ਦੇਹਰਾਦੂਨ : ਦੇਹਰਾਦੂਨ ਤੋਂ ਕੋਟਾ ਆਉਂਦੇ ਸਮੇਂ ਨੰਦਾ ਦੇਵੀ ਏਸੀ ਸੁਪਰਫਾਸਟ ਐਕਸਪ੍ਰੈਸ ਭਰਤਪੁਰ ਅਤੇ ਸੇਵਾਰ ਸਟੇਸ਼ਨ ਦੇ ਵਿਚਕਾਰ ਅਚਾਨਕ ਦੋ ਹਿੱਸਿਆਂ ਵਿਚ ਵੰਡੀ ਗਈ। ਇਸ ਘਟਨਾ ਨਾਲ ਰੇਲ ਯਾਤਰੀਆਂ ਨੂੰ ਭਾਰੀ ਝਟਕਾ ਲੱਗਾ ਅਤੇ ਟ੍ਰੇਨ ਰੁਕ ਗਈ। ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀ ਦੇ ਦੋਵੇਂ ਹਿੱਸੇ ਵੱਖ ਹੋਣ ਕਾਰਨ ਪਿਛਲੇ ਹਿੱਸੇ ਦੀਆਂ ਲਾਈਟਾਂ ਅਤੇ ਏਅਰ ਕੰਡੀਸ਼ਨ ਬੰਦ ਹੋ ਗਏ ਸਨ ਅਤੇ ਜਦੋਂ ਕਾਫੀ ਦੇਰ ਤੱਕ ਟ੍ਰੇਨ ਨਾ ਚੱਲੀ ਤਾਂ ਉਨ੍ਹਾਂ ਹੇਠਾਂ ਉਤਰ ਕੇ ਦੇਖਿਆ ਟ੍ਰੇਨ ਦੇ ਕੁਝ ਡੱਬੇ ਹੀ ਟ੍ਰੈਕ 'ਤੇ ਖੜ੍ਹੇ ਸਨ। ਇੰਜਣ ਅਤੇ ਅਗਲਾ ਹਿੱਸਾ ਅੱਗੇ ਜਾ ਚੁੱਕਾ ਸੀ।
ਭਰਤਪੁਰ ਤੇ ਸੇਵਾਰ ਸਟੇਸ਼ਨ ਦੇ ਵਿਚਕਾਰ ਤੋਂ ਲੰਘ ਰਹੀ ਸੀ ਟ੍ਰੇਨ
ਇਹ ਘਟਨਾ ਉਦੋਂ ਵਾਪਰੀ ਜਦੋਂ ਦੇਹਰਾਦੂਨ ਤੋਂ ਕੋਟਾ ਜਾ ਰਹੀ ਨੰਦਾ ਦੇਵੀ ਏਸੀ ਸੁਪਰਫਾਸਟ ਐਕਸਪ੍ਰੈਸ ਭਰਤਪੁਰ ਅਤੇ ਸੇਵਾਰ ਸਟੇਸ਼ਨ ਦੇ ਵਿਚਕਾਰ ਤੋਂ ਲੰਘ ਰਹੀ ਸੀ। ਅਚਾਨਕ ਟ੍ਰੇਨ 'ਚ ਜ਼ੋਰਦਾਰ ਝਟਕਾ ਲੱਗਾ ਅਤੇ ਯਾਤਰੀਆਂ ਨੇ ਮਹਿਸੂਸ ਕੀਤਾ ਕਿ ਕੁਝ ਅਸਾਧਾਰਨ ਹੋ ਰਿਹਾ ਹੈ। ਜਦੋਂ ਟ੍ਰੇਨ ਰੁਕੀ ਤਾਂ ਯਾਤਰੀ ਡੱਬਿਆਂ ਤੋਂ ਹੇਠਾਂ ਉਤਰੇ ਤਾਂ ਦੇਖਿਆ ਕਿ ਟ੍ਰੇਨ ਦੋ ਹਿੱਸਿਆਂ 'ਚ ਵੰਡੀ ਗਈ ਸੀ। ਟ੍ਰੇਨ ਦਾ ਇੰਜਣ ਅਤੇ ਕੁਝ ਡੱਬੇ ਅੱਗੇ ਨਿਕਲ ਗਏ ਸਨ, ਜਦਕਿ ਬਾਕੀ ਡੱਬੇ ਪਿੱਛੇ ਰਹਿ ਗਏ ਸਨ। ਫਿਲਹਾਲ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਘਟਨਾ ਤਕਨੀਕੀ ਖਰਾਬੀ ਕਾਰਨ ਵਾਪਰੀ ਹੈ।
ਇਹ ਵੀ ਪੜ੍ਹੋ : 'Mid Day Meal' 'ਚ ਵਿਦਿਆਰਥੀ ਨੂੰ ਖੁਆਇਆ ਮੀਟ, ਸਕੂਲ ਤੋਂ ਲੈ ਕੇ ਥਾਣੇ ਤੱਕ ਹੋਇਆ ਹੰਗਾਮਾ
ਰੇਲਵੇ ਟ੍ਰੈਕ ਪ੍ਰਭਾਵਿਤ, ਹੋਰ ਟ੍ਰੇਨਾਂ ਵੀ ਹੋਣਗੀਆਂ ਲੇਟ
