Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    5:21:52 PM

  • punjab police asi kept private bodyguard

    ਪੰਜਾਬ ਪੁਲਸ ਦੇ ASI  ਨੇ ਰੱਖਿਆ ਪ੍ਰਾਈਵੇਟ...

  • channi faction did not receive an invitation for baghel  s meeting

    ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ...

  • punjab boy incident

    ਪੰਜਾਬ 'ਚ ਘਰ ਦੇ ਬਾਹਰ ਖੜ੍ਹੇ ਮੁੰਡੇ ਦਾ ਬੇਰਹਿਮੀ...

  • bhupesh baghel reached chandigarh

    ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਚੰਡੀਗੜ੍ਹ ਪੁੱਜੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਇੰਦਰਾ ਗਾਂਧੀ ਦੇ ਕਾਤਲਾਂ ਦਾ ਗੁਣਗਾਨ ਕਰਨ ਵਾਲੇ ਖ਼ਾਲਿਸਤਾਨੀਆਂ ’ਤੇ ਸਖ਼ਤ ਕਾਰਵਾਈ ਕਰੇ ਕੈਨੇਡਾ ਸਰਕਾਰ : ਬਿੱਟਾ

NATIONAL News Punjabi(ਦੇਸ਼)

ਇੰਦਰਾ ਗਾਂਧੀ ਦੇ ਕਾਤਲਾਂ ਦਾ ਗੁਣਗਾਨ ਕਰਨ ਵਾਲੇ ਖ਼ਾਲਿਸਤਾਨੀਆਂ ’ਤੇ ਸਖ਼ਤ ਕਾਰਵਾਈ ਕਰੇ ਕੈਨੇਡਾ ਸਰਕਾਰ : ਬਿੱਟਾ

  • Edited By Anmol Tagra,
  • Updated: 12 Jun, 2023 11:55 PM
National
maninderjit singh bitta on khalistanies
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ: ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਹਾਲ ਹੀ ’ਚ ਬ੍ਰੈਂਪਟਨ ’ਚ ਖ਼ਾਲਿਸਤਾਨੀਆਂ ਵੱਲੋਂ ਕੱਢੀ ਗਈ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ ਹੱਤਿਆ ਦਾ ਗੁਣਗਾਨ ਕਰਨ ਵਾਲੀ ਝਾਂਕੀ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਿੱਟਾ ਨੇ ਕਿਹਾ ਕਿ ਸਿੱਖ ਕੌਮ ਦਾ ਅਕਸ ਪੂਰੀ ਦੁਨੀਆਂ ’ਚ ਮਨੁੱਖਤਾ ਦੇ ਰੱਖਿਅਕ ਵਜੋਂ ਹੈ ਪਰ ਮੁੱਠੀ ਭਰ ਖ਼ਾਲਿਸਤਾਨੀ ਸਮਰਥਕ ਸਿੱਖਾਂ ਦਾ ਅਕਸ ਇਕ ਹਿੰਸਕ ਭਾਈਚਾਰੇ ਵਜੋਂ ਸਥਾਪਿਤ ਕਰ ਰਹੇ ਹਨ। ਬਿੱਟਾ ਨੇ ਇਸ ਦੇ ਨਾਲ ਹੀ ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋਏ ਹਮਲਿਆਂ, ਪਾਕਿਸਤਾਨ ’ਚ ਹੋਈ ਪਰਮਜੀਤ ਪੰਜਵੜ ਦੀ ਹੱਤਿਆ ਅਤੇ ਵਿਦੇਸ਼ਾਂ ’ਚ ਭਾਰਤੀ ਦੂਤਘਰਾਂ ਦੇ ਬਾਹਰ ਹੋ ਰਹੇ ਖ਼ਾਲਿਸਤਾਨੀਆਂ ਦੇ ਪ੍ਰਦਰਸ਼ਨਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਪੇਸ਼ ਹੈ ਪੂਰੀ ਗੱਲਬਾਤ :

