ਨਵੀਂ ਦਿੱਲੀ— ਦਿੱਲੀ ਕਾਂਗਰਸ ਕਮੇਟੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 26/11 ਦੇ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ ਪੀ.ਐੱਮ. ਮੋਦੀ ਜਿੰਨੇ ਸਖਤ ਸਨ। ਦੀਕਸ਼ਿਤ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦੀਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਪਰ ਨਾਲ ਹੀ ਇਹ ਵੀ ਜੋੜਿਆ ਕਿ ਸਿਆਸੀ ਹਿੱਤ ਲਈ ਉਨ੍ਹਾਂ ਨੇ ਅਜਿਹਾ ਕੀਤਾ।
ਸ਼ੀਲਾ ਦੀਕਸ਼ਿਤ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ, 'ਹਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਮਨਮੋਹਨ ਸਿੰਘ ਮੋਦੀ ਵਰਗੇ ਸਖਤ ਤੇ ਮਜ਼ਬੂਤ ਨਹੀਂ ਸਨ ਪਰ ਨਾਲ ਹੀ ਇਹ ਵੀ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਰਾਜਨੀਤੀ ਲਈ ਸਭ ਕੁਝ ਕੀਤਾ। 'ਬਿਆਨ ਨੂੰ ਲੈ ਕੇ ਹੰਗਾਮਾ ਹੋਣ 'ਤੇ ਥੋੜ੍ਹੀ ਦੇਰ ਬਾਅਦ ਦੀਕਸ਼ਿਤ ਨੇ ਸਫਾਈ ਵੀ ਦਿੱਤੀ ਤੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਬਿਆਨ ਨੂੰ ਕਿਸੇ ਹੋਰ ਹਵਾਲੇ 'ਚ ਲੈਂਦਾ ਹੈ ਤਾਂ ਉਹ ਕੁਝ ਨਹੀਂ ਕਹਿ ਸਕਦੀ ਹਨ।
ਦੀਕਸ਼ਿਤ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਮੰਨਦੇ ਹੋ ਕਿ 26 ਫਰਵਰੀ ਨੂੰ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਪੀ.ਐੱਮ. ਮੋਦੀ ਨੇ ਜ਼ਿਆਦਾ ਸਖਤ ਰਵੱਈਆ ਨਹੀਂ ਅਪਣਾਇਆ। ਦਿੱਲੀ ਦੀ ਤਿੰਨ ਵਾਰ ਰਹੀ ਮੁੱਖ ਮੰਤਰੀ ਤੋਂ ਇਹ ਵੀ ਸਵਾਲ ਪੁੱਛਿਆ ਗਿਆ ਸੀ ਕਿ ਏਅਰ ਸਟ੍ਰਾਈਕ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੈ। ਕੀ ਲੋਕ ਪੀ.ਐੱਮ. ਮੋਦੀ ਨੂੰ ਮੁੜ ਲਿਆਉਣਗੇ ਕਿਉਂਕਿ ਉਹ ਮਜ਼ਬੂਤ ਨੇਤਾ ਹਨ। ਇਸ ਦੇ ਜਵਾਬ 'ਚ ਦੀਕਸ਼ਿਤ ਨੇ ਕਿਹਾ, 'ਰਾਸ਼ਟਰੀ ਸੁਰੱਖਿਆ ਤੋਂ ਤੁਹਾਡਾ ਕੀ ਮਤਲਬ ਹੈ।' ਦੀਕਸ਼ਿਤ ਨੇ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਸਵਾਲ ਪੁੱਛਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੀ ਸੁਰੱਖਿਆ ਦਾ ਖਿਆਲ ਨਹੀਂ ਰੱਖਿਆ ਗਿਆ, ਇਥੇ ਤਕ ਕਿ ਇੰਦਰਾ ਜੀ ਦੇ ਸਮੇਂ 'ਚ ਵੀ?
ਚੋਣ ਡਾਇਰੀ: ਜਦੋਂ ਅਮਿਤਾਭ ਬੱਚਨ ਨੂੰ ਚੋਣਾਂ 'ਚ ਮਿਲੇ ਸੀ 4000 "Kiss Vote"
NEXT STORY