ਨਵੀਂ ਦਿੱਲੀ— ਦਿੱਲੀ ਦੇ ਚਿੜੀਆਘਰ 'ਚ ਇਕ ਸ਼ਖਸ ਨੇ ਸ਼ੇਰ ਦੇ ਵਾੜੇ 'ਚ ਛਾਲ ਮਾਰ ਦਿੱਤੀ। ਨੇੜੇ-ਤੇੜੇ ਖੜ੍ਹੇ ਲੋਕਾਂ ਨੇ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਛਾਲ ਮਾਰ ਦਿੱਤੀ ਅਤੇ ਸ਼ੇਰ ਕੋਲ ਜਾ ਕੇ ਬੈਠ ਗਿਆ। ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ ਸ਼ਖਸ ਨੂੰ ਸ਼ੇਰ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਅਤੇ ਫਿਲਹਾਲ ਸ਼ਖਸ ਨੂੰ ਵਾੜੇ 'ਚੋਂ ਬਾਹਰ ਕੱਢ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਖਸ ਨੇ ਜਾਣ ਬੁੱਝ ਕੇ ਵਾੜੇ 'ਚ ਛਾਲ ਮਾਰੀ ਸੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਉਹ ਸ਼ੇਰ ਕੋਲ ਜਾ ਕੇ ਬੈਠ ਗਿਆ। ਵੀਡੀਓ 'ਚ ਦਿੱਸ ਰਿਹਾ ਹੈ ਕਿ ਸ਼ਖਸ ਕਰੀਬ ਇਕ ਮਿੰਟ ਤੱਕ ਵਾੜੇ 'ਚ ਖੜ੍ਹਾ ਰਿਹਾ ਅਤੇ ਫਿਰ ਉੱਥੇ ਹੀ ਸ਼ੇਰ ਦੇ ਸਾਹਮਣੇ ਬੈਠ ਗਿਆ। ਇਸ ਦੌਰਾਨ ਸ਼ੇਰ ਕੋਈ ਹਰਕਤ ਨਹੀਂ ਕਰ ਰਿਹਾ ਸੀ। ਬਾਅਦ 'ਚ ਸ਼ੇਰ ਕੋਲ ਆ ਕੇ ਸ਼ਖਸ ਨੂੰ ਸੂੰਘ ਵੀ ਰਿਹਾ ਸੀ। ਜਲਦੀ 'ਚ ਸੁਰੱਖਿਆ ਕਰਮਚਾਰੀ ਨੇ ਵਾੜੇ 'ਚ ਛਾਲ ਮਾਰ ਕੇ ਸ਼ਖਸ ਦੀ ਜਾਨ ਬਚਾਈ। ਇਹ ਸ਼ਖਸ ਮਾਨਸਿਕ ਰੂਪ ਤੋਂ ਕਮਜ਼ੋਰ ਦੱਸਿਆ ਜਾ ਰਿਹਾ ਹੈ। ਪੁਲਸ ਸ਼ਖਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਡੀ.ਸੀ.ਪੀ. (ਸਾਊਥ ਈਸਟ) ਨੇ ਦੱਸਿਆ ਕਿ ਸ਼ਖਸ ਦਾ ਨਾਂ ਰੇਹਾਨ ਖਾਨ ਹੈ। ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਉਮਰ 28 ਸਾਲ ਹੈ।
ਹਰਿਆਣਾ:JJP ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ
NEXT STORY