ਨੈਸ਼ਨਲ ਡੈਸਕ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਿਚ ਆਪਣੀ ਵਧੇਰੇ ਜ਼ਿੰਦਗੀ ਬਤੀਤ ਕਰਨ ਵਾਲੇ ਬੰਗਾਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਦਿਲੀਪ ਘੋਸ਼, 60 ਸਾਲ ਦੀ ਉਮਰ ਵਿਚ ਵਿਆਹ ਕਰਵਾਉਣ ਜਾ ਰਹੇ ਹਨ।
ਹਾਲ ਹੀ ਦੇ ਸਾਲਾਂ ਵਿਚ ਦਿਲੀਪ ਘੋਸ਼ ਭਾਜਪਾ ਵਿਚ ਹਾਸ਼ੀਏ ’ਤੇ ਚਲੇ ਗਏ ਸਨ ਅਤੇ ਉਨ੍ਹਾਂ ਕੋਲ ਕਰਨ ਲਈ ਜ਼ਿਆਦਾ ਕੁਝ ਨਹੀਂ ਸੀ। ਇਸੇ ਇਕਾਂਤ ਵਿਚ ਉਨ੍ਹਾਂ ਦੀ ਇਕ ਔਰਤ ਨਾਲ ਦੋਸਤੀ ਹੋਈ ਅਤੇ ਹੁਣ ਦਿਲੀਪ ਘੋਸ਼ ਸ਼ੁੱਕਰਵਾਰ ਨੂੰ ਆਪਣੇ ਨਿਊ ਟਾਊਨ ਸਥਿਤ ਘਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।

ਇਹ ਵੀ ਪੜ੍ਹੋ- ਜਦੋਂ 'ਰੱਬ' ਹੀ ਬਣ ਗਿਆ ਯਮਰਾਜ..., ਜਾਨ ਬਚਾਉਣ ਵਾਲੇ ਨੇ ਹੀ ਲੈ ਲਈ 15 ਲੋਕਾਂ ਦੀ ਜਾਨ
ਲਾੜੀ ਦਾ ਨਾਂ ਰਿੰਕੂ ਮਜੂਮਦਾਰ ਹੈ। ਭਾਜਪਾ ਨੇਤਾ ਦੇ ਕਰੀਬੀ ਲੋਕਾਂ ਦੇ ਅਨੁਸਾਰ, ਪਿਛਲੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਹੀ ਦਿਲੀਪ ਘੋਸ਼ ਕਾਫੀ ਦੁਖੀ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਿੰਕੂ ਮਜੂਮਦਾਰ ਨਾਲ ਹੋਈ ਅਤੇ ਰਿੰਕੂ ਹੀ ਪਹਿਲੀ ਸੀ ਜਿਸ ਨੇ ਸੁਝਾਅ ਦਿੱਤਾ ਕਿ ਇਕੱਠੇ ਰਲ ਕੇ ਪਰਿਵਾਰ ਸ਼ੁਰੂ ਕਰੀਏ।
ਦਿਲੀਪ ਘੋਸ਼ ਨੇ ਸ਼ੁਰੂ ਵਿਚ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਇਸ ਬਾਰੇ ਸੋਚਿਆ ਅਤੇ ਆਪਣੀ ਮਾਂ ਦੇ ਕਹਿਣ ’ਤੇ ਵਿਆਹ ਲਈ ਰਾਜ਼ੀ ਹੋ ਗਏ।
ਇਹ ਵੀ ਪੜ੍ਹੋ- ਮਿਸ ਅਰਥ ਬੰਗਲਾਦੇਸ਼ ਨਾਲ ਮੰਗਣੀ ਤੋਂ ਬਾਅਦ ਫਰਾਰ ਹੋ ਗਿਆ ਸਾਊਦੀ ਦਾ ਰਾਜਦੂਤ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾਲੂ ਪਰਿਵਾਰ ਵਿਚ ਅੰਦਰੂਨੀ ਕਲੇਸ਼
NEXT STORY