ਵਾਰਾਣਸੀ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਸ਼ੁੱਕਰਵਾਰ ਸਵੇਰੇ ਇੱਥੇ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਜਘਾਟ ਪੁਲ 'ਤੇ ਸਿਨਹਾ ਦੀ ਕਾਰ ਇਕ ਲੋਹੇ ਦੇ ਖੰਭੇ ਨਾਲ ਟਕਰਾ ਗਈ। ਹਾਲਾਂਕਿ ਹਾਦਸੇ 'ਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸਿਨਹਾ ਵਾਰਾਣਸੀ ਤੋਂ ਆਪਣੇ ਗ੍ਰਹਿਨਗਰ ਗਾਜੀਪੁਰ ਜਾ ਰਹੇ ਸਨ ਕਿ ਮਾਲਵੀਏ ਬਰਿੱਜ (ਰਾਜਘਾਟ ਪੁਲ) 'ਤੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਖੰਭੇ ਨਾਲ ਟਕਰਾ ਗਈ।
ਇਸ ਹਾਦਸੇ 'ਚ ਕਾਰ ਦਾ ਖੱਬਾ ਹਿੱਸਾ ਨੁਕਸਾਨਿਆ ਗਿਆ ਅਤੇ ਕਾਰ ਦਾ ਇਕ ਟਾਇਰ ਵੀ ਪੰਚਰ ਹੋ ਗਿਆ। ਹਾਦਸੇ ਦੀ ਜਾਣਕਾਰੀ ਹੁੰਦੇ ਹੀ ਪੁਲਸ ਖੇਤਰ ਅਧਿਕਾਰੀ ਅਨਿਲ ਰਾਏ ਅਤੇ ਮੁਗਲਸਰਾਏ ਇੰਸਪੈਕਟਰ ਬ੍ਰਿਜੇਸ਼ ਤਿਵਾੜੀ ਮੌਕੇ 'ਤੇ ਪਹੁੰਚੇ। ਸਿਨਹਾ ਨੂੰ ਦੂਜੀ ਕਾਰ ਤੋਂ ਗਾਜ਼ੀਪੁਰ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਗਾਜ਼ੀਪੁਰ ਦੀ ਜਮਨੀਆ ਅਤੇ ਮੋਹਮਦਾਬਾਦ ਵਿਧਾਨ ਸਭਾ ਖੇਤਰਾਂ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਲੈਣ ਆਏ ਹਨ।
ਜਰਮਨੀ ਤੋਂ ਪੁੱਤਰ ਨੂੰ ਵੇਖਣ ਆਏ ਨੌਜਵਾਨ ਦੀ ਸੜਕ ਦੁਰਘਟਨਾ ’ਚ ਮੌਤ
NEXT STORY