੱਗਾ ਹੈ ਕਿ ਇਸ ਸਾਲ ਨੈਸ਼ਨਲ ਐਲਿਜੀਬਿਲਟੀ ਟੈਸਟ (ਐੱਨ. ਈ. ਟੀ.) ਦੇ ਇੰਗਲਿਸ਼ ਪੇਪਰ ’ਚ 150 ’ਚੋਂ 67 ਸਵਾਲ ਉਹੀ ਹਨ ਜੋ 2 ਸਾਲ ਪੁਰਾਣੇ ਪੇਪਰ ’ਚ ਸਨ। ਐੱਨ. ਈ. ਟੀ. ਸਕੋਰ ਦੀ ਵਰਤੋਂ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਅਤੇ ਪੀ. ਐੱਚ. ਡੀ. ਕਰਨ ਲਈ ਉਮੀਦਵਾਰ ਦੀ ਯੋਗਤਾ ਤੈਅ ਕਰਨ ’ਚ ਕੀਤੀ ਜਾਂਦੀ ਹੈ।
ਸਿੱਖਿਆ ਸ਼ਾਸਤਰੀਆਂ ਨੇ ਇਸ ਗੜਬੜੀ ਲਈ ਐੱਨ. ਟੀ. ਏ. ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਵਾਲ ਦੁਹਰਾਏ ਨਾ ਜਾਣ। ਉਨ੍ਹਾਂ ’ਚੋਂ ਇਕ ਨੇ ਕਿਹਾ ਕਿ ਸਵਾਲ ‘ਸ਼ੱਕੀ ਮਾਹਿਰਾਂ’ ਨੇ ਤਿਆਰ ਕੀਤੇ ਸਨ, ਜਿਨ੍ਹਾਂ ਨੇ ਸ਼ਾਇਦ ਪੁਰਾਣੇ ਪੇਪਰਾਂ ਦੀ ਮਦਦ ਲਈ ਸੀ। ਐੱਨ. ਈ. ਟੀ. ਪ੍ਰੀਖਿਆ ’ਚ 2 ਪੇਪਰ ਹੁੰਦੇ ਹਨ। ਪੇਪਰ-1, ਜੋ ਸਾਰੇ ਉਮੀਦਵਾਰਾਂ ਲਈ ਇਕੋ ਜਿਹਾ ਹੁੰਦਾ ਹੈ, ਉਸ ’ਚ ਰੀਜ਼ਨਿੰਗ ਐਬਿਲਿਟੀ ਅਤੇ ਜਨਰਲ ਅਵੇਅਰਨੈੱਸ ਨਾਲ ਜੁੜੇ 50 ਸਵਾਲ ਹੁੰਦੇ ਹਨ। ਪੇਪਰ-2 ’ਚ ਵਿਸ਼ੇ ਨਾਲ ਜੁੜੇ 100 ਸਵਾਲ ਹੁੰਦੇ ਹਨ।
ਇਸ ਸਾਲ, ਇੰਗਲਿਸ਼ ਪੇਪਰ ’ਚ 150 ਮਲਟੀਪਲ-ਚੁਆਇਸ ਸਵਾਲਾਂ ’ਚੋਂ 67 ਸਵਾਲ ਦੁਹਰਾਏ ਗਏ ਹਨ। 2024 ਦੇ ਪੇਪਰ ਵਰਗੇ ਦਿਸਣ ਵਾਲੇ ਸਾਰੇ ਸਵਾਲ ਪੇਪਰ-2 ’ਚ ਹਨ। ਇੱਥੋਂ ਤੱਕ ਕਿ ਜਵਾਬ ਦੇ ਆਪਸ਼ਨਜ਼ ਦੀ ਲੜੀ ਵੀ ਇਕੋ-ਜਿਹੀ ਹੈ।
ਦਿੱਲੀ ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਨੇ ਕਿਹਾ ਕਿ ਐੱਨ. ਟੀ. ਏ. ’ਚ ਆਪਣੇ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਗੁਣਵੱਤਾ ਅਤੇ ਮਕਸਦ ਦੀ ਜਾਂਚ ਕਰਨ ਲਈ ਜ਼ਰੂਰੀ ਸਮਰੱਥਾ ਅਤੇ ਅਕਾਦਮਿਕ ਯੋਗਤਾ ਦੀ ਘਾਟ ਹੈ। ਦੋਸ਼ ਹਨ ਕਿ ਐੱਨ. ਟੀ. ਏ. ਕੋਲ ਕੋਈ ਅਕਾਦਮਿਕ ਯੋਗਤਾ ਜਾਂ ਜਵਾਬਦੇਹੀ ਨਹੀਂ ਹੈ। ਇਹ ਸੋਚਣਾ ਵੀ ਮੁਸ਼ਕਲ ਹੈ ਕਿ ਵਿਸ਼ੇ ਨਾਲ ਜੁੜੇ ਇੰਨੇ ਸਾਰੇ ਸਵਾਲ ਅਜਿਹੀ ਪ੍ਰੀਖਿਆ ਤੋਂ ਲਏ ਜਾਣਗੇ ਜੋ ਸਿਰਫ 2 ਸਾਲ ਪਹਿਲਾਂ ਹੋਈ ਸੀ। ਇਕ ਹੋਰ ਮਾਹਿਰ ਨੇ ਕਿਹਾ ਕਿ ਸਵਾਲ ਕਾਪੀ ਕਰਨ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਗਲਤ ਤਰੀਕੇ ਨਾਲ ਫਾਇਦਾ ਮਿਲਿਆ ਹੋਵੇਗਾ ਜੋ ਕੋਚਿੰਗ ਸੈਂਟਰਾਂ ’ਚ ਜਾਂਦੇ ਹਨ।
ਕੁੜੀ ਦਾ ਚਾਕੂ ਮਾਰ ਕੇ ਕਤਲ, ਗੁਆਂਢੀ ਦੇ ਕਮਰੇ 'ਚੋਂ ਮਿਲੀ ਲਾਸ਼
NEXT STORY