ਰਾਂਚੀ, (ਅਨਸ)- ਮਣੀਪੁਰ ਅਤੇ ਮੇਰਠ ’ਚ ਔਰਤਾਂ ਨਾਲ ਦਰਿੰਦਗੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਝਾਰਖੰਡ ਦੇ ਗਿਰਿਡੀਹ ਤੋਂ ਵੀ ਇਕ ਅਜਿਹੀ ਹੀ ਘਿਣਾਉਣੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸਰਿਆ ਥਾਣੇ ਅਧੀਨ ਪੈਂਦੇ ਕੋਵਡਿਆ ਟੋਲਾ ’ਚ ਬੁੱਧਵਾਰ ਦੀ ਰਾਤ ਇਕ ਦਲਿਤ ਔਰਤ ਨੂੰ ਨਗਨ ਕਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਇਸ ਮਾਮਲੇ ’ਚ ਔਰਤ ਦੇ ਬਿਆਨਾਂ ਦੇ ਆਧਾਰ ’ਤੇ 2 ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਬੁਰੀ ਤਰ੍ਹਾਂ ਜ਼ਖ਼ਮੀ ਔਰਤ ਦਾ ਇਲਾਜ ਸਰਿਆ ਦੇ ਦੇਵਕੀ ਹਸਪਤਾਲ ’ਚ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ– ਮਣੀਪੁਰ ਘਟਨਾ ਦੀ ਵੀਡੀਓ ਬਣਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ, CBI ਕਰੇਗੀ ਮਾਮਲੇ ਦੀ ਜਾਂਚ
ਪੀੜਤ ਔਰਤ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਅਚਾਨਕ ਕੋਵਡਿਆ ਟੋਲਾ ਦੇ ਕੁਝ ਪੁਰਸ਼ ਅਤੇ ਔਰਤਾਂ ਉਸ ਦੇ ਘਰ ਆਏ ਅਤੇ ਜਬਰਨ ਕੱਪੜੇ ਨਾਲ ਮੂੰਹ ਬੰਨ੍ਹ ਕੇ ਉਸ ਨੂੰ ਘਰ ਤੋਂ ਲਗਭਗ 500 ਮੀਟਰ ਦੂਰ ਜੰਗਲ ਵੱਲ ਲੈ ਗਏ। ਉੱਥੇ ਇਕ ਦਰੱਖਤ ਨਾਲ ਬੰਨ੍ਹ ਕੇ ਉਸ ’ਤੇ ਲੱਤਾਂ-ਘਸੁੰਨ ਵਰ੍ਹਾਉਣ ਲੱਗੇ। ਇਸ ਦੌਰਾਨ ਉਸ ਦੇ ਕੱਪੜੇ ਉਤਾਰ ਦਿੱਤੇ ਗਏ। ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ।
ਇਹ ਵੀ ਪੜ੍ਹੋ– ਰੀਲਜ਼ ਬਣਾਉਣ ਦਾ ਅਜੀਬ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ 8 ਮਹੀਨਿਆਂ ਦਾ ਬੱਚਾ
ਮਾਮਲੇ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਸਰਿਆ ਪੁਲਸ ਨੇ ਔਰਤ ਨੂੰ ਆਪਣੀ ਸੁਰੱਖਿਆ ’ਚ ਲੈ ਕੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ। ਉੱਥੇ ਹੀ ਘਟਨਾ ਦੇ ਕਾਰਨ ਬਾਰੇ ਪੀੜਤ ਔਰਤ ਕੁਝ ਸਪੱਸ਼ਟ ਨਹੀਂ ਦੱਸ ਸਕੀ। ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਔਰਤ ਦੇ ਨਾਜਾਇਜ਼ ਸੰਬਧ ਸੀ। ਸ਼ਾਇਦ ਇਸੇ ਲਈ ਗੁੱਸਾਏ ਲੋਕਾਂ ਨੇ ਉਸ ਨਾਲ ਅਜਿਹਾ ਕੀਤਾ ਹੈ।
ਇਹ ਵੀ ਪੜ੍ਹੋ– ਹਰ ਜਗ੍ਹਾ ਪ੍ਰਮਾਣਿਤ ਹੋਵੇਗਾ ਜਨਮ ਸਰਟੀਫ਼ਿਕੇਟ, ਸਕੂਲ ਤੋਂ ਲੈ ਕੇ ਸਰਕਾਰੀ ਨੌਕਰੀ ਤਕ ਆਵੇਗਾ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੇ ਮਛੇਤਰ ਨਾਲੇ ’ਚ ਫਿਰ ਫਟਿਆ ਬੱਦਲ, 2 ਘਰ, ਟਰੱਕ, ਮਸ਼ੀਨਰੀ ਰਾਵੀ ’ਚ ਰੁੜੇ
NEXT STORY