ਬ੍ਰੈਂਪਟਨ ’ਚ ਖਾਲਿਸਤਾਨੀਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੀ ਹੱਤਿਆ ਦਾ ਗੁਣਗਾਨ ਕਰਨ ਵਾਲੀ ਝਾਂਕੀ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਦੋਂ ਦੁਨੀਆ ਭਰ ’ਚ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਦਾ ਅਕਸ ਹਮੇਸ਼ਾ ਹੀ ਮਨੁੱਖਤਾ ਦੇ ਰਾਖੇ ਅਤੇ ਮੁਸੀਬਤ ਦੀ ਘੜੀ ’ਚ ਕਿਸੇ ਵੀ ਵਰਗ ਦੀ ਮਦਦ ਲਈ ਤਿਆਰ ਖੜ੍ਹਨ ਵਾਲੇ ਭਾਈਚਾਰੇ ਵਜੋਂ ਜਾਣਿਆ ਜਾਂਦਾ ਹੈ ਪਰ ਕੈਨੇਡਾ ’ਚ ਖਾਲਿਸਤਾਨੀਆਂ ਦੀ ਇਸ ਹਰਕੱਤ ਨੇ ਕੌਮ ਨੂੰ ਸ਼ਰਮਿੰਦਾ ਕੀਤਾ ਹੈ। ਖਾਲਿਸਤਾਨੀਆਂ ਨੂੰ 1984 ’ਚ ਹੋਏ ਦੰਗਿਆਂ ਦੀ ਨਾਰਾਜ਼ਗੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇੰਦਰਾ ਗਾਂਧੀ ਦੀ ਹੱਤਿਆ ਨਾ ਹੋ ਈ ਹੁੰਦੀ ਤਾਂ ਕੀ ਇਹ ਦੰਗੇ ਹੁੰਦੇ? ਜਿਨ੍ਹਾਂ ਨੇ ਹੱਤਿਆ ਕਰਨੀ ਸੀ, ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਅਤੇ ਇਸ ਹੱਤਿਆ ਦੀ ਸਿਆਸੀ ਵਰਤੋਂ ਕਰ ਕੇ ਉਸ ਸਮੇਂ ਦੀ ਸਰਕਾਰ ਨੇ ਦੇਸ਼ ਦੀਆਂ ਚੋਣਾਂ ਜਿੱਤ ਲਈਆਂ ਪਰ ਇਸ ਤੋਂ ਸਿੱਖਾਂ ਨੂੰ ਕੀ ਹਾਸਲ ਹੋਇਆ? ਉਸ ਦੌਰ ’ਚ ਪੂਰੇ ਦੇਸ਼ ’ਚ ਸਿੱਖਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ ਪਰ ਅੱਜ ਖਾਲਿਸਤਾਨੀ ਉਸ ਨੁਕਸਾਨ ਦੀ ਗੱਲ ਨਹੀਂ ਕਰਦੇ। ਇਨ੍ਹਾਂ ਨੂੰ ਸਿਰਫ ਆਪਣੀ ਝੂਠੀ ਚੌਧਰ ਦੀ ਚਿੰਤਾ ਹੈ ਅਤੇ ਇਹ ਆਪਣੀ ਇਸ ਚੌਧਰ ਦੀ ਖਾਤਿਰ ਸਾਰੀ ਕੌਮ ਦਾ ਨਾਮ ਬਦਨਾਮ ਕਰ ਰਹੇ ਹਨ। ਜੇਕਰ ਉਸ ਸਮੇਂ ਦਰਬਾਰ ਸਾਹਿਬ ਨੂੰ ਢਾਲ ਬਣਾ ਕੇ ਅੱਤਵਾਦੀ ਅੰਦਰ ਹਥਿਆਰ ਲੈ ਕੇ ਨਾ ਜਾਂਦੇ ਤਾਂ ਕੀ ਆਪ੍ਰੇਸ਼ਨ ਬਲੂਸਟਾਰ ਹੋ ਜਾਂਦਾ? ਉਸ ਸਮੇਂ ਵੀ ਭਾਈ ਗੁਰਦਾਸ ਅਤੇ ਮੀਆਂ ਮੀਰ ਵੱਲੋਂ ਬਣਾਏ ਦਰਬਾਰ ਸਾਹਿਬ ਨੂੰ ਹਥਿਆਰਾਂ ਨਾਲ ਅਪਵਿੱਤਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸੰਕਟ ਦੇ ਸਮੇਂ ਭਾਰਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ : ਜੈਸ਼ੰਕਰ