ਚਸ਼ਮਦੀਦ ਅਨੁਸਾਰ, 'ਉਹ ਦਾਦੀ ਦੀਆਂ ਅਸਥੀਆਂ ਦੇ ਵਿਸਰਜਨ ਲਈ ਹਰਿਦੁਆਰ ਗਿਆ ਸੀ। ਵਾਪਸ ਪਰਤਦੇ ਸਮੇਂ ਭਰਤਪੁਰ ਨੇੜੇ ਤੇਜ਼ ਝਟਕੇ ਨਾਲ ਟ੍ਰੇਨ ਹੌਲੀ-ਹੌਲੀ ਰੁਕ ਗਈ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟ੍ਰੇਨ ਹੌਲੀ ਰਫ਼ਤਾਰ 'ਤੇ ਜਾ ਰਹੀ ਸੀ, ਜਿਸ ਕਾਰਨ ਇਹ ਪਟੜੀ ਤੋਂ ਨਹੀਂ ਉਤਰੀ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਮੁਰੰਮਤ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਵੱਖ ਕੀਤੇ ਕੰਪਾਰਟਮੈਂਟਾਂ ਨੂੰ ਵਾਪਸ ਜੋੜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਇਹ ਸਮੁੱਚੀ ਕਾਰਵਾਈ ਕਰੀਬ ਪੌਣੇ ਘੰਟੇ ਤੱਕ ਲੇਟ ਰਹੀ। ਇਸ ਘਟਨਾ ਕਾਰਨ ਰੇਲਵੇ ਟ੍ਰੈਕ 'ਤੇ ਵਿਘਨ ਪੈ ਗਿਆ, ਜਿਸ ਕਾਰਨ ਹੋਰ ਟ੍ਰੇਨਾਂ ਨੂੰ ਵੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯਾਤਰੀਆਂ ਨੇ ਦੱਸਿਆ ਕਿ ਅਚਾਨਕ ਝਟਕਾ ਲੱਗਣ ਕਾਰਨ ਟ੍ਰੇਨ ਰੁਕ ਗਈ ਸੀ। ਇਹ ਹਾਦਸਾ ਸਵੇਰੇ ਕਰੀਬ 7:10 ਵਜੇ ਵਾਪਰਿਆ। ਅਜਿਹੇ 'ਚ ਜ਼ਿਆਦਾਤਰ ਯਾਤਰੀ ਸੁੱਤੇ ਪਏ ਸਨ ਪਰ ਝਟਕੇ ਕਾਰਨ ਟ੍ਰੇਨ ਰੁਕਣ 'ਤੇ ਕੁਝ ਦੇਰ ਟ੍ਰੇਨ ਖੜ੍ਹੀ ਰਹੀ। ਇਸ ਤੋਂ ਬਾਅਦ ਜਦੋਂ ਯਾਤਰੀਆਂ ਨੇ ਬਾਹਰ ਜਾ ਕੇ ਦੇਖਿਆ ਤਾਂ ਦੇਖਿਆ ਕਿ ਇੰਜਣ ਅਤੇ ਕੁਝ ਡੱਬੇ ਛੱਡ ਕੇ ਅੱਗੇ ਚਲੇ ਗਏ ਸਨ, ਜਦਕਿ ਬਾਕੀ ਡੱਬੇ ਪਿੱਛੇ ਰਹਿ ਗਏ ਸਨ।
ਕੋਟਾ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਰੋਹਿਤ ਮਾਲਵੀਆ ਦਾ ਕਹਿਣਾ ਹੈ ਕਿ ਰੇਲ ਗੱਡੀ ਦੇ ਏ3 ਅਤੇ ਏ4 ਡੱਬਿਆਂ ਦੇ ਆਪਸ ਵਿਚ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਸਟਾਫ ਨੇ ਦੋਵਾਂ ਡੱਬਿਆਂ ਨੂੰ ਜੋੜ ਕੇ ਕੋਟਾ ਭੇਜ ਦਿੱਤਾ। ਕੋਟਾ ਪਹੁੰਚਣ ਤੋਂ ਬਾਅਦ ਕੋਚ ਨੂੰ ਹਟਾ ਦਿੱਤਾ ਗਿਆ। ਇਸ ਪੂਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਜਾਂ ਨੁਕਸਾਨ ਨਹੀਂ ਹੋਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਾਚੀ ’ਚ ਪੈਦਾ ਹੋਈ ਕਮਰ ਸ਼ੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਨ੍ਹੇਗੀ ਰੱਖੜੀ
NEXT STORY