ਇੰਟਰਨੈਸ਼ਨਲ ਡੈਸਕ : ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭੂਚਾਲ ਨੇ 20,000 ਤੋਂ ਵੱਧ ਲੋਕਾਂ ਨੂੰ ਨਿਗਲ ਲਿਆ ਹੈ। ਮੌਤਾਂ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਅਸੀਂ ਯੂਐੱਸ ਭੂ-ਵਿਗਿਆਨਕ ਸਰਵੇਖਣ ਦੁਆਰਾ ਦਰਜ ਕੀਤੇ ਗਏ ਪਿਛਲੇ 25 ਸਾਲਾਂ ਵਿੱਚ ਦੁਨੀਆ ਦੇ ਸਭ ਤੋਂ ਘਾਤਕ ਭੂਚਾਲ ਦੀਆਂ ਘਟਨਾਵਾਂ ਦੀ ਜਾਣਕਾਰੀ ਦੇ ਰਹੇ ਹਾਂ।
ਇਹ ਵੀ ਪੜ੍ਹੋ : ਚਿੱਟੇ ਦੇ ਕਾਲੇ ਧੰਦੇ ’ਚ ਸਮੱਗਲਰਾਂ ਦੀ ਤੀਜੀ ਪੀੜ੍ਹੀ ਵੀ ਸ਼ਾਮਲ, ਮੁੰਦਰਾ ਬੰਦਰਗਾਹ ਤੱਕ ਫੈਲਿਆ ਨੈੱਟਵਰਕ
22 ਜੂਨ, 2022: ਅਫਗਾਨਿਸਤਾਨ 'ਚ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 1,100 ਤੋਂ ਵੱਧ ਲੋਕ ਮਾਰੇ ਗਏ।
14 ਅਗਸਤ, 2021: ਹੈਤੀ 'ਚ 7.2 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 2,200 ਤੋਂ ਵੱਧ ਲੋਕ ਮਾਰੇ ਗਏ।
28 ਸਤੰਬਰ, 2018: ਇੰਡੋਨੇਸ਼ੀਆ 'ਚ 7.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੁਨਾਮੀ ਆ ਗਈ ਸੀ, ਜਿੱਥੇ 4,300 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।
25 ਅਪ੍ਰੈਲ, 2015: ਨੇਪਾਲ 'ਚ 7.8 ਤੀਬਰਤਾ ਦੇ ਭੂਚਾਲ 'ਚ 8,800 ਤੋਂ ਵੱਧ ਲੋਕ ਮਾਰੇ ਗਏ।
11 ਮਾਰਚ, 2011: ਜਾਪਾਨ ਦੇ ਉੱਤਰ-ਪੂਰਬੀ ਤੱਟ 'ਤੇ 9.0 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੁਨਾਮੀ ਆਈ, ਜਿਸ ਨਾਲ ਲਗਭਗ 20,000 ਲੋਕ ਮਾਰੇ ਗਏ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਕਾਮਯਾਬੀ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਹੋਇਆ ਇੰਨੇ ਫ਼ੀਸਦੀ ਵਾਧਾ
12 ਜਨਵਰੀ, 2010: ਹੈਤੀ 'ਚ 7.0 ਤੀਬਰਤਾ ਦੇ ਭੂਚਾਲ ਨੇ 1,00,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਸਰਕਾਰ ਦਾ ਅਨੁਮਾਨ ਸੀ ਕਿ ਮਰਨ ਵਾਲਿਆਂ ਦੀ ਗਿਣਤੀ 3,16,000 ਹੈ, ਜੋ ਹੈਰਾਨ ਕਰਨ ਵਾਲਾ ਸੀ।
12 ਮਈ, 2008: ਪੂਰਬੀ ਸਿਚੁਆਨ, ਚੀਨ ਵਿਚ 7.9 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 87,500 ਤੋਂ ਵੱਧ ਲੋਕ ਮਾਰੇ ਗਏ।
27 ਮਈ 2006: ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ 6.3 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ 5,700 ਤੋਂ ਵੱਧ ਲੋਕ ਮਾਰੇ ਗਏ।
8 ਅਕਤੂਬਰ 2005: ਪਾਕਿਸਤਾਨ ਦੇ ਕਸ਼ਮੀਰ ਖੇਤਰ 'ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 80,000 ਤੋਂ ਵੱਧ ਲੋਕ ਮਾਰੇ ਗਏ।
28 ਮਾਰਚ, 2005: ਉੱਤਰੀ ਸੁਮਾਤਰਾ, ਇੰਡੋਨੇਸ਼ੀਆ ਵਿੱਚ 8.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਲਗਭਗ 1,300 ਲੋਕ ਮਾਰੇ ਗਏ।
ਇਹ ਵੀ ਪੜ੍ਹੋ : ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼
ਦਸੰਬਰ 26, 2004: ਇੰਡੋਨੇਸ਼ੀਆ 'ਚ 9.1 ਤੀਬਰਤਾ ਦੇ ਭੂਚਾਲ ਨਾਲ ਹਿੰਦ ਮਹਾਸਾਗਰ 'ਚ ਸੁਨਾਮੀ ਆਈ, ਜਿਸ ਨਾਲ 12 ਦੇਸ਼ਾਂ ਵਿੱਚ ਲਗਭਗ 2,30,000 ਲੋਕ ਮਾਰੇ ਗਏ।
26 ਦਸੰਬਰ, 2003: ਦੱਖਣ-ਪੂਰਬੀ ਈਰਾਨ 'ਚ 6.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 20,000 ਤੋਂ ਵੱਧ ਲੋਕ ਮਾਰੇ ਗਏ।
21 ਮਈ, 2003: ਅਲਜੀਰੀਆ 'ਚ 6.8 ਤੀਬਰਤਾ ਦੇ ਭੂਚਾਲ ਕਾਰਨ 2,200 ਤੋਂ ਵੱਧ ਲੋਕ ਮਾਰੇ ਗਏ।
26 ਜਨਵਰੀ, 2001: ਗੁਜਰਾਤ, ਭਾਰਤ 'ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 20,000 ਤੋਂ ਵੱਧ ਲੋਕ ਮਾਰੇ ਗਏ।
ਇਹ ਵੀ ਪੜ੍ਹੋ : ਭੈਣ ਨਾਲ ਨੌਜਵਾਨ ਦੀ ਦੋਸਤੀ ਨਹੀਂ ਸੀ ਪਸੰਦ, ਕਤਲ ਕਰਨ ਤੋਂ ਬਾਅਦ ਗਿਆ ਗੰਗਾ ਨਹਾਉਣ
17 ਅਗਸਤ, 1999: ਤੁਰਕੀ ਦੇ ਇਜ਼ਮਿਤ 'ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਲਗਭਗ 18,000 ਲੋਕ ਮਾਰੇ ਗਏ।
30 ਮਈ, 1998: ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ 'ਚ 6.6 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 4,000 ਤੋਂ ਵੱਧ ਲੋਕ ਮਾਰੇ ਗਏ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
MP ਵਿਕਰਮਜੀਤ ਸਾਹਨੀ ਨੇ ਵਿਆਜ ਦਰਾਂ 'ਚ ਵਾਧੇ 'ਤੇ ਪ੍ਰਗਟਾਈ ਚਿੰਤਾ, ਕਿਹਾ, "ਆਮ ਲੋਕਾਂ 'ਤੇ ਪਵੇਗਾ ਅਸਰ"
NEXT STORY