ਜਦੋਂ ਫ਼ੌਜ ਉੱਥੇ ਪਹੁੰਚੀ ਤਾਂ ਉਸ ਸਮੇਂ ਵੀ ਅੰਦਰ ਬੈਠੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਨੇ ਫੌਜ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜੇਕਰ ਉਹ ਸੱਚੇ ਸਿੱਖ ਹੁੰਦੇ ਤਾਂ ਬਾਹਰ ਆ ਕੇ ਸੀਨੇ ’ਤੇ ਗੋਲੀ ਖਾਂਦੇ ਪਰ ਨਾ ਤਾਂ ਉਹ ਖਾਲਿਸਤਾਨ ਹਾਸਲ ਕਰ ਸਕੇ ਅਤੇ ਨਾ ਹੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ।

ਬ੍ਰੈਂਪਟਨ ’ਚ ਹੋਈ ਪਰੇਡ ’ਤੇ ਭਾਰਤ ਦੀ ਪ੍ਰਤੀਕਿਰਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਨਹੀਂ ਹਾਂ ਪਰ ਅੱਜ ਭਾਰਤ ਦੀ ਵਿਦੇਸ਼ ਨੀਤੀ ਅਤੇ ਭਾਰਤ ਦੀ ਰੱਖਿਆ ਨੀਤੀ ਕਾਰਨ ਦੁਨੀਆ ਭਰ ’ਚ ਭਾਰਤ ਦਾ ਅਕਸ ਮਜ਼ਬੂਤ ​​ਹੋਇਆ ਹੈ ਅਤੇ ਭਾਰਤ ਅੱਜ ਕੈਨੇਡਾ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦਾ ਹੈ। ਭਾਰਤ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਚਿਤਾਵਨੀ ਦਾ ਜ਼ਰੂਰ ਅਸਰ ਹੋਵੇਗਾ ਅਤੇ ਕੈਨੇਡਾ ਖਾਲਿਸਤਾਨੀਆਂ ਖਿਲਾਫ ਕਾਰਵਾਈ ਕਰਨ ’ਤੇ ਮਜਬੂਰ ਹੋਵੇਗਾ।

ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਕੀ ਉੱਥੇ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ’ਤੇ ਕੋਈ ਰੋਕ ਲੱਗੇਗੀ?

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਬੌਸ ਕਹਿ ਕੇ ਸੰਬੋਧਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਮਹੀਨਿਆਂ ’ਚ ਖਾਲਿਸਤਾਨੀਆਂ ਵੱਲੋਂ ਮੰਦਰਾਂ ’ਤੇ ਕੀਤੇ ਗਏ ਹਮਲਿਆਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦਾ ਨਿਸ਼ਚਤ ਤੌਰ ’ਤੇ ਆਸਟ੍ਰੇਲੀਆ ’ਚ ਖਾਲਿਸਤਾਨੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਜ਼ਰੂਰ ਅਸਰ ਪਵੇਗਾ ਅਤੇ ਉਥੋਂ ਦੀ ਸਰਕਾਰ ਭਾਰਤ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਵੈਸੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਦੇ ਇਕ ਹਫਤੇ ਦੇ ਅੰਦਰ ਹੀ ਆਸਟ੍ਰੇਲੀਆ ਨੇ ਭਾਰਤੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵਧਾ ਦਿੱਤੀ ਅਤੇ ਆਸਟ੍ਰੇਲੀਆ ’ਚ ਸਿੱਖ ਰੈਫਰੈਂਡਮ ਵੀ ਰੋਕ ਦਿੱਤਾ ਗਿਆ।

