ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਾਲੀ ਵਿਚ ਇੱਕ ਫਲ ਵੇਚਣ ਵਾਲੇ ਦੀ ਘਿਨਾਉਣੀ ਹਰਕਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਲਾਸਟਿਕ ਦੇ ਬੈਗ 'ਚ ਪਿਸ਼ਾਬ ਕਰਨ ਤੋਂ ਬਾਅਦ ਹੱਥ ਧੋਤੇ ਬਿਨਾਂ ਫਲ ਵੇਚਦਾ ਸੀ। ਉਸਨੇ ਬੈਗ ਵੀ ਆਪਣੇ ਕਾਰਟ 'ਤੇ ਰੱਖਿਆ। ਉਸ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਨਪੜਾ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ 20 ਸਾਲਾ ਫਲ ਵੇਚਣ ਵਾਲੇ ਦੀ ਪਛਾਣ ਅਲੀ ਖਾਨ ਵਜੋਂ ਹੋਈ ਹੈ। ਵੀਡੀਓ ਨਿਲਜੇ ਇਲਾਕੇ ਦੀ ਹੈ। ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 271 (ਖਤਰਨਾਕ ਬਿਮਾਰੀ ਫੈਲਣ ਦੀ ਸੰਭਾਵਨਾ), 272 ਅਤੇ 296 (ਅਸ਼ਲੀਲਤਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ 'ਚ ਗੁੱਸਾ ਹੈ।
ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਇੱਥੇ ਇੱਕ ਦੁਕਾਨਦਾਰ ਲੋਕਾਂ ਨੂੰ ਪਿਸ਼ਾਬ ਮਿਲਾ ਕੇ ਜੂਸ ਪਿਲਾਉਂਦਾ ਸੀ। ਇਸ ਮਾਮਲੇ 'ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਦੋਸ਼ੀ ਜੂਸ ਵੇਚਣ ਵਾਲੇ ਅਤੇ ਉਸ ਦੇ 15 ਸਾਲਾ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਸਦੀ ਦੁਕਾਨ ਤੋਂ ਪਿਸ਼ਾਬ ਨਾਲ ਭਰਿਆ ਇੱਕ ਡੱਬਾ ਵੀ ਬਰਾਮਦ ਕੀਤਾ ਸੀ।
ਏਸੀਪੀ ਅੰਕੁਰ ਵਿਹਾਰ ਭਾਸਕਰ ਵਰਮਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਮਿਰ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੇ ਜੂਸ ਸਟਾਲ ਦੀ ਤਲਾਸ਼ੀ ਲਈ। ਉਥੋਂ ਪਿਸ਼ਾਬ ਨਾਲ ਭਰਿਆ ਪਲਾਸਟਿਕ ਦਾ ਡੱਬਾ ਵੀ ਬਰਾਮਦ ਹੋਇਆ ਹੈ। ਪੁਲਸ ਨੇ ਉਸ ਕੋਲੋਂ ਪਿਸ਼ਾਬ ਨਾਲ ਭਰੇ ਡੱਬੇ ਬਾਰੇ ਪੁੱਛਗਿੱਛ ਕੀਤੀ ਪਰ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ।
ਦੋ ਸਾਲ ਪਹਿਲਾਂ ਬਰੇਲੀ ਵਿਚ ਵੀ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿਚ ਇੱਕ ਸਬਜ਼ੀ ਵਿਕਰੇਤਾ ਆਪਣੀ ਗੱਡੀ ਵਿਚ ਰੱਖੀਆਂ ਸਬਜ਼ੀਆਂ ਉੱਤੇ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਸੀ। ਹਿੰਦੂ ਸੰਗਠਨ ਮੰਚ ਦੇ ਲੋਕਾਂ ਨੇ ਇਸ ਨੂੰ ਲੈ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਨਾਮ ਸ਼ਰੀਫ ਖਾਨ ਦੱਸਿਆ ਜੋ ਕਿ ਇਜਤਨਗਰ ਦਾ ਰਹਿਣ ਵਾਲਾ ਸੀ।
ਆਈਪੀਐੱਸ ਅਧਿਕਾਰੀ ਰਾਹੁਲ ਭਾਟੀ ਨੇ ਦੱਸਿਆ ਸੀ ਕਿ ਹਿੰਦੂ ਨੇਤਾ ਦੁਰਗੇਸ਼ ਕੁਮਾਰ ਗੁਪਤਾ ਨੇ ਪ੍ਰੇਮ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਸਬਜ਼ੀ ਵੇਚਣ ਵਾਲੇ ਨੂੰ ਉਸ ਦੀ ਗੱਡੀ ਵਿੱਚ ਰੱਖੀਆਂ ਸਬਜ਼ੀਆਂ ਵਿੱਚ ਪਿਸ਼ਾਬ ਕਰਦੇ ਫੜਿਆ ਗਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਹ ਹਿੰਦੂ ਆਬਾਦੀ ਵਾਲੇ ਇਲਾਕਿਆਂ ਵਿੱਚ ਸਬਜ਼ੀਆਂ ਵੇਚਦਾ ਹੈ। ਸਬਜ਼ੀ ਵਿਕਰੇਤਾ ਨੇ ਵੀ ਆਪਣੀ ਹਰਕਤ ਲਈ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਕਰਨਗੇ।
ਅਯੁੱਧਿਆ ਤੋਂ ਸੀਤਾਮੜੀ ਵਿਚਕਾਰ ਚਲਾਈ ਜਾਵੇ ਵੰਦੇ ਭਾਰਤ ਟਰੇਨ, ਨਿਤੀਸ਼ ਨੇ PM ਮੋਦੀ ਨੂੰ ਲਿਖੀ ਚਿੱਠੀ
NEXT STORY