ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ 'ਚ ਮਨਾਲੀ-ਲੇਹ ਮਾਰਗ 'ਤੇ ਆਵਾਜਾਈ ਸ਼ੁਰੂ ਹੋ ਗਈ ਹੈ ਅਤੇ ਮਨਾਲੀ-ਲੇਹ ਮਾਰਗ ਬਾਰਾਲਾਚਾ ਦਰਰੇ ਤੋਂ ਛੋਟੇ ਵਾਹਨਾਂ ਲਈ ਦਿਨ 'ਚ ਇਕ ਵਜੇ ਤੱਕ ਖੁੱਲ੍ਹਾ ਰਹੇਗਾ। ਪ੍ਰਸ਼ਾਸਨ ਨੇ ਉਕਤ ਮਾਰਗ 'ਤੇ ਨਿਰੀਖਣ ਕੀਤਾ, ਜੋ ਸਫ਼ਲ ਰਿਹਾ। ਵਾਯਾ ਸ਼ਿੰਕੁਲਾ ਮਾਰਗ ਪਹਿਲੇ ਹੀ ਖੋਲ੍ਹਿਆ ਜਾ ਚੁਕਿਆ ਹੈ। ਲਾਹੌਲ ਸਪੀਤੀ ਦੇ ਜ਼ਿਲ੍ਹਾ ਪ੍ਰਧਾਨ ਨੀਰਜ ਕੁਮਾਰ ਨੇ ਦੱਸਿਆ ਕਿ ਛੋਟੇ ਵਾਹਨਾਂ 'ਤੇ ਪਾਬੰਦੀ ਰਹੇਗੀ। ਟਰੱਕ ਅਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਲਈ ਆਉਣ ਵਾਲੇ ਕੁਝ ਦਿਨਾਂ 'ਚ ਜਦੋਂ ਮਾਰਗ 'ਤੇ ਸਥਿਤੀ ਸਹੀ ਹੋਵੇਗੀ, ਉਸ ਦਾ ਮੁਲਾਂਕਣ ਕਰਨ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਚਿੰਨ੍ਹਿਤ ਸਥਾਨ 'ਤੇ ਹੀ ਵਾਹਨ ਪਾਰਕ ਕਰੋ। ਇਸ ਦੇ ਨਾਲ ਹੀ ਪੁਲਸ ਵਿਭਾਗ ਨੂੰ ਪਾਰਕਿੰਗ ਅਤੇ ਆਵਾਜਾਈ ਵਿਵਸਥਾ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਦੱਸਣਯੋਗ ਹੈ ਕਿ ਪਿਛਲੀਆਂ ਸਰਦੀਆਂ 'ਚ ਹੋਈ ਬਰਫ਼ਬਾਰੀ ਕਾਰਨ ਕੇਲਾਂਗ ਅਤੇ ਦਾਰਚਾ ਤੱਕ ਐੱਨ.ਐੱਚ.-3 'ਤੇ ਵਾਹਨਾਂ ਦੀ ਆਵਾਜਾਈ ਬੰਦ ਸੀ, ਜਿਸ ਨੂੰ ਹਾਲ 'ਚ ਖੋਲ੍ਹਿਆ ਗਿਆ ਸੀ। ਸਰਦੀਆਂ 'ਚ 15 ਨਵੰਬਰ ਤੋਂ ਅਪ੍ਰੈਲ ਜਾਂ ਮਈ 'ਚ ਲਗਭਗ 435 ਕਿਲੋਮੀਟਰ ਸੜਕਾਂ ਬੰਦ ਰਹੀਆਂ। ਮਨਾਲੀ ਅਤੇ ਕੇਲਾਂਗ ਦਰਮਿਆਨ ਆਲ ਵੇਦਰ ਟਨਲ ਪਹਿਲਾਂ ਹੀ ਚਾਲੂ ਹੈ ਅਤੇ ਸ਼ੰਕੁਲਾ ਪਾਸ 'ਤੇ ਇਸ ਹਾਈਵੇਅ ਨੂੰ ਖੁੱਲ੍ਹਾ ਰੱਖਣ ਲਈ ਕਿ ਹੋਰ ਟਨਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਕਿ ਸਾਲ ਭਰ ਇਹ ਸੜਕਾਂ ਖੁੱਲ੍ਹੀਆਂ ਰਹਿ ਸਕਣ।
ਦਲ-ਬਦਲ ਰੋਕੂ ਕਾਨੂੰਨ ’ਚ ਹੋਣੀ ਚਾਹੀਦੀ ਹੈ ਸੋਧ : ਨਾਇਡੂ
NEXT STORY