ਵਿਦੇਸ਼ਾਂ ਤੋਂ ਉੱਠ ਰਹੀਆਂ ਖ਼ਾਲਿਸਤਾਨ ਬਣਾਉਣ ਦੀਆਂ ਆਵਾਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਮੁੱਠੀ ਭਰ ਖਾਲਿਸਤਾਨੀ ਇਹ ਆਵਾਜ਼ ਬਾਹਰਲੇ ਮੁਲਕਾਂ ’ਚ ਹੀ ਉਠਾ ਸਕਦੇ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਭਾਰਤ ਆ ਕੇ ਇਸ ’ਤੇ ਬਹਿਸ ਕਰਨ। ਭਾਰਤ ’ਚ ਆ ਕੇ ਰੈਫਰੈਂਡਮ ਕਰਵਾਉਣ, ਉਨ੍ਹਾਂ ਨਾਲ 10,000 ਲੋਕ ਵੀ ਨਹੀਂ ਜੁੜਣਗੇ। ਕੀ ਇਹ ਮੌਜੂਦਾ ਪੰਜਾਬ ਨੂੰ ਖ਼ਾਲਿਸਤਾਨ ਬਣਾਉਣਾ ਚਾਹੁੰਦੇ ਹਨ, ਜਿਸ ਦੀ ਸਰਹੱਦ ਬਠਿੰਡਾ ਤੋਂ ਖਤਮ ਹੁੰਦੀ ਹੈ ਅਤੇ ਦੂਜੇ ਪਾਸੇ ਰਾਜਪੁਰਾ ’ਚ ਪੰਜਾਬ ਖਤਮ ਹੋ ਜਾਂਦਾ ਹੈ। ਕੀ ਉਹ ਦਿੱਲੀ ’ਚ ਗੁਰਦੁਆਰਾ ਰਕਾਬਗੰਜ ਜਾਂ ਸ਼ੀਸ਼ਗੰਜ ਸਾਹਿਬ ਜਾਂ ਬੰਗਲਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਵਰਤੋਂ ਕਰਨਾ ਚਾਹੁੰਦੇ ਹਨ ਜਾਂ ਉਹ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਲਈ ਵੀ ਵੀਜ਼ਾ ਚਾਹੁੰਦੇ ਹਨ। ਸਵੇਰੇ ਜਦੋਂ ਗੁਰਦੁਆਰਾ ਸਾਹਿਬ ’ਚ ਅਰਦਾਸ ਹੁੰਦੀ ਹੈ ਤਾਂ ਉਸ ’ਚ ਕਿਹਾ ਜਾਂਦਾ ਹੈ ਕਿ ਸੰਗਤ ਨੂੰ ਵਿਛੜੇ ਹੋਏ ਗੁਰੂਧਾਮ ਵਾਪਸ ਮਿਲਣ। ਇਨ੍ਹਾਂ ’ਚ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਸ਼ਾਮਲ ਹਨ। ਕੀ ਖ਼ਾਲਿਸਤਾਨੀ ਹੁਣ ਸੰਗਤ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਇਤਿਹਾਸਕ ਗੁਰਦੁਆਰਿਆਂ ਤੋਂ ਵੀ ਵੱਖ ਕਰਨਾ ਚਾਹੁੰਦੇ ਹਨ?

ਇਹ ਖ਼ਬਰ ਵੀ ਪੜ੍ਹੋ - ਮੱਧ ਪ੍ਰਦੇਸ਼ ਸਰਕਾਰ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਹਵਾਈ ਫ਼ੌਜ ਨੂੰ ਜਾਰੀ ਹੋਏ ਨਿਰਦੇਸ਼

ਪਾਕਿਸਤਾਨ ’ਚ ਹੋਈ ਪਰਮਜੀਤ ਪੰਜਵੜ ਦੀ ਹੱਤਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਪਰਮਜੀਤ ਪੰਜਵੜ ਦੀ ਹੱਤਿਆ ਕਰਵਾਈ ਹੈ। ਪੰਜਵੜ ਫ਼ਿਰੋਜ਼ਪੁਰ ’ਚ 12 ਰਾਏ ਸਿੱਖਾਂ ਦੀ ਹੱਤਿਆ ਦਾ ਦੋਸ਼ੀ ਸੀ ਅਤੇ ਉਸ ਨੇ ਪੰਜਾਬ ’ਚ ਕਈ ਬੇਕਸੂਰ ਨੌਜਵਾਨਾਂ ਦੀ ਹੱਤਿਆ ਕੀਤੀ ਸੀ। ਪੰਜਵੜ ਵਰਗੇ ਹੋਰ ਕਈ ਖਾਲਿਸਤਾਨੀ ਅੱਤਵਾਦੀ ਵੀ ਪਾਕਿਸਤਾਨ ਦੀ ਸ਼ਰਨ ’ਚ ਹਨ ਅਤੇ ਉਹ ਭਾਰਤ ’ਚ ਨਾਰਕੋ ਅੱਤਵਾਦ ਫੈਲਾਉਣ ਦਾ ਕੰਮ ਕਰ ਰਹੇ ਹਨ ਪਰ ਖਾਲਿਸਤਾਨੀਆਂ ਨੂੰ ਪਾਕਿਸਤਾਨ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਦਾ ਨਜ਼ਰ ਨਹੀਂ ਆਉਂਦਾ। ਪਾਕਿਸਤਾਨ ’ਚ ਗ੍ਰੰਥੀ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ।

