ਇੰਫਾਲ- ਮਣੀਪੁਰ 'ਚ ਅੱਤਵਾਦੀ ਸੰਗਠਨ ਵਲੋਂ ਦਿੱਤੇ 18 ਘੰਟੇ ਦੇ ਬੰਦ ਦੇ ਸੱਦੇ ਕਾਰਨ ਇੰਫਾਲ ਘਾਟੀ ਦੇ ਜ਼ਿਲ੍ਹਿਆਂ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਆਫ ਮਣੀਪੁਰ (NRFM) ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਘਾਟੀ ਦੇ 5 ਜ਼ਿਲ੍ਹਿਆਂ ਵਿਚ ਬਾਜ਼ਾਰ, ਦੁਕਾਨਾਂ ਅਤੇ ਬੈਂਕ ਬੰਦ ਰਹੇ ਅਤੇ ਜਨਤਕ ਟਰਾਂਸਪੋਰਟ ਸੜਕਾਂ 'ਤੇ ਘੱਟ ਨਜ਼ਰ ਆਏ।
ਅਧਿਕਾਰੀਆਂ ਨੇ ਦੱਸਿਆ ਕੁਝ ਨਿੱਜੀ ਵਾਹਨ ਸੜਕਾਂ 'ਤੇ ਦੇਖੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਨੂੰ ਬੰਦ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਬੰਦ ਦਾ ਪਹਾੜੀ ਜ਼ਿਲ੍ਹਿਆਂ 'ਤੇ ਕੋਈ ਅਸਰ ਨਹੀਂ ਪਿਆ ਹੈ। NRFM ਨੇ 1949 ਵਿਚ ਅੱਜ ਦੇ ਦਿਨ ਤਤਕਾਲੀ ਮਣੀਪੁਰ ਦੇ ਸ਼ਾਸਕ ਮਹਾਰਾਜਾ ਬੋਧਚੰਦਰ ਅਤੇ ਭਾਰਤ ਸਰਕਾਰ ਵਿਚਕਾਰ ਰਲੇਵੇਂ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿੱਤਾ ਸੀ। ਸਮਝੌਤੇ 'ਤੇ ਹਸਤਾਖਰ ਕਰਨ ਤੋਂ ਬਾਅਦ ਮਣੀਪੁਰ ਦੀ ਰਿਆਸਤ ਅਧਿਕਾਰਤ ਤੌਰ 'ਤੇ 15 ਅਕਤੂਬਰ 1949 ਨੂੰ ਭਾਰਤ ਸੰਘ ਦਾ ਹਿੱਸਾ ਬਣ ਗਈ ਸੀ।
'ਆਪਣੀ ਪਾਰਟੀ' ਨੇ ਮੁੰਤਜ਼ਿਰ ਮੋਹਿਉਦੀਨ ਖ਼ਿਲਾਫ਼ ਜਾਰੀ ਕੀਤਾ ਕਾਰਨ ਦੱਸੋ ਨੋਟਿਸ
NEXT STORY