ਲਲਿਤਪੁਰ (ਵਾਰਤਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਉਦਾਸੀਨਤਾ ਅਤੇ ਗੈਰ-ਜ਼ਿੰਮੇਵਾਰ ਰਵੱਈਏ ਕਾਰਨ ਖਾਦ ਦੀ ਕਾਲਾਬਜ਼ਾਰੀ ਚਰਮ ’ਤੇ ਹੈ ਅਤੇ ਇਸ ਨਾਲ ਪੈਦਾ ਸੰਕਟ ਕਰਜ਼ ’ਚ ਡੁੱਬੇ ਕਿਸਾਨਾਂ ਦੀ ਜਾਨ ਲੈ ਰਿਹਾ ਹੈ। ਖਾਦ ਕਾਰਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਲਿਤਪੁਰ ਪਹੁੰਚੀ ਪ੍ਰਿਯੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਦਰਦ ਨਾਲ ਕੋਈ ਮਤਲਬ ਨਹੀਂ ਹੈ। ਲਖੀਮਪੁਰ ਤੋਂ ਲਲਿਤਪੁਰ ਤੱਕ ਕਿਸਾਨ ਪਰੇਸ਼ਾਨ ਹਨ। ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਕਰਜ਼ ’ਚ ਡੁੱਬਿਆ ਹੋਇਆ ਹੈ। ਖਾਦ ਲਈ ਲਾਈਨ ’ਚ ਖੜ੍ਹੇ ਕਿਸਾਨ ਜਾਨ ਗੁਆ ਰਹੇ ਹਨ। ਖਾਦ ਦੀ ਕਾਲਾਬਜ਼ਾਰੀ ਸਿਖਰ ’ਤੇ ਹੈ। ਇਕ-ਇਕ ਬੋਰੀ ਲਈ ਕਿਸਾਨਾਂ ਨੂੰ 2-2 ਦਿਨ ਤੱਕ ਲਾਈਨ ’ਚ ਖੜ੍ਹਾ ਹੋਣਾ ਪੈ ਰਿਹਾ ਹੈ। ਇਕ ਬੋਰੀ 2 ਹਜ਼ਾਰ ਰੁਪਏ ਦੀ ਮਿਲ ਰਹੀ ਹੈ, ਜਿਸ ’ਚ 50 ਕਿਲੋ ਦੀ ਜਗ੍ਹਾ ਸਿਰਫ਼ 45 ਕਿਲੋ ਖਾਦ ਦਿੱਤੀ ਜਾ ਰਹੀ ਹੈ। ਇਹ ਕਾਲਾਬਜ਼ਾਰੀ ਨਹੀਂ ਹੈ ਤਾਂ ਕੀ ਹੈ। ਖਾਦ ਦੀ ਕਾਲਾਬਜ਼ਾਰੀ ’ਚ ਅਧਿਕਾਰੀਆਂ ਅਤੇ ਨੇਤਾਵਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਲਲਿਤਪੁਰ ’ਚ ਹੁਣ ਤੱਕ 2 ਕਿਸਾਨਾਂ ਦੀ ਲਾਈਨ ’ਚ ਲੱਗੇ ਮੌਤ ਹੋ ਚੁਕੀ ਹੈ, ਉੱਥੇ ਹੀ ਕਰਜ਼ ਦੇ ਮਕੜਜਾਲ ’ਚ ਫਸੇ 2 ਕਿਸਾਨ ਖ਼ੁਦਕੁਸ਼ੀ ਕਰ ਚੁਕੇ ਹਨ। ਕਿਸਾਨਾਂ ਦਾ ਦਰਦ ਹੈ ਕਿ ਇਸ ਵਾਰ ਮੀਂਹ ਚੰਗਾ ਪਿਆ ਸੀ ਪਰ ਖਾਦ ਦੀ ਘਾਟ ਉਨ੍ਹਾਂ ਦੀ ਫ਼ਸਲ ਚੌਪਟ ਕਰ ਰਹੀ ਹੈ। ਹੁਣ ਸੂਦਖੋਰਾਂ ਦਾ ਪੈਸਾ ਕਿੱਥੋਂ ਦੇਵਾਂਗੇ। ਪ੍ਰਿੰਯਕਾ ਨੇ ਕਿਹਾ ਕਿ ਬੁੰਦੇਲਖੰਡ ’ਚ ਅੰਨਾ ਪਸ਼ੂਆਂ ਦੀ ਸਮੱਸਿਆ ਭਿਆਨਕ ਹੈ। ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਰਾਤ ਨੂੰ ਜਾਗਣਾ ਪੈਂਦਾ ਹੈ। ਦੇਸ਼ ਦੇ ਕਿਸਾਨ ਮਹੀਨਿਆਂ ਤੋਂ ਸੜਕ ’ਤੇ ਹਨ ਪਰ ਉਨ੍ਹਾਂ ਦੀ ਆਵਾਜ਼ ਨੂੰ ਜਾਂ ਤਾਂ ਦਬਾਇਆ ਜਾਂਦਾ ਹੈ ਜਾਂ ਫਿਰ ਟਾਇਰਾਂ ਨਾਲ ਕੁਚਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ 14 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧੀ
ਉਨ੍ਹਾਂ ਕਿਹਾ ਕਿ ਲਖੀਮਪੁਰ ’ਚ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਦੀ ਟਾਇਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਪਰ ਭਾਜਪਾ ਸਰਕਾਰ ਨੇ ਆਪੇ ਮੰਤਰੀ ਨੂੰ ਨਹੀਂ ਹਟਾਇਆ। ਮੰਤਰੀ ਦੇ ਰਹਿੰਦੇ ਸੱਤਾ ’ਚ ਆਉਂਦੀ ਹੈ ਤਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਉਪਜ ਦਾ ਉੱਚਿਤ ਮੁੱਲ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀੜਤ ਕਿਸਾਨ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦਾ ਦਰਦ ਸਾਂਝਾ ਕੀਤਾ ਅਤੇ ਸਾਰੇ ਕਿਸਾਨ ਪਰਿਵਾਰਾਂ ਦਾ ਕਰਜ਼ ਚੁਕਾਉਣ ਦਾ ਵਾਅਦਾ ਕੀਤਾ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਿਸਾਨ ਭੋਗੀ ਪਾਲ ਅਤੇ ਮਹੇਸ਼ ਕੁਮਾਰ ਬੁਨਕਰ ਦੀ ਖਾਦ ਦੀ ਲਾਈਨ ’ਚ ਲੱਗੇ ਸਨ। ਕਈ ਦਿਨਾਂ ਤੱਕ ਲਾਈਨ ’ਚ ਲੱਗੇ ਰਹਿਣ ਕਾਰਨ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਸੋਨੀ ਅਹਿਰਵਾਰ ਅਤੇ ਬੱਬਲੂ ਪਾਲ ਖਾਦ ਨਾ ਮਿਲਣ ਕਾਰਨ ਪਰੇਸ਼ਾਨ ਸਨ। ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ। ਪ੍ਰਿਯੰਕਾ ਵੀਰਵਾਰ ਰਾਤ ਲਖਨਊ ਤੋਂ ਟਰੇਨ ਰਾਹੀਂ ਸਵੇਰੇ ਲਲਿਤਪੁਰ ਪਹੁੰਚੀ ਸੀ, ਜਿੱਥੇ ਕਾਂਗਰਸ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ
NEXT STORY