ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਵੀਰਵਾਰ ਨੂੰ ਵਿਦੇਸ਼ੀ ਕਰੰਸੀ ਐਕਸਚੇਂਜ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਤਲਾਸ਼ੀ ਲਈ ਬੰਗਲੁਰੂ 'ਚ ਇਕ ਵਿਅਕਤੀ ਦੇ ਘਰ ਪਹੁੰਚੀ। ਵਿਅਕਤੀ ਨੇ 50 ਕਰੋੜ ਰੁਪਏ ਦੇ ਕੁੱਤੇ ਦੀ ਦਰਾਮਦ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਦਾਅਵਾ ਫਰਜ਼ੀ ਪਾਇਆ ਗਿਆ।
ਸੂਤਰਾਂ ਨੇ ਦੱਸਿਆ ਕਿ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਵੇਖਿਆ ਕਿ ਉਸ ਵਿਅਕਤੀ ਕੋਲ ਇੰਨਾ ਮਹਿੰਗਾ ਕੁੱਤਾ ਖਰੀਦਣ ਲਈ ‘ਕੋਈ ਸਾਧਨ’ ਨਹੀਂ ਸੀ ਅਤੇ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਲਾਈਕ ਲੈਣ ਲਈ ਘੜੀਆਂ ਗਈਆਂ ਸਨ।

ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਖਬਰਾਂ ਅਨੁਸਾਰ ਉਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ‘ਦੁਨੀਆ ਦਾ ਸਭ ਤੋਂ ਮਹਿੰਗਾ’ ਕੁੱਤਾ ਦਰਾਮਦ ਕੀਤਾ ਸੀ, ਜੋ ਕੋਕੇਸ਼ੀਅਨ ਸ਼ੈਫਰਡ ਤੇ ਵੁਲਫ ਦਾ ‘ਕ੍ਰਾਸ-ਬ੍ਰੀਡ’ ਹੈ। ਇਹ ਦਾਅਵਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ, ਜਿਸ ਉੱਪਰ ਈ.ਡੀ. ਦੀ ਨਜ਼ਰ ਪੈ ਗਈ।
ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਜਿਸ ਕੁੱਤੇ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਉਹ ਉਸ ਦੇ ਗੁਆਂਢੀ ਦਾ ਸੀ, ਜਿਸ ਦੀ ਕੀਮਤ ‘ਇਕ ਲੱਖ ਰੁਪਏ ਵੀ ਨਹੀਂ’ ਸੀ।
ਇਹ ਵੀ ਪੜ੍ਹੋ- 60 ਸਾਲ ਦੀ ਉਮਰ 'ਚ ਘੋੜੀ ਚੜ੍ਹਨ ਜਾ ਰਿਹੈ ਇਹ ਆਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ 2029 ਤੱਕ ਤਿੰਨ ਲੱਖ ਕਰੋੜ ਰੁਪਏ ਦੇ ਰੱਖਿਆ ਉਪਕਰਣਾਂ ਦਾ ਕਰੇਗਾ ਨਿਰਮਾਣ : ਰਾਜਨਾਥ ਸਿੰਘ
NEXT STORY