ਨੈਸ਼ਨਲ ਡੈਸਕ- ਦਿੱਲੀ ਦੇ ਨਜ਼ਫਗੜ੍ਹ ਇਲਾਕੇ ਤੋਂ ਇੱਕ ਹੈਰਾਨ ਕਰਨ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਬੀਮਾ ਰਕਮ ਹਾਸਲ ਕਰਨ ਲਈ ਅਜਿਹਾ ਕਾਰਨਾਮਾ ਕਰ ਦਿੱਤਾ, ਜਿਸ ਨੂੰ ਕੋਈ ਸੋਚ ਵੀ ਨਹੀਂ ਸਕਦਾ। ਅਸਲ 'ਚ ਇੱਥੋਂ ਦੇ ਇਕ ਵਿਅਕਤੀ ਨੇ ਬੀਮਾ ਦੀ ਰਕਮ ਹਾਸਲ ਕਰਨ ਲਈ ਆਪਣੀ ਹੀ ਝੂਠੀ ਮੌਤ ਦਾ ਡਰਾਮਾ ਰਚ ਦਿੱਤਾ।
ਅਸਲ 'ਚ ਇਹ ਘਟਨਾ 5 ਮਾਰਚ ਦੀ ਰਾਤ ਨੂੰ ਵਾਪਰੀ, ਜਦੋਂ ਪੁਲਸ ਨੂੰ ਨਜ਼ਫਗੜ੍ਹ ਦੇ ਫਿਰਨੀ ਰੋਡ 'ਤੇ ਇੱਕ ਹਾਦਸਾ ਵਾਪਰ ਜਾਣ ਦੀ ਜਾਣਕਾਰੀ ਮਿਲੀ। ਇਸ ਬਾਰੇ ਪਹਿਲਾਂ ਇਹ ਦੱਸਿਆ ਗਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਪਰ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਤੋਂ ਬਾਅਦ ਮੁਲਜ਼ਮ ਆਪਣੇ ਰਿਸ਼ਤੇਦਾਰਾਂ ਨਾਲ ਗੜ੍ਹ ਗੰਗਾ ਗਿਆ ਅਤੇ ਉੱਥੇ ਜਾ ਕੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਤੇ ਇਹ ਅਫਵਾਹ ਫੈਲਾ ਦਿੱਤੀ ਕਿ ਉਸ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮੁਲਜ਼ਮ ਨੇ ਲੋਕਾਂ ਨੂੰ ਆਪਣੀ ਮੌਤ ਦਾ ਯਕੀਨ ਦਿਵਾਉਣ ਲਈ ਪਿੰਡ 'ਚ ਇੱਕ ਦਾਵਤ ਦਾ ਵੀ ਪ੍ਰਬੰਧ ਕੀਤਾ ਸੀ ਕਿ ਮ੍ਰਿਤਕ ਸੱਚੀਂ ਮਰ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ 'ਚ ਕੰਮ ਕਰਦੇ ਪੰਜਾਬੀ ਨੂੰ ਛੁੱਟੀ ਮੰਗਣਾ ਪੈ ਗਿਆ ਮਹਿੰਗਾ, ਕੰਪਨੀ ਨੇ ਘਰ ਦੀ ਬਜਾਏ ਭੇਜ'ਤਾ ਜੇਲ੍ਹ
ਇਸ ਮਾਮਲੇ 'ਚ ਮੁਲਜ਼ਮਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਬੀਮਾ ਕੰਪਨੀ ਤੋਂ 1 ਕਰੋੜ ਰੁਪਏ ਦੀ ਬੀਮਾ ਰਕਮ ਦੇ ਬਦਲੇ 2 ਕਰੋੜ ਰੁਪਏ ਮਿਲਣਗੇ, ਕਿਉਂਕਿ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਬੀਮਾ ਰਕਮ ਦੁੱਗਣੀ ਹੋ ਜਾਂਦੀ ਹੈ। ਪਰ ਜਦੋਂ ਬੀਮਾ ਕਲੇਮ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਪੁਲਸ ਨੂੰ ਦਸਤਾਵੇਜ਼ਾਂ ਦੀ ਲੋੜ ਪਈ। ਇਸ ਤੋਂ ਬਾਅਦ ਮੁਲਜ਼ਮ ਨੇ ਨਕਲੀ ਮ੍ਰਿਤਕ ਦੇ ਵਕੀਲ ਵਜੋਂ ਪੇਸ਼ ਹੋ ਕੇ ਪੁਲਸ ਨੂੰ ਦੱਸਿਆ ਕਿ ਨੌਜਵਾਨ ਦੀ ਮੌਤ ਇੱਕ ਹਾਦਸੇ ਵਿੱਚ ਹੋਈ ਸੀ ਅਤੇ ਉਸਦਾ ਅੰਤਿਮ ਸੰਸਕਾਰ ਵੀ ਗੜ੍ਹ ਗੰਗਾ ਵਿੱਚ ਹੋਇਆ ਸੀ।
ਮੁਲਜ਼ਮਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਸ ਵਿਅਕਤੀ ਦੀ ਬਾਈਕ ਉਨ੍ਹਾਂ ਨਾਲ ਟਕਰਾਈ ਸੀ, ਉਹ ਵੀ ਪੁਲਸ ਕੋਲ ਆਇਆ ਪਰ ਜਦੋਂ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮਾਮਲਾ ਸ਼ੱਕੀ ਜਾਪਿਆ। ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਾਰੀ ਸਾਜ਼ਿਸ਼ ਸਾਹਮਣੇ ਆ ਗਈ ਅਤੇ ਨਜਫਗੜ੍ਹ ਪੁਲਸ ਨੇ ਇਸ ਮਾਮਲੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ। ਹੁਣ ਦੋਸ਼ੀ ਜ਼ਮਾਨਤ ਲਈ ਅਦਾਲਤ ਦੇ ਚੱਕਰ ਲਗਾ ਰਹੇ ਹਨ।
ਇਹ ਵੀ ਪੜ੍ਹੋ- 1,700 ਜਾਨਾਂ ਲੈ ਕੇ ਵੀ ਨਹੀਂ ਰੁਕ ਰਹੀ ਕੁਦਰਤ ਦੀ ਕਰੋਪੀ ! ਇਕ ਵਾਰ ਫ਼ਿਰ ਕੰਬ ਗਈ ਮਿਆਂਮਾਰ ਦੀ ਧਰਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ, ਨਾਬਾਲਗ ਬੇਟੇ ਸਣੇ ਜੋੜੇ ਦੀ ਮੌਤ
NEXT STORY