ਨਵੀਂ ਦਿੱਲੀ— 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਦੀ ਸਮੀਖਿਆ ਲਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਜੰਮੂ ਕਸ਼ਮੀਰ ਪਹੁੰਚੀ। ਆਰਮੀ ਚੀਫ ਜਨਰਲ ਵਿਪੀਨ ਰਾਵਤ ਨਾਲ ਰੱਖਿਆ ਮੰਤਰੀ ਨੇ ਬਾਲਟਨ ਬੇਸ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਨੇ ਅਮਰਨਾਥ ਯਾਤਰਾ ਲਈ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਮੁਤਾਬਕ ਅਮਰਨਾਥ ਯਾਤਰਾ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਦਾ ਜ਼ਾਇਜਾ ਲੈਣ ਦੌਰਾਨ ਸੀਤਾਰਮਨ ਨਾਲ ਆਰਮੀ ਦੇ ਸੀਨੀਅਰ ਕਮਾਂਡਰ ਵੀ ਨਾਲ ਸਨ।
ਜਾਣਕਾਰੀ ਮੁਤਾਬਕ ਅਮਰਨਾਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਰੱਖਿਆ ਮੰਤਰੀ ਜੰਮੂ ਕਸ਼ਮੀਰ ਦੇ ਬਾਲਟਾਲ ਬੇਸ ਕੈਂਪ ਪਹੁੰਚੇ। ਸ਼ੀਤਕਾਲੀਨ ਰਾਜਧਾਨੀ ਜੰਮੂ ਤੋਂ ਬਾਲਟਾਲ ਅਤੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਦੋ ਬੇਸ ਕੈਂਪ ਨਾਲ ਲਗਭਗ 400 ਕਿਲੋਮੀਟਰ ਦੇ ਰਸਤੇ ਨੂੰ ਸੁਰੱਖਿਅਤ ਰੱਖਣ ਲਈ ਅਰਧ ਸੈਨਿਕ ਬਲਾਂ ਦੀ 213 ਜ਼ਿਆਦਾਤਰ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅਮਰਨਾਥ ਗੁਫਾ ਸਮੁੰਦਰ ਤਲ ਤੋਂ 12,756 ਫੁੱਟ ਦੀ ਉਚਾਈ 'ਤੇ ਹੈ।
ਦੱਸ ਦੇਈਏ ਕਿ ਤੀਰਥ ਯਾਤਰੀਆਂ ਨੂੰ ਪਹਿਲਗਾਮ ਰਸਤੇ ਤੋਂ ਤੀਰਥਯਾਤਰਾ ਪਹੁੰਚਣ 'ਚ 4 ਦਿਨਾਂ ਦਾ ਸਮਾਂ ਲੱਗਦਾ ਹੈ। ਬਾਲਟਾਲ ਹਾਈਵੇ ਤੋਂ ਜਾਣ ਵਾਲੇ ਲੋਕ ਅਮਰਨਾਥ ਗੁਫਾ 'ਚ ਪ੍ਰਾਥਨਾ ਕਰਨ ਤੋਂ ਬਾਅਦ ਉਸ ਦਿਨ ਬੇਸ ਕੈਂਪ ਵਾਪਸ ਆਉਂਦੇ ਹਨ। ਦੋਵਾਂ ਰਸਤਿਆਂ 'ਤੇ ਹੈਲੀਕਾਪਟਰ ਸੇਵਾ ਵੀ ਉਪਲੱਬਧ ਹੈ।
ਹਿਮਾਚਲ ਦੇ ਚੰਬਾ ਜ਼ਿਲੇ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
NEXT STORY