ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜਨੀਤੀ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਡਾ. ਮਨਮੋਹਨ ਸਿੰਘ ਨੇ 28 ਸਾਲ ਰਾਜ ਸਭਾ ਸੈਂਬਰ ਵਜੋਂ ਕਾਰਜਕਾਲ ਨਿਭਾਇਆ। ਉਹ ਇਸ ਸਮੇਂ ਆਸਾਮ ਦੇ ਰਾਜ ਸਭਾ ਮੈਂਬਰ ਹਨ। ਜੂਨ ਦੇ ਮੱਧ ਵਿਚ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਅਜਿਹੇ ਵਿਚ ਕਾਂਗਰਸ ਲਈ ਇਕ ਹੋਰ ਵੱਡੀ ਚੁਣੌਤੀ ਸਾਹਮਣੇ ਆਉਣ ਵਾਲੀ ਹੈ। ਕਾਂਗਰਸ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਥਾਂ ਰਾਜ ਸਭਾ ਸੀਟ ਲੱਭਣੀ ਹੋਵੇਗੀ। ਦਰਅਸਲ ਆਸਾਮ 'ਚ ਰਾਜ ਸਭਾ ਦੀਆਂ ਦੋ ਸੀਟਾਂ ਕਾਂਗਰਸ ਕੋਲ ਹਨ। ਇਨ੍ਹਾਂ 'ਚੋਂ ਇਕ ਦੀ ਨੁਮਾਇੰਦਗੀ ਮਨਮੋਹਨ ਸਿੰਘ ਕਰ ਰਹੇ ਹਨ ਅਤੇ ਦੂਜੀ ਸੀਟ ਐੱਸ. ਕੁਜੂਰ ਕੋਲ ਹੈ। ਦੋਹਾਂ ਦਾ ਕਾਰਜਕਾਲ 14 ਜੂਨ ਨੂੰ ਖਤਮ ਹੋ ਜਾਵੇਗਾ। ਇਨ੍ਹਾਂ ਸੀਟਾਂ ਲਈ ਚੋਣਾਂ ਦੀ ਨੋਟੀਫਿਕੇਸ਼ਨ 14 ਮਈ ਨੂੰ ਜਾਰੀ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਰੀਕ 28 ਮਈ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 29 ਨੂੰ ਕੀਤੀ ਜਾਵੇਗੀ ਅਤੇ ਨਾਮ ਵਾਪਸ 31 ਮਈ ਤਕ ਲਏ ਜਾ ਸਕਣਗੇ ਅਤੇ 7 ਜੂਨ ਨੂੰ ਚੋਣਾਂ ਕਰਵਾਈਆਂ ਜਾਣਗੀਆਂ।
ਆਸਾਮ ਵਿਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ। ਅਜਿਹੇ ਵਿਚ ਜਿੱਤ ਲਈ ਕਾਂਗਰਸ ਨੂੰ ਆਸਾਮ 'ਚ ਜ਼ਰੂਰੀ 43 ਵੋਟਾਂ ਮਿਲਣਾ ਨਾਮੁਮਕਿਨ ਹੋਵੇਗਾ। ਅਜਿਹੇ ਵਿਚ ਇਹ ਨਿਸ਼ਚਿਤ ਹੈ ਕਿ ਜੇਕਰ ਕਾਂਗਰਸ ਇੱਥੋਂ ਮਨਮੋਹਨ ਨੂੰ ਮੁੜ ਉਮੀਦਵਾਰ ਬਣਾਉਂਦੀ ਹੈ ਤਾਂ ਉਨ੍ਹਾਂ ਦੀ ਜਿੱਤ ਸ਼ਾਇਦ ਹੀ ਸੰਭਵ ਹੋ ਸਕੇ। ਕਾਂਗਰਸ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ਉਹ ਮਨਮੋਹਨ ਸਿੰਘ ਨੂੰ ਕਿਸ ਸੂਬੇ ਤੋਂ ਰਾਜ ਸਭਾ ਵਿਚ ਲੈ ਕੇ ਆਵੇ।
ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਅਸੀਂ ਕਰਨਾਟਕ ਜਾਂ ਕਿਸੇ ਹੋਰ ਦੱਖਣੀ ਸੂਬੇ ਤੋਂ ਉਨ੍ਹਾਂ ਨੂੰ ਰਾਜ ਸਭਾ ਵਿਚ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਪਰ ਇਹ ਵੀ ਦੇਖਣਾ ਜ਼ਰੂਰੀ ਹੋਵੇਗਾ ਕਿ ਉਹ ਖੁਦ ਰਾਜ ਸਭਾ ਵਿਚ ਆਉਣ ਦੇ ਇੱਛੁਕ ਹਨ ਜਾਂ ਨਹੀਂ। ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਆਪਣੀ ਮਜ਼ਬੂਤੀ ਵਾਲੇ ਕਿਸੇ ਸੂਬੇ ਤੋਂ ਰਾਜ ਸਭਾ ਵਿਚ ਲਿਆਉਣ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ ਸੂਬਿਆਂ ਵਿਚ ਵੀ ਭਾਜਪਾ ਤੋਂ ਕਾਂਗਰਸ ਨੂੰ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਅਜਿਹੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਕਿਸ ਸੂਬੇ ਤੋਂ ਰਾਜ ਸਭਾ ਵਿਚ ਲਿਆਉਣ ਦੀ ਫੈਸਲਾ ਕਰਦੀ ਹੈ।
ਦਿੱਲੀ ਹਾਈ ਕੋਰਟ ਨੇ ਕਮਲ ਹਾਸਨ ਵਿਰੁੱਧ ਪਟੀਸ਼ਨ ਨੂੰ ਸੁਣਨ ਤੋਂ ਕੀਤਾ ਇਨਕਾਰ
NEXT STORY