ਨਵੀਂ ਦਿੱਲੀ—ਫੌਜ ਦੇ ਮੇਜਰ ਦੀ ਪਤਨੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਇਕ ਹੋਰ ਮੇਜਰ ਨੂੰ ਦਿੱਲੀ ਦੀ ਇਕ ਅਦਾਲਤ ਨੇ 4 ਦਿਨ ਦੀ ਪੁਲਸ ਹਿਰਾਸਤ ਵਿਚ ਭੇਜਿਆ ਹੈ। ਮੈਟਰੋਪਾਲੀਟਨ ਮੈਜਿਸਟਰੇਟ ਮਨੀਸ਼ਾ ਤ੍ਰਿਪਾਠੀ ਨੇ ਮੇਜਰ ਨਿਖਿਲ ਹਾਂਡਾ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਮੇਜਰ ਨੂੰ ਹੱਤਿਆ ਵਿਚ ਵਰਤੇ ਜਾਣ ਵਾਲੇ ਹਥਿਆਰ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਬਰਾਮਦਗੀ ਦੇ ਲਈ ਮੇਰਠ ਲਿਜਾਣਾ ਹੋਵੇਗਾ। ਪੱਛਮੀ ਦਿੱਲੀ ਵਿਚ ਸ਼ਨੀਵਾਰ ਨੂੰ ਫੌਜ ਦੇ ਇਕ ਮੇਜਰ ਦੀ ਪਤਨੀ ਦੀ ਹੱਤਿਆ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪੁਲਸ ਨੇ ਹਾਂਡਾ ਨੂੰ ਕੱਲ ਮੇਰਠ ਤੋਂ ਗ੍ਰਿਫਤਾਰ ਕੀਤਾ ਸੀ।
ਕੁਝ ਦਿਨ ਮਾਂ ਨਾਲ ਰਹਿਣਾ ਚਾਹੁੰਦੀ ਸੀ ਸ਼ੈਲਜਾ-ਦਿੱਲੀ 'ਚ ਫੌਜ ਦੇ ਮੇਜਰ ਦੀ ਪਤਨੀ ਸ਼ੈਲਜਾ ਦਿਵੇਦੀ ਦੀ ਹੱਤਿਆ ਦਾ ਮਾਮਲਾ ਸੁਰਖੀਆਂ 'ਚ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਪੁਤਲੀਘਰ ਦੀ ਗਲੀ-3 ਸਥਿਤ ਉਸ ਦੇ ਘਰ 'ਚ ਸੰਨਾਟਾ ਛਾਇਆ ਹੋਇਆ ਹੈ। ਇਥੇ ਸ਼ੈਲਜਾ ਦੀ ਮਾਂ ਤੇ ਭਰਾ ਸੁਕਰਨ ਕਾਲੀਆ ਰਹਿੰਦੇ ਹਨ। ਸ਼ੈਲਜਾ ਦੇ ਪਤੀ ਮੇਜਰ ਅਮਿਤ ਦਿਵੇਦੀ ਦਾ ਟਰਾਂਸਫਰ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ 'ਚ ਹੋ ਗਿਆ ਸੀ। ਸ਼ੈਲਜਾ ਚਾਹੁੰਦੀ ਸੀ ਕਿ ਪਿਤਾ ਸੁਭਾਸ਼ ਕਾਲੀਆ ਦੀ ਮੌਤ ਤੋਂ ਬਾਅਦ ਉਹ ਕੁਝ ਸਮਾਂ ਆਪਣੀ ਮਾਂ ਤੇ ਭਰਾ ਨਾਲ ਬਿਤਾਏ। ਸੁਕਰਨ ਵਕੀਲ ਹੈ ਅਤੇ ਐਤਵਾਰ ਨੂੰ ਦਿੱਲੀ ਤੋਂ ਪਰਤਿਆ ਸੀ।
ਰੱਖਿਆ ਮੰਤਰੀ ਨਿਰਮਲਾ ਨੇ ਲਿਆ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ
NEXT STORY