ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਚੁੱਕੀ 19 ਸਾਲ ਦੀ ਪ੍ਰੇਮਿਕਾ ਦੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖਾ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨੌਜਵਾਨ ਮ੍ਰਿਤਕ ਕੁੜੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ।
ਅੰਤਿਮ ਸੰਸਕਾਰ ਦੌਰਾਨ ਖ਼ਤਰੇ 'ਚ ਪਈ ਇਕ ਹੋਰ ਜਾਨ
ਨਿਊ ਕੰਪਟੀ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ਸੋਮਵਾਰ ਦੀ ਸ਼ਾਮ ਨੂੰ 4 ਵਜੇ ਕਨਹਾਨ ਨਦੀ ਦੇ ਕਿਨਾਰੇ ਸ਼ਾਂਤੀ ਘਾਟ 'ਤੇ ਵਾਪਰੀ। ਇਕ ਅਧਿਕਾਰੀ ਨੇ ਦੱਸਿਆ ਕਿ 27 ਸਾਲਾ ਰਾਜੇਂਦਰ ਮੇਸ਼ਰਾਮ ਨੇ ਖੁਦਕੁਸ਼ੀ ਕਰ ਚੁੱਕੀ ਆਪਣੀ ਪ੍ਰੇਮਿਕਾ ਦੀ ਬਲਦੀ ਚਿਖਾ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਅੰਤਿਮ ਸੰਸਕਾਰ ਵਿਚ ਸ਼ਾਮਲ ਲੋਕਾਂ ਨੇ ਉਸ ਨੂੰ ਚਿਖਾ ਵਿਚ ਛਾਲ ਮਾਰਨ ਤੋਂ ਰੋਕ ਲਿਆ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਸਬੰਧਾਂ ਕਾਰਨ ਡਿਪਰੈਸ਼ਨ 'ਚ ਆ ਕੇ ਕੁੜੀ ਨੇ ਆਪਣੀ ਜਾਨ ਦੇ ਦਿੱਤੀ।
ਪੁਲਸ ਨੇ ਕੀ ਕਿਹਾ?
ਸੀਨੀਅਰ ਪੁਲਸ ਇੰਸਪੈਕਟਰ ਮਹੇਸ਼ ਆਂਧਲੇ ਨੇ ਦੱਸਿਆ ਕਿ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਇਕ 19 ਸਾਲਾ ਕੁੜੀ ਦੇ ਅੰਤਿਮ ਸੰਸਕਾਰ ਦੌਰਾਨ ਇਕ ਨੌਜਵਾਨ ਉੱਥੇ ਪਹੁੰਚਿਆ ਹੈ। ਉਹ ਉੱਥੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸ਼ਮਸ਼ਾਨਘਾਟ ਵਿਚ ਮੌਜੂਦ ਲੋਕਾਂ ਨੇ ਉਸ ਨੂੰ ਰੋਕ ਦਿੱਤਾ। ਉਹ ਇਸ ਸਮੇਂ ਹਸਪਤਾਲ ਵਿਚ ਦਾਖਲ ਹੈ, ਉਸ ਦੀ ਸਿਹਤ ਵਿਚ ਸੁਧਾਰ ਹੋਣ 'ਤੇ ਪੂਰੀ ਸੱਚਾਈ ਸਾਹਮਣੇ ਆਵੇਗੀ।
ਪੂਰੀ 'ਅੱਤ' ਕਰਾਉਂਦੀ ਇਹ 70 ਸਾਲਾ ਬੇਬੇ! ਤਗੜੇ-ਤਗੜੇ ਨੌਜਵਾਨਾਂ ਦੇ ਖੁੱਲ੍ਹੇ ਰਹਿ ਜਾਂਦੇ ਮੂੰਹ (ਵੀਡੀਓ)
NEXT STORY