ਸੈਂਕੜੇ ਹਿੰਦੂ ਧਰਮ ਪਰਿਵਰਤਨ ਕਰ ਚੁੱਕੇ ਹਨ ਅਤੇ ਖਾਲਿਸਤਾਨੀ ਵੀ ਨਹੀਂ ਹਿਲਦੇ। ਇਨ੍ਹਾਂ ਦੇ ਪੱਥਰਬਾਜ਼ ਭਾਰਤ ’ਚ ਨਸ਼ਾ ਫੈਲਾਉਣ ਦਾ ਕੰਮ ਕਰਦੇ ਹਨ ਅਤੇ ਪੰਜਾਬ ਅਤੇ ਕੇਂਦਰ ਦੀਆਂ ਏਜੰਸੀਆਂ ਇਸ ਮਾਮਲੇ ’ਚ ਨਾਕਾਮ ਸਾਬਤ ਹੋ ਰਹੀਆਂ ਹਨ। ਭਾਰਤ ਦੇ ਕੁਝ ਯੂ-ਟਿਊਬ ਚੈਨਲ ਪੰਜਵੜ ਵਰਗੇ ਅੱਤਵਾਦੀਆਂ ਨੂੰ ਯੋਧਾ ਦੱਸਦੀਆਂ ਹਨ ਅਤੇ ਭਾਰਤ ’ਚ ਸਿੱਖਾਂ ਦਾ ਨਾਂ ਬਦਨਾਮ ਕਰਦੇ ਹਨ। ਨਿਰਦੋਸ਼ਾਂ ਨੂੰ ਮਾਰਨ ਵਾਲੇ ਯੋਧਾ ਕਿਵੇਂ ਹੋ ਸਕਦੇ ਹਨ? ਪਾਕਿਸਤਾਨ ਸਾਡਾ ਦੁਸ਼ਮਣ ਹੈ ਅਤੇ ਇਸ ਦਾ ਪੂਰਾ ਜ਼ੋਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਨ ’ਤੇ ਲੱਗਾ ਹੋਇਆ ਹੈ।

ਭਾਰਤ ’ਚ ਸਿੱਖਾਂ ਨੂੰ ਹਾਸਲ ਹੋਇਆ ਪੂਰਾ ਸਤਿਕਾਰ

ਬਿੱਟਾ ਨੇ ਕਿਹਾ ਕਿ ਭਾਰਤ ’ਚ ਸਿੱਖਾਂ ਦੀ ਆਬਾਦੀ 2 ਫੀਸਦੀ ਹੈ ਪਰ ਇਸ ਦੇਸ਼ ’ਚ ਮਨਮੋਹਨ ਸਿੰਘ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਰਹੇ ਹਨ। ਬੂਟਾ ਸਿੰਘ ਇਸ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ, ਜਦਕਿ ਗਿਆਨੀ ਜ਼ੈਲ ਸਿੰਘ ਨੂੰ ਦੇਸ਼ ਦਾ ਰਾਸ਼ਟਰਪਤੀ ਹੋਣ ਦਾ ਮਾਣ ਹਾਸਲ ਹੋਇਆ ਹੈ। ਅਰਜੁਨ ਸਿੰਘ ਅਤੇ ਜਗਜੀਤ ਸਿੰਘ ਅਰੋੜਾ ਦੇਸ਼ ਦੀਆਂ ਫੌਜਾਂ ’ਚ ਸਭ ਤੋਂ ਉੱਚੇ ਅਹੁਦਿਆਂ ’ਤੇ ਰਹੇ, ਜਦਕਿ ਜੋਗਿੰਦਰ ਸਿੰਘ ਸੀ. ਬੀ. ਆਈ. ਦੇ ਮੁਖੀ ਰਹੇ। ਜੇ. ਜੇ. ਸਿੰਘ ਆਰਮੀ ਦੇ ਮੁੱਖੀ ਰਹੇ ਅਤੇ ਕੁਲਦੀਪ ਸਿੰਘ ਦੇਸ਼ ਦੇ ਚੀਫ਼ ਜਸਟਿਸ ਰਹੇ ਹਨ। ਇੰਨੀ ਥੋੜੀ ਆਬਾਦੀ ਦੇ ਬਾਵਜੂਦ ਸਿੱਖਾਂ ਨੂੰ ਦੇਸ਼ ਦੀ ਹਰ ਸੰਵਿਧਾਨਕ ਸੰਸਥਾ ’ਚ ਸਰਵਉੱਚ ਅਹੁਦਾ ਹਾਸਲ ਹੋਇਆ ਹੈ ਅਤੇ ਕਿਸੇ ਨੇ ਇਸ ’ਤੇ ਉਂਗਲ ਨਹੀਂ ਉਠਾਈ। ਫਿਰ ਖ਼ਾਲਿਸਤਾਨੀ ਕਿਸ ਮੂੰਹ ਨਾਲ ਬੋਲਦੇ ਹਨ ਕਿ ਭਾਰਤ ’ਚ ਸਿੱਖਾਂ ਨੂੰ ਸਤਿਕਾਰ ਨਹੀਂ ਮਿਲਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

  • ਮਨਿੰਦਰਜੀਤ ਸਿੰਘ ਬਿੱਟਾ
  • ਖ਼ਾਲਿਸਤਾਨ
  • ਆਲ ਇੰਡੀਆ ਐਂਟੀ ਟੈਰਰਿਸਟ ਫਰੰਟ
  • Maninderjit Singh Bitta
  • All India Anti Terrorist Force
  • Khalistan

ਸੰਕਟ ਦੇ ਸਮੇਂ ਭਾਰਤ ’ਤੇ ਭਰੋਸਾ ਕੀਤਾ ਜਾ ਸਕਦਾ ਹੈ : ਜੈਸ਼ੰਕਰ

NEXT STORY

Stories You May Like

  • government  s big action on expensive medicines  strict action
    ਮਹਿੰਗੀਆਂ ਦਵਾਈਆਂ 'ਤੇ ਸਰਕਾਰ ਦਾ ਵੱਡਾ ਐਕਸ਼ਨ, ਨਿਯਮਾਂ ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ
  • strict action against 7 officers of punjab major action taken
    ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
  • strict action against smuggling of illegal weapons
    ਹਥਿਆਰਾਂ ਦੀ ਸਮੱਗਲਿੰਗ ਖ਼ਿਲਾਫ਼ ਸਖ਼ਤ ਕਾਰਵਾਈ, 4 ਪਿਸਤੌਲ, 7 ਜ਼ਿੰਦਾ ਰੌਂਦ ਤੇ ਮੈਗਜ਼ੀਨਾਂ ਬਰਾਮਦ
  • strict action will be taken against those taking bath in canals and rivers
    ਨਹਿਰਾਂ, ਦਰਿਆਵਾਂ 'ਚ ਨਹਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗੀ ਸਖ਼ਤ ਕਾਰਵਾਈ
  • insurance agents   commission rules are about to change
    ਬਦਲਣ ਵਾਲੇ ਹਨ ਬੀਮਾ ਏਜੰਟਾਂ ਦੇ ਕਮਿਸ਼ਨ ਨਿਯਮ, ਗਲਤ ਵਿਕਰੀ 'ਤੇ ਵੀ ਲੱਗੇਗੀ ਰੋਕ, ਜਾਣੋ ਵੇਰਵੇ
  • case registered against husband and mother in law living in canada
    ਕੈਨੇਡਾ ਰਹਿੰਦੇ ਪਤੀ ਤੇ ਸੱਸ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ
  • glorification of extremism
    ਕੱਟੜਤਾ ਦਾ ਸਮਰਥਨ ਕਰਨ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖ਼ੈਰ ! ਕੈਨੇਡਾ ਸਰਕਾਰ ਨੇ ਖਿੱਚੀ ਤਿਆਰੀ
  • we will take full responsibility for those who have drowned punjab in debt
    ਗੁਰੂਆਂ ਦਾ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਸਜ਼ਾ ਦੇਣ ਦਾ ਵਕਤ ਆ ਗਿਆ : ਨਿਤਿਨ ਨਬੀਨ
  • builder fired upon for not paying ransom one accused arrested
    ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ 'ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
  • incident in adampur  youth
    ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
  • heartbreaking accident on jalandhar amritsar nh 3 members family die
    ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,...
  • girl missing in jalandhar
    ਜਲੰਧਰ 'ਚ ਘਰੋਂ ਸਕੂਲ ਲਈ ਨਿਕਲੇ ਚਾਰ ਬੱਚਿਆਂ 'ਚੋਂ ਇਕ ਕੁੜੀ ਹੋਈ ਲਾਪਤਾ, ਮਚਿਆ...
  • gang demanding ransom for gangster busted
    ਗੈਂਗਸਟਰ ਜੱਗਾ ਲਈ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, ਨਾਜਾਇਜ਼ ਅਸਲੇ ਸਣੇ...
  • karam singh lehal interview
    ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦੇ ਖ਼ਾਤਮੇ ਲਈ ਭਾਜਪਾ ਪੂਰੀ ਤਰ੍ਹਾਂ ਸਮਰੱਥ :...
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
Trending
Ek Nazar
suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

diljit dosanjh s film sutlej suddenly removed from ott platform

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • man arrested for murdering woman and dismembering her body
      ਇਨਸਾਨੀਅਤ ਸ਼ਰਮਸਾਰ! ਔਰਤ ਦੀ ਹੱਤਿਆ ਕਰਕੇ ਲਾਸ਼ ਦੇ ਟੁਕੜੇ ਕਰਨ ਵਾਲਾ ਆਇਆ ਪੁਲਸ...
    • delhi woman death husband arrested police
      ਫਲੈਟ ਤੋਂ ਡਿੱਗਣ ਕਾਰਨ ਨਵ-ਵਿਆਹੁਤਾ ਦੀ ਮੌਤ ! ਪੁਲਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ
    • israel on india ties
      ''ਭਾਰਤ ਸਾਡੇ ਨਾਲ ਐ...'' ਅਮਰੀਕਾ ਦੇ ਬਿਆਨ ਦਾ ਇਜ਼ਰਾਈਲੀ PM ਨੇ ਦਿੱਤਾ...
    • airport commercial flights  canceled
      ਜੰਮੂ-ਕਸ਼ਮੀਰ: ਸ੍ਰੀਨਗਰ ਹਵਾਈ ਅੱਡੇ ਤੋਂ ਸੋਮਵਾਰ ਨੂੰ ਸਾਰੀਆਂ ਵਪਾਰਕ ਉਡਾਣਾਂ ਰੱਦ
    • brics countries  india  meeting
      ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ 'ਚ ਭਾਰਤ ! BRICS ਅੱਗੇ ਰੱਖਿਆ...
    • suhagrat bride groom lover
      'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...
    • 8th pay commission employees a new debate has erupted over salary and pension
      8th Pay Commission ਦੇ ਗਠਨ ਦਰਮਿਆਨ ਮੁਲਾਜ਼ਮਾਂ ਨੂੰ ਝਟਕਾ, ਤਨਖ਼ਾਹ ਤੇ ਪੈਨਸ਼ਨ...
    • rain  flood  jammu kashmir  debris  landslide  vehicles
      ਭਾਰੀ ਬਾਰਿਸ਼ ਮਗਰੋਂ ਆਏ ਹੜ੍ਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੀਆਂ ਕਈ ਗੱਡੀਆਂ
    • manjit singh gk on satluj ban
      ਜੇ 'ਕੇਰਲਾ ਸਟੋਰੀਜ਼' ਵਰਗੀਆਂ ਫਿਲਮਾਂ ਰਿਲੀਜ਼ ਹੋ ਸਕਦੀਆਂ ਤਾਂ 'ਸਤਲੁਜ'...
    • monsoon session maharashtra assembly adjourned
      ਮਾਨਸੂਨ ਸੈਸ਼ਨ 2026: ਭਾਰੀ ਮੀਂਹ ਕਾਰਨ ਮਹਾਰਾਸ਼ਟਰ ਵਿਧਾਨ ਸਭਾ ਦਿਨ ਭਰ ਲਈ ਮੁਲਤਵੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +